ਪੰਨਾ:ਵਸੀਅਤ ਨਾਮਾ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਰਿੰਦਰ ਸਿੰਘ ਉਸਤਰਾਂ ਕਰਨਾ ਮੰਨ ਕੇ ' ਜਦੋਂ ਚਲਿਆ ਗਿਆ ਤਦ ਮਾਧਵੀ ਨਾਥ ਨੇ ਬ੍ਰਹਮਾ ਨੰਦ ਨੂੰ ਸਦਿਆ । ਬ੍ਰਹਮਾ ਨੰਦ ਆ ਕੇ ਕੋਲ ਬੈਠ ਗਿਆ, ਉਸ ਵੇਲੇ ਹੋਰ ਕੋਈ ਲਾਗੇ ਨਹੀਂ ਸੀ।
ਸੁਖ ਸਾਂਦ ਪੁਛਨ ਤੋਂ ਪਿਛੋਂ ਮਾਧਵੀ ਨਾਥ ਨੇ ਕਿਹਾ-ਭਾਈ ਸਾਹਿਬ, ਤੁਸੀਂ ਸਵਰਗਵ ਸੀ ਮੇਰੇ ਕੁੜਮ ਦੇ ਬੜੇ ਮਿਤਰ ਸਾਓ,ਇਸ ਵੇਲੇ ਉਹਨਾਂ ਦਾ ਇਥੇ ਕੋਈ ਨਹੀਂ ਹੈ। ਮੇਰਾ ਜਵਾਈ ਵੀ ਕਿਤੇ ਬਾਹਰ ਪਦੇਸ ਵਿਚ ਹੈ। ਤੁਹਾਨੂੰ ਬਿਪਤਾ ਵਿਚ ਦੇਖਕੇ ਸਾਨੂੰ ਹੀ ਕੁਛ ਕਰਨਾ ਪਵੇਗਾ। ਇਸੇ ਲਈ ਮੈਂ ਤੁਹਨੂੰ ਬੁਲਾਇਆ ਹੈ।
ਸੁਣ ਕੇ ਬ੍ਰਹਮਾ ਨੰਦ ਦਾ ਮੂੰਹ ਸੁਕ ਗਿਆ। ਬੋਲਿਆ-- ਕਾਹਦੀ ਬਿਪਤਾ ?
ਗੰਭੀਰ ਭਾਵ ਨਾਲ ਮਾਧਵੀ ਨਾਥ ਨੇ ਕਿਹਾ-ਤੁਸੀਂ ਕਿਸੇ ਬਿਪਤਾ ਵਿਚ ਫਸਨ ਵਾਲੇ ਹੋ।
ਬਹਮਾ ਨੰਦ-ਕਿਸ ਤਰਾਂ ਦੀ ਬਿਪਤਾ ਹੈ, ਭਾਈ ਜੀ ?
ਮਾਧਵੀ-ਬਹੁਤ ਵਡੀ ਬਿਪਤਾ ਹੈ । ਭਲਾ ਪੁਲਸ ਨੂੰ ਇਹ ਕਿਸ ਤਰਾਂ ਪਤਾ ਲਗਾ ਕਿ ਤੁਹਾਡੇ ਪਾਸ ਇਕ ਚੋਰੀ ਦਾ ਨੋਟ ਹੈ।
ਬ੍ਰਹਮਾ ਨੰਦ ਉਤੇ ਮਾਨੋ ਬਿਜਲੀ ਡਿਗ ਪਈ, ਬੋਲਿਆ-- ਇਹ ਕੀ ? ਮੇਰੇ ਕੋਲ ਚੋਰੀ ਦਾ ਨੋਟ !
ਮਾਧਵੀ-ਤੁਹਾਡੀ ਜਾਨੇ ਉਹ ਚੋਰੀ ਦਾ ਨੋਟ ਨਹੀਂ ਹੋ ਸਕਦਾ, ਪਰ ਕਿਸੇ ਨੇ ਜਾਨ ਬੁਝ ਕੇ ਤੁਹਾਨੂੰ ਦਿਤਾ ਹੈ, ਅਤੇ ਤੁਸੀਂ ਦੇਖੇ ਬਗੈਰ ਹੀ ਉਹ ਰਖ ਲਿਆ ਹੈ।
ਬਹਮਾ ਨੰਦ-ਇਹ ਕੀ ! ਭਲਾ ਮੈਨੂੰ ਕੌਣ ਨੋਟ ਦਵੇਗਾ ? ਤਦ ਮਾਧਵੀ ਨਾਥ ਨੇ ਜਰਾ ਹੌਲੀ ਆਵਾਜ ਕਰਕੇ ਕਿਹਾ-ਮੈਂ ਸਭ ਕੁਛ ਜਾਣਦਾ ਹਾਂ, ਪੁਲੀਸ ਵੀ ਜਾਣਦੀ ਹੈ। ਸਚ ਕਹਿੰਦਾ ਹਾਂ, ਇਹ ਗਲ ਮੈਂ ਪੁਲਸ ਕੋਲੋਂ ਹੀ ਸੁਣੀ ਹੈ, ਕਿ ਤੇਰੇ ਕੋਲ ਪ੍ਰਸਾਦ ਪੁਰ ਤੋਂ ਚੌਰੀ ਦਾ ਨੋਟ ਆਇਆ ਹੈ। ਉਹ ਦੇਖ ਤੇਰੇ ਲਈ ਹੀ ਪੁਲਸ ਦਾ

੧੨੭