ਪੰਨਾ:Alochana Magazine August 1962.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਕਾਰ ਦੀ ਇਸ ਸਰਪ੍ਰਸਤੀ ਨੇ ਲੇਖਕ ਮੰਡਲ ਵਿੱਚ ਭੀ ਇਕ ਨਵਾਂ ਉਤਸਾਹ ਪ੍ਰਦਾਨ ਕੀਤਾ ਹੈ, ਜਿਸ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਪਰ ਇਸ ਦਾ ਅਰਥ ਹਰਗਿਜ਼ ਇਹ ਨਹੀਂ ਕਿ ਸਰਕਾਰੀ ਜਤਨਾਂ ਦੇ ਕਾਰਣ ਹੀ ਪੰਜਾਬੀ ਦਾ ਵਿਕਾਸ ਹੋ ਰਹਿਆ ਹੈ । ਪੰਜਾਬੀ ਸਾਹਿਤਕਾਰਾਂ ਦੇ ਸਜੀਵ ਤੇ ਨਿੱਗਰ ਉਪਰਾਲੇ ਭ ਇਕ ਬੜਾ ਮਹਤ ਰਖਦੇ ਹਨ। ਆਜ਼ਾਦੀ ਦੇ ਇਨ੍ਹਾਂ ