ਹੋ ਮਨ ਕਾ ਕਜਲਾ...
ਪੰਡਤ: (ਸੋਚਦਾ ਹੈ ਓ ਸੁਣ! ਐ ਭਾ...(ਰੁਕ ਜਾਂਦਾ ਹੈ। ਮਰਦਾਨਾ ਜਾ ਚੁੱਕਾ
ਹੈ। ਹੰਅ!
(ਬੁੱਢੀ ਨੇਹਰਾ ਨੂੰ ਲੈ ਕੇ ਆਉਂਦੀ ਹੈ। ਨੇਹਰਾ ਦੇ ਕੰਨ ਚੋਂ ਲਹੂ ਚੋ ਰਿਹਾ
ਹੈ। ਬੁੱਢੀ ਦੀ ਚੂਲੀ ਲਹੂ ਨਾਲ ਭਰੀ ਹੈ। ਸੀਨ ਦੌਰਾਨ "ਪਾਪ
ਨਿਵਾਰਣੀ ਸ੍ਰੀ ਗੰਗੇ" ਦੀ ਧੁਨ ਹੌਲੀ ਹੌਲੀ ਚਲਦੀ ਰਹਿੰਦੀ ਹੈ।)
ਬੁੱਢੀ: ਤੂੰ ਏਧਰ ਆ ਜਾ ਧੀਏ, ਏਧਰ। (ਬੈਠਦੇ ਹੋਏ) ਇਨ੍ਹਾਂ ਮਰਦੂਦਾਂ ਨੀ
ਟਿਕਣ ਦੇਣਾ ਕਿਤੇ। (ਲਹੂ ਵਾਲੀ ਚੂਲੀ ਡੋਲਦੀ ਹੈ।) ਵੇਖ ਖਾਂ, ਕਿਵੇਂ
ਪਰਲ ਪਰਲ ਲਹੂ ਵਗਣ ਡਿਆ। (ਸੂਈ ਨਾਲ ਸਿਉਂਦੀ ਹੈ। ਨੇਹਰਾ
ਕਰਾਹ ਉਠਦੀ ਹੈ।) ਨਾ ਤੁਸੀਂ ਜਾਂਦੀਆਂ ਕਿਉਂ ਹੁੰਦੀਆਂ ਇਹੋ ਜਿਹੇ
ਨੁਪੁੱਤੇ ਗਾਹਕਾਂ ਕੋਲ...,
ਨੇਹਰਾ: ਆਲੇ ਦੁਆਲੇ ਨਿਗਾਹ ਮਾਰ ਕੇ ਬੁਝੀ ਧੂਣੀ ਵਾਲੇ ਸਾਧ ਵੱਲ ਇਸ਼ਾਰਾ
ਕਰਦੀ ਹੈ। ਮੇਰਾ ਵੱਸ ਚੱਲੇ ਮਾਈ ਤਾਂ ਸਾਰੀ ਸੁਆਹ ਉੜਾ
ਦਿਆਂ...ਹੱਸਦੀ ਹੈ। ਫੂਕ ਮਾਰ ਕੇ... ।ਫੂਹ...; ਤੇ ਚਿੰਗਾਰੀ ਕਰ
ਦਿਆਂ ਨੰਗੀ... ਜਿਹੜੀ ਹੇਠਾਂ ਦੱਬੀ...(ਹੱਸਦੀ ਦੀ ਆਹ
ਨਿਕਲਦੀ...ਉ।।
ਬੁੱਢੀ: ਜ਼ਬਤ ਕਰ...ਬਸ ਥੋੜਾ ਹੋਰ... (ਜ਼ੋਰ ਲਾਉਂਦੀ ਹੈ! ਨੇਹਰਾ ਦੀ ਚੀਖ
ਨਿਕਲਦੀ ਹੈ। ਖੂਨ ਦੇ ਛਿੱਟੇ ਸਮਾਧੀ ਲਾਈ ਬੈਠੇ ਬੰਦੇ 'ਤੇ ਪੈਂਦੇ
ਹਨ। ਉਹ ਚਿਮਟਾ ਲਈ ਮਗਰ ਭੱਜਦਾ ਹੈ।
ਸਾਧ: ਠਹਿਰ ਸਤਿਆਨਾਸਿਨੀ...।ਠਗਣੀ! ਬੇੜਾ ਗਰਕ ਤੇਰਾ ਤੋ...।
(ਭੀੜ ਵਿੱਚੋਂ ਉਸ ਦੇ ਪਿੱਛੇ ਭੱਜਦਾ ਹੈ। ਬੁੱਢੀ ਇੱਕ ਪਾਸੇ ਨਿਕਲ
ਜਾਂਦੀ ਹੈ।
(ਨੇਹਰਾ ਫੂਕਾਂ ਮਾਰਦੀ ਚਿੜਾਉਂਦੀ ਹੋਈ ਉਸ ਨੂੰ ਦੌੜਾਉਂਦੀ ਹੈ।)
ਨੇਹਰਾ: ਮਾਇਆ ਮਹਾ ਠਗਣੀ ਜੰਮ ਜਾਣੀ! (ਹਸਦੀ)
(ਮਰਦਾਨਾ ਮੂਹਰਿਓਂ ਆਉਂਦਾ ਹੈ। ਨੇਹਰਾ ਉਸ ਦੇ ਪਿੱਛੇ ਹੋ ਜਾਂਦੀ
ਹੈ।
ਮਰਦਾਨਾ: ਹਰ ਹਰ ਗੀਗੇ... ਪਾਪ ਨਿਵਾਰਣੀ...ਹੱਥ ਜੋੜਦਾ ਹੈ।
46