Page:ਸ਼ੇਖ਼ ਚਿੱਲੀ ਦੀ ਕਥਾ.pdf/6

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ


ਨਾਲੋਂ ਕਝ ਘਟ ਨ ਹੋਵਾਂਗਾ। ਫੇਰ ਮੈਂ ਰਾਜੇ ਦੇ ਮੰਤ੍ਰੀ ਦੀ ਪੁੱਤ੍ਰੀ ਨਾਲ ਵਿਆਹ ਕਰਾਂਗਾ, ਵਹੁਟੀ ਨੂੰ ਘਰ ਲਿਆਕੇ ਉਸਨੂੰ ਚੰਗੀ ਤਰਾਂ ਆਪਣਾ ਮਾਨ ਸਿਖਲਾਉਣ ਲਈ ਇੱਕ ਘਰ ਵਿੱਚ ਬੰਦ ਰਖਾਂਗਾ ਤੇ ਛੁੱਟੜ ਛੱਡ ਛੱਡਾਂਗਾ ਅਰਬਰਸ ਛਿਮਾਹੇਂ ਉਸ ਕੋਲ ਸੱਭੋ ਇੱਕ ਅੱਧਾ ਫੇਰ ਕੀਤਾ ਕਰਾਂਗਾ ਅਤੇ ਉਸ ਨਾਲ ਬੋਲਿਆਂ ਬੀ ਘਟ ਹੀ ਕਰਾਂਗਾ। ਉਹਦੀਆਂ ਤਾਈਆਂ ਚਾਚੀਆਂਮੇਰੇ ਕੋਲ ਆਕੇ ਉਹਦੀ ਵਲੋਂ ਵਾਸਤੇ ਪਾਉਂਣਗੀਆਂ ਤੇ ਕਹਿਣ ਗੀਆਂ ਜੋ ਉਹ ਸਦਾ ਉਦਾਸ ਰਹਿੰਦੀ ਹੈ, ਉਹ ਦੇ ਉੱਪਰ ਦਯਾ ਮਯਾ ਰੱਖਿਆ ਕਰ, ਮੈਂ ਤਾਂਭੀ ਕਠੋਰ ਚਿਤ ਹੀ ਰਹਾਂਗਾ। ਫੇਰ ਉਹਦੀ ਮਾਂ ਆਪਣੀ ਧੀ ਨੂੰ ਨਾਲ ਲੈਕੇ ਰੋਂਦੀ ਕੁਰਲਾਉਂਦੀ ਮੇਰੀ ਪੈਰੀਂ ਆ ਪਾਇਗੀ ਤਾਂ ਮੈਂ ਆਪਣਿਆਂ ਪੈਰਾਂ ਨੂੰ ਸਮੇਟ ਲਵਾਂਗਾ ਅਤੇ ਕਹਾਂਗਾ ਹੂੰ ਹੂੰ ਦੇ ਕਹਿੰਦਿਆਂ ਹੀ ਉਹਦੇ ਸਿਰ ਉਪਰੋਂ ਘੜਾ ਢਹਿਕੇ ਫੁਟ ਗਿਆ। ਸਿਪਾਹੀ ਉਹਨੂੰ ਪਕੜ ਕੇ ਕਾਜ਼ੀ ਕੋਲ ਲੈ ਗਿਆ ਕਾਜ਼ੀ ਨੇ ਪੁੱਛਿਆ ਕਿਉਂ ਓਏ ਤੈ ਇਹ ਦਾ ਘੜਾ