(ਮਰਦਾਨਾ ਸੁੱਤਾ ਪਿਆ ਹੈ। ਵੱਖ ਲੈ ਕੇ ਦਰਸ਼ਕਾਂ ਵੱਲ ਨੂੰ ਹੁੰਦਾ ਹੈ।
ਸੁਫਨਾ ਦੇਖਦਾ ਹੈ। ਅੰਮੀ: ਉਹ ਤਾਂ ਰੱਜ ਕੇ ਫਕੀਰ ਹੋਇਆ ਤੂੰ ਮਰਾਸੀ ਦੀ ਜਾਤ ਕਿੱਧਰ
ਪੁਠਾ ਘੁੰਮ ਗਈ।
ਮਰਦਾਨਾ:(ਤੜਫ਼ਦਾ ਹੈ। ਅੰਮੀ!)
ਚੰਦੋ: ਬਾਪ ਤੇਰਾ ਸਿਆਣਾ-ਬਿਆਣਾ॥ ਗਲੀ-ਗਲੀ ਡਫ ਕੱਟਦਾ...ਨਿਆਣੇ
ਪਾਲਦਾ ਤੇਰੇ 'ਤੇ ਤੂੰ ਵੱਡਾ ਗਵਈਆ ਕਹਾਉਨੈ...।
(ਮਰਦਾਨਾ ਕਰਵਟ ਬਦਲਦਾ ਹੈ। ਜਿਵੇਂ ਘਿਰ ਗਿਆ ਹੋਵੇ।)
ਅੱਲਾ ਰੱਖੀ: ਚੱਲ ਓਹ ਤਾਂ ਨਿਰਮੋਹਾ ਏ! ਤੂੰ ਤਾਂ ਸਾਰ ਲੈਂਦਾ ਧੀਆਂ ਪੁੱਤਾਂ ਦੀ।
ਮਰਦਾਨਾ: ਅੱਲਾ ਰੱਖੀਏ!
ਅੱਲਾ ਰੱਖੀ: ਤੈਨੂੰ ਤਾਂ ਯਾਦ ਵੀ ਨੀ ਹੋਣਾ ਕਿ ਅਸੀਂ ਵਿਛੜੇ ਆਂ!
ਮਰਦਾਨਾ: ਤੈਨੂੰ ਯਾਦ ਏ ਅੱਲਾ ਰਖੀਏ! ਬਾਬਾ ਬਰਾਤ 'ਚ ਨਾਲ ਗਿਆ ਸੀ
ਮੇਰੇ...
ਅੱਲਾ ਰਖੀ: ਉਹ ਬੇਦੀਆਂ ਦਾ ਪੁੱਤ ਐ...ਉਹਨੇ ਕਿਹੜਾ ਵਿਆਹ ਕਮਾਉਣੈ!
ਮਰਦਾਨਾ: ਐਨ ਸਾਹਮਣੇ ਬੈਠਾ ਸੀ ਨਿਕਾਹ ਵੇਲੇ!
ਅੱਲਾ ਰਖੀ: (ਹਿਰਖ਼ ਕੇ) ਅੱਬਾ ਬੁੱਢਾ ਹੋ ਚੱਲਿਆ... ।ਬੰਸਾਵਲੀਆਂ ਭੁੱਲਣ
ਲੱਗਾ, ਐਮੀ ਤੋਂ ਕੀਰਨੇ ਨਹੀਂ ਪੈਂਦੇ......।। ਜਜਮਾਨ ਉਲਾਂਭੇ
ਦੇਂਦੇ...!(ਰੋਣਹਾਕੀ ਹੁੰਦੀ ਹੈ। ਅੰਮੀ ਰੋਣ ਲਗ ਜਾਂਦੀ ਹੈ। ਉਹ ਸਹੀ
ਕਹਿੰਦੀ...। ਮਰਾਸੀ ਦੀ ਫਕੀਰੀ ਜਨਮਾਂ-ਜਨਮਾਂ ਦਾ ਸਰਾਪ ਐ।
(ਧਾਹ ਮਾਰਦੀ ਹੈ।)
(ਮਰਦਾਨਾ ਤੜਫ਼ਦਾ ਹੈ। ਤਿੰਨੋਂ ਇਕੱਠੀਆਂ ਤਾਹਨੇ ਮਾਰਦੀਆਂ
ਜਾਂਦੀਆਂ ਹਨ। ਮਰਦਾਨਾ ਅਭੜਵਾਹਾ ਉਠਦਾ ਹੈ। ਸਾਹਮਣੇ ਆਨੰਦ
ਖੜਾ ਹੈ।
33