ਹੈ।)
ਕੋਰਸ: "ਆਪਣੇ ਆਪ ਤੋਂ ਗਾ ਮੀਤਾ, ਆਪਣੇ ਆਪ ਨੂੰ ਗਾ!"
(ਸ਼ੰਖ ਤੇ ਘੜਿਆਲਾਂ ਦੀਆਂ ਆਵਾਜ਼ਾਂ। ਮਰਦਾਨਾ ਉਦਾਸ ਤੁਰਿਆ
ਜਾਂਦਾ ਹੈ, ਜਿਵੇਂ ਅੰਦਰ ਕੋਈ ਖਹਿਬੜਬਾਜ਼ੀ ਚਲ ਰਹੀ ਹੋਵੇ, ਇੱਕ ਦੋ
ਵਾਰ ਠੇਡੇ ਵੀ ਖਾਂਦਾ ਹੈ।)
(ਹਨੇਰਾ ਹੋ ਜਾਂਦਾ ਹੈ। ਅੱਡੋ-ਅੱਡ ਪਹਿਰਾਵਿਆਂ ਵਾਲੇ ਲੋਕਾਂ ਦੀ ਭੀੜ
ਕਈ ਪਾਸਿਆਂ ਤੋਂ ਆਉਂਦੀ ਹੈ। ਮਰਦਾਨੇ ਦਾ ਉਨ੍ਹਾਂ ਨਾਲ ਸੰਵਾਦ
ਹੁੰਦਾ ਹੈ।)
1: ਸਾਜ਼ੀ ਹੈਗਾ ਏ?
ਮਰਦਾਨਾ: ਮੈਂ ਤੇ ਰਬਾਬ ਤਾਂ ਸਾਜ਼ ਆਂ। ਸਾਜ਼ੀ ਉਹ ਰਿਹੈ...।। ਮੁਹਰੇ!
2: (ਦੂਜੇ ਪਾਸਿਉਂ) ਚੰਗਾ, ਸਾਜ਼ ਤੋਂ ਬਿਨਾ ਵੱਜ ਕੇ ਦਿਖਾ!
(ਮਰਦਾਨਾ ਮੁੜ ਕੇ ਦੇਖਦਾ ਹੈ। ਉਸਨੂੰ ਕੋਈ ਨੀ ਦਿਖਦਾ!)
(ਕੋਰਸ): "ਜਾਗਦਾ ਰਹੁ ਭਈ ਮਰਦਾਨਿਆ!"
ਮਰਦਾਨਾ: (ਮੁਸਕਰਾ ਕੇ) ਨੀਂਦ ਦਾ ਝੋਕਾ ਆਉਂਦਾ ਤਾਂ ਫੂਹ...ਕਰਦਾ
(ਫੂਕ ਮਾਰਦਾ ਹੈ।) ਬਾਬਾ ਤੇ ਸੁਆਹ ਉੜਾ ਦਿੰਦਾ!
(ਸਜਗ ਹੋ ਕੇ ਚਲਦਾ ਹੈ। ਥੋੜੀ ਦੇਰ ਚਲ ਕੇ ਫੇਰ ਢਿੱਲਾ ਪੈਣ ਲਗਦਾ
ਹੈ।)
(ਕੋਰਸ): "ਬੀਜ 'ਤੇ ਨਜ਼ਰ ਰਖੇਂਗਾ ਤਾਂ ਹੀ ਖਿੜੇਂਗਾ।"
(ਮਰਦਾਨਾ ਫੇਰ ਚੌਕਸ ਹੋ ਕੇ 'ਵਾਜ ਦਾ ਸਰੋਤ ਲਭਦਾ ਹੈ! ਫੇਰ ਕਾਹਲੀ
ਨਾਲ ਬਾਬੇ ਪਿਛੇ ਦੌੜਦਾ ਹੈ। ਹੰਭਣ ਲਗਦਾ ਹੈ।)
ਮਰਦਾਨਾ: ਬਾਬਾ ! ਬਾਬੇ ਨਾਲ ਤੁਰਨਾ...
(ਫੇਰ ਢਿੱਲਾ ਪੈਂਦਾ, ਆਵਾਜ਼ਾਂ ਸੁਣ ਕੇ ਚੁਕੰਨਾ ਹੁੰਦਾ ਹੈ।)
1: (ਕੋਰਸ) ਮੈਂਨੂੰ ਕਿਸੇ ਗੱਲ 'ਤੇ ਗੁੱਸਾ ਨਹੀਂ ਆਉਂਦਾ...
2: (ਕੋਰਸ) ਪਰ ਜੇ ਕੋਈ ਮੇਰੇ ਗੁਰੂ ਨੂੰ ਕੁਝ ਕਹੇ ਤਾਂ...
3: ਬਰਦਾਸ਼ਤ ਨਹੀਂ ਹੁੰਦਾ ਮੈਥੋਂ!
(ਮਰਦਾਨਾ ਆਵਾਜ਼ਾਂ ਦਾ ਸਰੋਤ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ
ਸਾਹ ਤੇਜ਼ ਹੁੰਦੇ ਹਨ ਜਿਵੇਂ ਸਾਰੀ ਵਾਰਤਾ ਉਸ ਦੇ ਹੀ ਅੰਦਰ ਚਲ ਰਹੀ
28