ਪੰਨਾ:Alochana Magazine April-May 1963.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-੨-

ਅਜੋਕੀ ਪੰਜਾਬੀ ਕਵਿਤ੍ਰੀ ਨੂੰ ਚਾਨਣ ਦੀ ਫੁਲਕਾਰੀ ਤੇ ਤੋਪੇ ਪਾਉਣੋਂ ਘਟ ਹੀ ਵਿਹਲ ਮਿਲਦੀ ਹੈ।

ਲਾਸਾ ਦਾ ਕਵੀ ਵਿਸ਼ੈਲੀਆਂ ਚੀਜ਼ਾਂ ਦੇ ਕੋੜੇ ਅਨੁਭਵ ਵਲੋਂ ਮੂੰਹ ਮੋੜਕੇ “ਅਧ ਰੈਣੀ ਦੇ ਨਿਰੋਲ ਸੁਹਜਵਾਦੀ, ਗੀਤਾਂ ਵਿਚ ਚੰਨ ਚਾਨਣੀ ਦਾ ਦਾਸ ਹੋਕੇ ਰਹ ਜਾਂਦਾ ਹੈ। ਰੁਮਾਂਸ ਦਾ ਪ੍ਰਭਾਵ ਕਿਤੇ ਕਿਤੇ ਅਫੀਮ ਦਾ ਨਸ਼ਾ ਬਣਦਾ ਜਾਪਦਾ ਹੈ, ਜੋ ਪਹਲੇ ਪੜਾ ਦੇ ਛਿਨ ਭੰਗਰ ਦ੍ਰਿਸ਼ ਦੀ ਅਪੂਰਬ ਸੁੰਦਰਤਾ ਤੇ ਗਧ ਹੋਕੇ ਵਿਕ ਫੋਕੇ . ਜਿਹੇ ਆਦਰਸ਼ਵਾਦ ਦਾ ਲੜ ਫੜਨ ਲਈ ਮਜ਼ਬੂਰ ਹੋ ਜਾਂਦਾ ਹੈ। “ਅਧ ਰੈਣੀ’ ਦੇ · ਕਵੀ ਦੀ ਆਵਾਜ਼ ਵਿਚ ਸੁਹਿਰਦਤਾ ਘਟ ਹੈ ਤੇ ਨਾਟਕੀ ਹਾਵ ਭਾਵ ਦਾ ਬਹੁ-ਰੂਪ ਵਧੇਰੇ:

ਮੈਂ ਜਦ ਵੀ ਤੈਨੂੰ ਆਪਣੇ ਕੋਲ ਬੁਲਾਇਆ ਹੈ।
ਉਸ ਦਿਨ ਪੁਨਿਆ ਦਾ ਚੰਨ ਆਪੇ ਚੜ੍ਹ ਆਇਆ ਹੈ
ਮੈਂ ਪਹਿਲੀ ਵਾਰੀ ਤੇਰੇ ਮੂੰਹੋਂ ਸੁਣਿਆ ਹੈ
'ਸਾਡੇ ਪਿਆਰਾਂ ਤੇ ਚੰਨ ਦਾ ਕਾਲਾ ਸਾਇਆ ਹੈ।
ਜੇ ਤੈਨੂੰ ਪੁੰਨਿਆ ਨਾਲ ਰਤਾ ਵੀ ਪਿਆਰ ਨਹੀਂ
ਜਾਂ ਪੁਨਿਆਂ ਸਾਹਵੇਂ ਅਪਣੇ ਤੇ ਇਤਬਾਰ ਨਹੀਂ
ਤੂੰ ਪੁਨਿਆਂ ਉਤੇ ਪੱਥਰ ਸੁਟਕੇ ਤੁਰਦਾ ਹੋ, ਹਾਂ ਤੁਰਦਾ ਹੋ
ਮੈਂ ਪੌਣਾਂ ਨੂੰ ਪੁਨਿਆ ਦਾ ਜਾਮ ਪਿਲਾ ਲਾਂਗਾ
ਹੈ ਸ਼ੁਕਰ ਅਜੇ ਤਾਂ ਸੂਰਜ ਹੈ
ਪਰਛਾਈਂ ਹੈ।

ਸਜੇ ਸਜਾਏ ਡਰਾਇੰਗ ਰੂਮ ਜਾਂ ਰੌਲੇ ਵਿਚ ਗੁਮੇ ਹੋਏ ਕਾਫੀ ਹਾਊਸ ਵਿਚ ਬੈਠਕੇ ਮਜ਼ਦਰ ਦੇ ਮੁੜਕੇ ਦੀ ਗੱਲ ਕਰਨੀ ਨਾ ਤਾਂ ਕਵਿਤਾ ਵਿਚ ਅਨੁਭਵ ਦੀ ਸੁਹਿਰਦਤਾ ਦਰਸਾਉਂਦੀ ਹੈ ਤੇ ਨਾ ਹੀ ਸਦੀਵੀ ਸੁੰਦਰਤਾ ਦੇ ਲਕਸ਼ ਦੀ ਪ੍ਰਾਪਤੀ ਨੂੰ ਪਹੁੰਚਦੀ ਹੈ।

'ਮੇਘਲੇ' ਦਾ ਕਵੀ ਕਾਫ਼ੀ ਹਾਊਸ ਵਿਚ ਬੈਠਾ ਸਾਹਮਣੇ ਦੇ ਮੇਜ਼ ਤੇ ਪਈ ਰਾਖਦਾਨੀ ਵਿਚ ਸਿਗਰਟ ਦੇ ਧੁਖਦੇ ਟੋਟਿਆਂ ਨੂੰ ਤਕਦਿਆਂ ਆਪਣੇ ਕਿਸੇ ਮਿਤਰ ਦੀ ਯਾਦ ਵਿਚ ਗੁਆਚ ਜਾਂਦਾ ਹੈ, ਜੋ ਜੀਵਨ ਦਾ ਟਾਕਰਾ ਕਰਨ ਦੀ ਸਮਰਥਾ ਤੋਂ ਮੂੰਹ ਮੋੜਕੇ ਆਤਮਘਾਤ ਦੇ ਪੈਂਡੇ ਪੈ ਗਿਆ ਸੀ।

'ਵਣ ਕੰਬਿਆ' ਦੇ ਕਵੀ ਦਾ ਇਹ ਸਵਾਲ ਕਿ ਦਾਵਾਨਲ ਨੂੰ ਕਿਹੜਾ ਰੋਕੇ, ਨਾਲ ਹੀ ਇਹ ਘੋਸ਼ਨਾ ਕਿ ‘ਰਤ ਫਿਰੀ ਤੇ ਵਨ ਕੰਬਿਆ ਹੈ ਅਧ-ਪਚਧੀ ਅਭਿਵਿਅਕਤੀ ਦਾ ਰੂਪ ਹੀ ਲੈ ਸਕਿਆ ਹੈ, ਭਾਵੇਂ ਉਹ ਇਹ ਵੀ ਆਖਦਾ ਹੈ। ਕਿਤੇ ਕੋਈ ਮੋਰ ਬੋਲਦਾ ਹੈ ਤੇ ਕਿਤੇ ਕੋਈ ਕੋਇਲ ਕੂਕਦੀ ਹੈ ਅਤੇ ਜੀਵਨ ਦਾ ਹਰਨ

੫੪