ਪੰਨਾ:Alochana Magazine April-May 1963.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ । ਗਲਪ ਸਾਹਿਤਕਾਰ ਨੂੰ, ਜੋ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪਰਭਾਵਿਤ ਹੁੰਦਾ ਹੈ, ਇਸ ਅੰਤ੍ਰੀਵੀ ਸੰਘਰਸ਼ ਵਿਚ ਇਕ ਉਚੇਚੀ ਮਹਤਾ ਨਜ਼ਰ ਆਉਣੀ ਇਕ ਸੁਭਾਵਿਕ ਗਲ ਸੀ । ਇਸ ਲਈ ਗਲਪਕਾਰ ਜੋ ਪਹਲਾਂ ਅੰਤਰ ਮਾਨਵੀ ਤੋਂ ਅੰਤਰ ਸ਼ਰੇਣੀ ਸੰਘਰਸ਼ਾਂ ਨੂੰ ਉਘਾੜਨ ਲਈ ਪਾਤਰਾਂ ਦੇ ਬਾਹਰਲੇ ਸਭਾ ਚਿਤਰਨ ਉਤੇ ਜ਼ੋਰ ਲਾਉਂਦਾ ਸੀ, ਹੁਣ ਪਾਤਰਾਂ ਦੇ ਅਚੇਤ ਅੰਤਰ-ਪਰਵਾਹਾਂ ਦੇ ਸੰਘਰਸ਼ ਉਘਾੜਨ ਲਈ ਪਾਤਰਾਂ ਨੂੰ ਉਹਨਾਂ ਦੀ ਪਾਤ੍ਰਿਕ ਮਹੱਤਾ ਤੋਂ ਵਿਹੀਣ ਕਰਕੇ ਇਕ ਜੀਉਂਦੀ ਜਾਗਦੀ ਰੰਗ ਭੂਮੀ ਦੇ ਤੌਰ ਤੇ ਪੇਸ਼ ਕਰਨ ਲਗਾ ।

ਸੰਸਾਰ ਭਰ ਦੇ ਗਲਪ ਸਾਹਿੱਤ ਵਿਚ ਮਨੋਵਿਗਿਆਨ ਦੇ ਪ੍ਰਭਾਵ ਹੇਠ ਕੁਝ ਨਵੇਂ ਤਜਰਬੇ ਹੋਏ । ਇਹ ਤਜ਼ਰਬੇ ਜ਼ਰੂਰੀ ਨਹੀਂ ਕਿ ਸਾਰੇ ਸਫ਼ਲ ਹੀ ਹਨ । ਆਧੁਨਿਕ ਨਾਵਲ ਦਾ ਵਿਕਾਸ ਨਵੇਂ ਜਤਨਾਂ ਦਾ ਉਲੇਖ ਹੈ। ਆਧੁਨਿਕ ਗਲਪਕਾਰ ਸਦਾ ਇਸ ਕੋਸ਼ਿਸ਼ ਵਿਚ ਜੁਟਿਆ ਰਹੰਦਾ ਹੈ ਕਿ ਉਹ ਜ਼ਿੰਦਗੀ ਨੂੰ ਹੋਰ ਨੇੜਿਉਂ ਇੰਨ ਬਿੰਨ ਉਸ ਤਰਾਂ ਵੇਖ ਸਕੇ ਜਿਵੇਂ ਉਹ ਜੀਵੀ ਜਾ ਰਹੀ ਹੈ । ਇਸ ਲਈ ਉਹ ਕਦੇ ਇਕ ਵਿਧੀ ਵਰਤਦਾ ਹੈ ਤੇ ਕਈ ਉਹ ਛਡ ਕੇ ਕੋਈ ਦੂਜੀ, ਪਰ ਹਰ ਨਵੀਨ ਕੋਸ਼ਿਸ਼ ਵਿਚ ਉਹ ਮਨੋਵਿਗਿਆਨ ਦੇ ਹੋਰ ਨੇੜੇ, ਹੋਰ ਨੇੜੇ ਆਉਂਦਾ ਜਾਂਦਾ ਜਾਪਦਾ ਹੈ । ਇਸ ਵਿਕਾਸ਼ ਵਿਚ ਕੁਝ ਕੁ ਪੜਾ ਜਿਹਨਾਂ ਵਿਚੋਂ ਸੰਸਾਰਸਾਹਿੱਤ ਲੰਘਿਆ ਹੈ ਉਹ ਇਸ ਪ੍ਰਕਾਰ ਨਖੇੜੇ ਜਾ ਸਕਦੇ ਹਨ ।

