ਪੰਨਾ:ਵਹੁਟੀਆਂ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੨)

ਲੱਗਾ। ਸਾਈਸ ਅਤੇ ਦੂਜੇ ਨੌਕਰ ਹੈਰਾਨ ਹੋ ਕੇ ਬੱਘੀ ਨੂੰ ਮਗਰ ਲਈ ਆਏ। ਸੁੰਦਰ ਸਿੰਘ ਨੇ ਸੋਚਿਆ ਕਿ ਪ੍ਰੀਤਮ ਕੌਰ ਦੀ ਮੌਤ ਦੇ ਬਦਲੇ ਵਿਚ ਮੈਂ ਆਪਣੀ ਜਾਨ ਦੇ ਦਿਆਂਗਾ, ਪਰ ਬਦਲਾ ਕੀ? ਏਹੋ ਕਿ ਮੈਂ ਉਹ ਕੁਲ ਖੁਸ਼ੀਆਂ ਜੋ ਪ੍ਰੀਤਮ ਕੌਰ ਨੇ ਤਿਆਗ ਦਿੱਤੀਆਂ ਸਨ, ਛਡ ਦਿਆਂਗਾ, ਦੌਲਤ, ਨੌਕਰ ਕੋਈ ਚੀਜ਼ ਪਾਸ ਨਹੀਂ ਰੱਖਾਂਗਾ। ਦੁਖ ਅਤੇ ਕਸ਼ਟ ਸਹਾਂਗਾ। ਜਿਸ ਦਿਨ ਆਪਣੇ ਘਰੋਂ ਤੁਰਾਂਗਾ ਬਿਲਕੁਲ ਪੈਦਲ ਸਫਰ ਕਰਾਂਗਾ, ਨਿਰਾ ਭੱਤ ਖਾ ਕੇ ਢਿੱਡ ਭਰਾਂਗਾ, ਬ੍ਰਿਛਾਂ ਦੇ ਹੇਠਾਂ ਜਾਂ ਕੁਲੀਆਂ ਵਿਚ ਸਵਿਆ ਕਰਾਂਗਾ। ਏਸ ਦੇ ਬਿਨਾ ਹੋਰ ਕੀ ਕਰਾਂਗਾ? ਓਹ ਏਹ ਕਿ ਜੇ ਕੋਈ ਗਰੀਬ ਅਤੇ ਅਨਾਥ ਇਸਤ੍ਰੀ ਮਿਲ ਗਈ ਤਾਂ ਉਸਦੀ ਸਹਾਇਤਾ ਕਰਾਂਗਾ ਆਪਣੇ ਖਰਚ ਲਈ ਜੋ ਧਨ ਵੱਖਰਾ ਰੱਖਾਂਗਾ ਉਸ ਵਿਚੋਂ ਬਹੁਤ ਥੋੜਾ ਆਪਣੇ ਲਈ ਖਰਚ ਕਰਿਆ ਕਰਾਂਗਾ, ਬਾਕੀ ਸਾਰਾ ਗ਼ਰੀਬਾਂ ਦੀ ਸਹਾਇਤਾ ਵਿਚ ਲਾਇਆ ਕਰਾਂਗਾ ਅਤੇ ਉਸ ਜਾਇਦਾਦ ਉਤੇ ਜੋ ਧਰਮ ਸਿੰਘ ਨੂੰ ਦਿਆਂਗਾ ਏਹ ਸ਼ਰਤ ਲਾ ਦਿਆਂਗਾ ਕਿ ਅੱਧੀ ਗਰੀਬਾਂ ਅਨਾਥਾਂ ਦੀ ਸਹਾਇਤਾ ਤੇ ਖਰਚ ਹੋਇਆ ਕਰੇ। ਭਲਾ ਏਹ ਕੁਝ ਕਰਨ ਨਾਲ ਗਮ ਮੈਨੂੰ ਛਡ ਦੇਵੇਗਾ? ਹਾਇ! ਨਹੀਂ ਗ਼ਮ ਮੈਨੂੰ ਨਹੀਂ ਛੱਡੇਗਾ ਜਦ ਤਕ ਕਿ ਮੈਂ ਮੌਤ ਦੀ ਗੋਦ ਵਿਚ ਨਾ ਜਾ ਲੇਟਾਂ। ਤਾਂ ਫੇਰ ਮੈਂ ਕਿਉਂ ਵਾਹਿਗੁਰੂ ਪਾਸੋਂ ਮੌਤ ਨਹੀਂ ਮੰਗਦਾ?

ਏਸ ਪਰ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਅਤੇ ਵਾਹਿਗੁਰੂ ਨੂੰ ਯਾਦ ਕਰਕੇ ਸੁੰਦਰ ਸਿੰਘ ਨੇ ਮੌਤ ਦੀ ਯਾਚਨਾ ਕੀਤੀ!