ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵੀ ਤਾਂ ਐਂ ਈ ਸੀ।

(ਦੋਹੇਂ ਸੋਚੀਂ ਪੈ ਜਾਂਦੇ ਹਨ।)

ਉੱਥੇ ਕੱਚੇ ਥੜੇ 'ਤੇ ਆ ਕੇ ਨਾਨਕ ਬੈਠਦਾ।

(ਘੰਟੀ ਦੀ ਆਵਾਜ਼)

ਚੁੱਪੀ!!!

ਉਨੀ ਦਿਨੀ ਆਪਣਾ ਦੀਵਾ ਕੋਈ ਨੀ ਸੀ, ਨਾ ਮੰਦਰ ਕੋਲ ਨਾ ਮਸੀਤੇ, ਵਿਚਾਲੇ ਧੂਣੀ ਲਾ ਲੈਂਦੇ, ਧੁਨਾਂ ਦਾ ਚਾਨਣ ਫੈਲਦਾ ਤਾਂ ਦੇਹਾਂ ਅੰਦਰਲਾ ਆਕਾਸ਼ ਨਿੱਤਰ ਆਉਂਦਾ, ਆਕਾਰ ਵੱਡੇ-ਵੱਡੇ ਦਿਖਣ ਲਗਦੇ...।!

"ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੇ ਆਦਮੀ ਨਾਨਕ ਵੇਚਾਰਾ।"

(ਕੋਰਸ ਮੰਚ 'ਤੇ ਆਉਂਦਾ ਹੈ! ਗਾਇਣ ਤੇ ਨਿਰਤ ਹੁੰਦਾ ਹੈ। ਮਰਦਾਨਾ ਉਸ 'ਚ ਸ਼ਾਮਿਲ ਹੁੰਦਾ ਹੈ। ਆਨੰਦ ਵਿਸਮੈ ਭਰਿਆ ਦੇਖਦਾ ਹੈ ਤੇ ਅਚੇਤ ਹੀ ਉਸਦੇ ਹੱਥ ਭਿਛਿਆ ਪਾਤਰ 'ਤੇ ਥਿਰਕਣ ਲੱਗਦੇ ਹਨ।

ਪਿਛੋਂ ਕੋਈ ਡੂਮਣੀ ਬੋਲੀ: ਵਾਹ! ਓਇ ਬੇਦੀਓ ਮਰਾਸੀ ਜੰਮ ਕੇ ਵਿਖਾ 'ਤਾਂ ...।

(ਸਭ ਖੁੱਲ੍ਹ ਕੇ ਹੱਸਦੇ ਹੋਏ ਜਾਂਦੇ ਹਨ। ਮਰਦਾਨਾ ਹਸਦਾ ਹੋਇਆ ਆਨੰਦ ਕੋਲ ਆਉਂਦਾ ਹੈ। ਜਗਰਾਤੇ ਤੋਂ ਘਰੇ ਮੁੱੜਦਾ ਤਾਂ ਅੰਮੀ ਜਾਗਦੀ ਪਈ ਹੁੰਦੀ... ਬੁੜ-ਬੁੜ ਕਰਦੀ।

(ਆਨੰਦ ਵੱਲ ਦੇਖਦਾ ਹੈ।)

ਹਰ ਮੌਤ ਉਸਨੂੰ ਖਹਿ ਕੇ ਲੰਘਦੀ। ਕੀਰਨੇ ਪਾਉਣ ਜਾਣਾ ਹੁੰਦਾ ਤਾਂ ... ਕੱਲੀ ਬਹਿ ਜਾਂਦੀ...; ਮਰ ਗਏ ਦੇ ਬੀਤੇ ਨੂੰ ਅੰਦਰ ਹੀ ਅੰਦਰ ਚਿਤਰਦੀ। ਉਸ ਵੇਲੇ ਉਹ ਕਿਸੇ ਵੱਲ ਧਿਆਨ ਨੀ ਸੀ ਦਿੰਦੀ, ਕਹਿੰਦੀ, "ਇਹ ਦੁੱਖਾਂ ਦੀ ਬੰਦਗੀ ਏ ਪੁੱਤਰ...!" ਲੰਬੀ ਖਾਮੋਸ਼ੀ

36