(੧) ਜੀਵਨੀ ਰੂਪ ਨਾਵਲ:-- ਅਜਹੇ ਨਾਵਲ ਵਿਚ ਪਲਾਟ ਦਾ ਤਿਆਗ ਕਰਕੇ ਗਲਾਪਾਕਾਰ ਇਕ ਇਕੱਲੇ ਪਾਤਰ ਦੀ ਜੀਵਨੀ ਪੇਸ਼ ਕਰਦਾ ਹੈ ਤੇ ਉਸ ਦੇ ਨਿੱਜੀ ਵਿਕਾਸ ਦੀਆਂ ਮੰਜ਼ਲਾਂ ਉਲਕੀਦਾ ਹੈ । ਕਿਵੇਂ' ਪੰਘੂੜੇ ਵਿਚ ਪਇਆ ਉਹ ਆਪਣੀ ਆਇਆ ਨੂੰ ਘੂਰਦਾ ਹੈ, ਮਾਂ ਨੂੰ ਪਿਆਰਦਾ ਹੈ,ਤੇ ਪਿਤਾ ਦੀ ਛੇੜਛਾੜ ਦਾ ਬੁਰਾ ਮਨਾਉਂਦਾ ਹੈ, ਕਿਵੇਂ ਉਹ ਸਕੂਲ ਵਿਚ ਬਚਿਆਂ ਨਾਲ ਰਚਦਾ ਹੈ । ਕਿਵੇਂ ਉਸਦਾ ਪਿਆਰ ਪੈਂਦਾ ਹੈ । ਕਿਵੇਂ ਉਸਦਾ ਵਿਆਹਕ ਜੀਵਨ ਬਣਦਾ ਹੈ, ਤੇ ਫ਼ਿਰ ਟੁੱਟਦਾ ਹੈ, ਜ਼ਿੰਦਗੀ ਵਿਚ ਉਹ ਕਿਵੇਂ ਉਭਰਦਾ ਹੈ, ਡਿਗਦਾ ਹੈ, ਕਿਵੇਂ ਉਸ ਦੀ ਉਲਾਦ ਉਸ ਦੀ ਜਿੱਤੀ ਹੋਈ ਜ਼ਿੰਦਗੀ ਨੂੰ ਹਾਰ ਵਿਚ ਬਦਲਦੀ ਹੈ, ਕਿਵੇਂ ਉਹ ਅੰਤ ਆਪਣੀ ਜੀਵਨ ਯਾਤ੍ਰਾ ਸਫਲ (ਜਾਂ ਅਸਫਲ) ਕਰ ਕੇ ਨਿਭ ਜਾਂਦਾ ਹੈ । ਅਜੇਹਾ ਨਾਵਲ ਘਟਨਾਵਾਂ ਤੇ ਪ੍ਰਭਾਵਾਂ ਨਾਲ ਭਰੀ ਇਕ ਝੋਲੀ ਬਣ ਜਾਂਦਾ ਹੈ ਜਿਨ੍ਹਾਂ ਦਾ ਇਕੋ ਇਕ ਸਾਂਝਾ ਤੱਥ ਮੁਖ-ਪਾਤਰ ਦੀ ਸ਼ਖਸੀਅਤ ਦਾ ਵਿਕਾਸ ਹੀ ਹੁੰਦਾ ਹੈ । ਵਾਲਪੋਲ, ਮੈਕੇਨਜ਼ੀ ਤੇ ਬੈਰਸਫੋਰਡ ਦੇ ਨਾਵਲ ਇਸ ਸ਼੍ਰੇਣੀ ਦੇ ਨਾਵਲ ਹਨ ।

(੨) ਸੰਪੁਰਨ ਵੇਰਵੇ ਦਾ ਨਾਵਲ:-ਮਨੋਵਿਸ਼ਲੇਸ਼ਕ ਦੀ ਨਜ਼ਰ ਵਿਚ ਕੋਈ ਭੀ ————————————————————————————————————————————————————————————— ਇਸ ਵਿਕਾਸ ਦੇ ਸਵਿਸਥਾਰ ਵੇਰਵੇ ਲਈ ਦੇਖੋ : C.E.M. Joad ਦੀ ਪੁਸਤਕ

Guide to Modern Thought ਦਾ ਅੰਤਲਾ ਕਾਂਡ : The Invasion of Literature.

੧੧