ਪੰਨਾ:Alochana Magazine April 1962.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਗਵਾਹੀ ਹੈ । ਹੁਣ ਅਸੀਂ ਤਰਤੀਬਵਾਰ ਉਪਰੋਕਤ ਪੁਸਤਕਾਂ ਦਾ ਨਿਰੀਖਣ ਤੇ ਵਿਵੇਚਨ ਕਰਨ ਦਾ ਸਾਹਸ ਕਰਾਂਗੇ । | 'ਪਾਰੇ ਮੈਰ’ ਦੁੱਗਲ ਦਾ ਤਾਜ਼ਾ ਸੰਨ੍ਹ ਹੈ, ਜਿਸ ਵਿੱਚ ਉਸ ਦੀਆਂ ਪੱਝ ਕਹਾਣੀਆਂ ਸੰਕਲਿਤ ਹਨ । ਦੁੱਗਲ ਪੰਜਾਬੀ ਦਾ ਅਲਬੇਲਾ ਕਹਾਣੀਕਾਰ ਹੈ, ਜਿਸ ਆਪਣੀਆਂ ਕਲਾ-ਕਿਰਤਾਂ ਦਾਰਾ, ਪੰਜਾਬੀ ਕਹਾਣੀ ਨੂੰ ਕਾਫ਼ੀ ਅਮੀਰ ਕੀਤਾ ਹੈ । ਗਿਣਤੀ ਦੇ ਪੱਖ ਤੋਂ ਉਸਨੇ, ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਰਚੀਆਂ ਹਨ ! ਲਗ ਭਗ ਡੇਢ ਸੌ...... ਹੋਰ ਕੋਈ ਭੀ ਲੇਖਕ ਇਸ ਪੱਖ ਤੋਂ ਉਸ ਨਾਲ ਪੱਲਾ ਨਹੀਂ ਮੇਚ ਸਕਦਾ । ‘ਦੁੱਗਲ’ ਦਾ ਇਹ ਬਾਵਾਂ ਸੰਨ੍ਹ ਹੈ, ਜੋ ਉਸ ਪੰਜਾਬੀ ਕਹਾਣੀ-ਸਾਹਿੱਤ ਨੂੰ ਦਿੱਤਾ ਹੈ । 'ਪਾਰੇ ਮੈਰੇ ਦੇ ਮੁੱਢ ਵਿੱਚ ‘ਦੁੱਗਲ ਆਪਣੀ ਕਹਾਣੀ-ਰਚਨਾ ਬਾਰੇ ਸੰਕੇਤ ਕਰਦਾ ਹੋਇਆ ਆਖਦਾ ਹੈ ਕਿ “ਅਜੇ ਤੇ ਅਗਿਣਤ ਕਹਾਣੀਆਂ ਅਣ ਲਿਖੀਆਂ ਪਈਆਂ ਹਨ । ਜ਼ਿੰਦਗੀ ਦੇ ਕੁੱਝ ਅਜਿਹੇ ਤਜਰਬੇ ਹਨ, ਇਨ੍ਹਾਂ ਅੱਖੀਆਂ ਦੇ ਵੇਖੇ, ਕੁੱਝ ਇਸ ਤਰ੍ਹਾਂ ਦੇ ਸੁਫ਼ਨੇ ਹਨ, ਜਿਨ੍ਹਾਂ ਨੂੰ ਕਲਮ-ਬੰਦ ਕਰਨ ਦਾ ਅਜੇ ਤੀਕ ਮੇਰਾ ਕਦੀ ਹੀਆ ਨਹੀਂ ਪਿਆ। ਇਸ ਦਾ ਇਹ ਅਰਥ ਹੈ ਕਿ ਨਿਕਟ-ਭਵਿੱਸ਼ ਵਿੱਚ, ਦੁੱਗਲ ਪਾਸ ਹੋਰ ਕਹਾਣੀਆਂ ਦੀ ਭੀ ਆਸ ਲਾਈ ਜਾ ਸਕਦੀ ਹੈ । ਅਸਲ ਵਿੱਚ ਆਪਣੀ ਪੀੜ੍ਹੀ ਦੇ ਕਹਾਣੀਕਾਰਾਂ 'ਚੋਂ ਕੇਵਲ ਦੁੱਗਲ ਹੀ ਇੱਕ ਐਸਾ ਕਹਾਣੀਕਾਰ ਹੈ, ਜੋ ਇਸ ਪਾਸੇ ਵੱਲ ਪੂਰੀ ਸੁਹਿਰਦਤਾ ਤੇ ਨਵੇਂਨਰੋਏ ਚਾਉ ਨਾਲ ਡਟਿਆ ਹੋਇਆ ਹੈ । ਉਸ ਦੇ ਸਾਥੀ ਕਹਾਣੀਕਾਰ, ਸੇਖ, ਸੁਜਾਨ ਸਿੰਘ ਆਦਿ ਤਾਂ ਜਿਵੇਂ ਚੁੱਪ ਹੀ ਕਰ ਗਏ ਹੋਣ । “ਗਲ” ਦੀ ਇਹ ਖੂਬੀ ਹੈ ਕਿ ਉਹ ਨਿੱਕੀ ਤੋਂ ਨਿੱਕੀ ਘਟਨਾ ਤੇ ਸਾਧਾਰਣ ਤੋਂ ਸਾਧਾਰਣ ਗੱਲ ਦੀ ਨੀਂਹ ਤੇ ਕਹਾਣੀ ਦੀ ਸੁੰਦਰ ਉਸਾਰੀ ਕਰ ਲੈਂਦਾ ਹੈ । ਉਸ ਕੋਲ ਕਲਾ-ਪ੍ਰਵੀਣਤਾ ਹੈ, ਸ਼ੈਲੀ ਹੈ, ਸੂਝ ਹੈ ਤੇ ਲਿਖਣ ਲਈ ਜਜ਼ਬਾ ਹੈ ! ਉਹ ਕੋਈ ਭੀ ਗੱਲ ਕਰੇ, ਪਿਆਰੀ ਹੁੰਦੀ ਹੈ, ਭਾਵੇਂ ਉਸ ਵਿੱਚ ਅਰਥ ਹੋਣ ਦੀ ਨਾ ਹੋਣ । ਦੁੱਗਲ’ ਮਨੁਖੀ-ਭਾਵਨਾਵਾਂ ਦਾ ਸੁਜਾਨ ਚਿਤਕਾਰ ਹੈ । ਮਨੁੱਖ ਦੀ ਇਯਾਤਮਕ ਭੁੱਖ ਦਾ ਬਯਾਨ ਕਰਨ ਵਿੱਚ ਤਾਂ ਉਹ ਪ੍ਰਣ ਭਾਂਤ ਸਫਲ ਹੈ । ਜਿਸ ਡੂੰਘਾਈ, ਨੀਝ ਤੇ ਨੇੜ ਨਾਲ 'ਦੁੱਗਲ' ਨੇ ਮਨੁੱਖੀ ਮਨ ਨੂੰ ਵਾਚਿਆ ਤੇ ifਖਿਆ ਹੈ, ਉਹ ਉਸੇ ਦਾ ਹਿੱਸਾ ਹੈ ; ਉਹ ਮਨੋਵਿਗਿਆਨ ਦਾ ਮਾਹਿਰ ਹੈ । TÉ