ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(ਆਨੰਦ ਸੋਚਦਾ ਹੈ।)
ਆਨੰਦ: ਦੁੱਖਾਂ ਦੀ ਬੰਦਗੀ...।, ਇਹ ਕਿਹਾ ਵੈਰਾਗ ਏ! ਬੁਧ ਨੇ ਤਾਂ... ਇੱਕੋ ਲਾਸ਼ ਦੇਖੀ...
ਮਰਦਾਨਾ: ਬੁੱਧ ਚੌਂਕਿਆ! ਅਸੀਂ ਤਾਂ ਉਸਦੇ ਨਾਲੋ-ਨਾਲ ਈ ਜਿਉਂਦੇ ਸੀ...
ਬਚਪਨ ਤੋਂ! ਮੌਤ। ਓਪਰੀ ਨਹੀਂ ਸੀ! (ਅੱਖਾਂ ਪੂੰਝਦਾ ਹੈ।)
ਆਨੰਦ: ਫੇਰ ਇਹ ਅੱਖਾਂ...
ਮਰਦਾਨਾ: ਹਾਂ! ਗਾ ਨਾ ਹੋਵੇ ਤਾਂ ਦੁੱਖ ਭਾਰੇ ਹੋ ਜਾਂਦੇ...। ਇਸੇ ਲਈ ਬਾਬੇ...
ਇਹ ਦਿੱਤਾ!
(ਰਬਾਬ ਵਿਖਾਉਂਦਾ ਹੈ। ਆਨੰਦ ਖੁੱਲ ਕੇ ਹਸਦਾ ਹੈ।)
ਮਰਦਾਨਾ: ਹੰਝੂ ਪੂੰਝਦਾ ਹੱਸਦਾ ਹੈ। ਦੇਖਿਆ! ਮਰਾਸੀ ਨੇ ਬੁੱਧ ਦੇ ਚੇਲੇ ਨੂੰ
ਹਸਾ ਦਿਤੈ।
ਆਨੰਦ: (ਹੱਸਦੇ-ਹੱਸਦੇ) ਪਰ ਤੂੰ ...ਤਾਂ
ਮਰਦਾਨਾ: ਬਾਬੇ ਨੂੰ ਕਿਸੇ ਪੁਛਿਆ ਕੇ ਬੁੱਧ ਹੱਸਦਾ ਕਿਉਂ ਨਹੀਂ ਸੀ..., ਤੇ ਬਾਬੇ
ਨੇ ਹੱਸ ਕੇ ਦਿਖਾ ਦਿੱਤਾ।
(ਦੋਹੇਂ ਖੁੱਲ ਕੇ ਹੱਸਦੇ ਹਨ।)
ਫ਼ੇਡ ਅਊਟ