ਪੰਨਾ:ਵਲੈਤ ਵਾਲੀ ਜਨਮ ਸਾਖੀ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲੋਕੁ॥ ਦੁਹੀ ਬੇੜੀ ਲਤ ਧਰੁ ਦੁਹੀ ਵਖਰੁ ਚਾੜਿ॥ ਕੋਈ ਬੇੜੀ ਡੁਬਸੀ ਕੋਈ ਲਘੇ ਪਾਰਿ॥ ਨਾ ਪਾਣੀ ਨ ਬੇੜੀਆ॥ ਨਾ ਡੁਬੈ ਨਾ ਜਾਇ॥ ਨਾਨਕ ਵਖਰੁ ਸਚੁ ਧਨੁ ਸਹਜੇ ਰਹਿਆ ਸਮਾਇ॥੧॥ ਤਬ ਸੇਖ ਫਰੀਦ ਕਹਿਆ॥ਸਲੋਕੁ॥ ਫਰੀਦਾ ਚੂੜੇਲੀ ਸਿਉ ਰਤਿਆ ਦੁਨੀਆ ਕੂੜਾ ਭੇਤੁ॥ ਨਾਨਕ ਅਖੀ ਦੇਖਦਿਆ ਉਜੜ ਵੰਞੈ ਖੇਤੁ॥੧॥ ਤਬ ਗੁਰੂ ਬਾਬੇ ਜੁਬਾਬੁ ਦਿਤਾ॥ਸਲੋਕੁ॥ ਫਰੀਦਾ ਧੁਰਹੁ ਧੁਰਹੂ ਹੋਦਾ ਅਇਆ॥ ਚੂੜੇਲੀ ਸਿਉ ਹੇਤੁ॥ ਨਾਨਕ ਖੇਤੁ ਨ ਉਜੜੇ ਜੇ ਰਾਖਾ ਹੋਇ ਸੁਚੇਤ॥੧॥ ਤਬ ਸੇਖੁ ਫਰੀਦ ਬੋਲਿਆ॥ਸਲੋਕੁ॥ ਫਰੀਦਾ ਤਨੁ ਰਹਿਆ ਮਨੁ ਫਟਿਆ ਤਾ ਗਤਿ ਰਹੀ ਨ ਕਾਇ॥ ਪਿਰੀ ਤਬੀਬ ਥੀਓ ਕਾਰੀ ਦਾਰੁ ਲਾਇ॥੧॥ ਤਬ ਗੁਰੂ ਬਾਬੇ ਜਬਾਬੁ ਦਿਤਾ॥ਸਲੋਕੁ॥ ਸਜਣੁ ਸਚੁ ਪਰਖੁ ਮੁਖੁ ਆਲਵਣੁ ਥੋਥਰਾ॥ ਨਾਨਕ ਮਨਿ ਮੜਾ

154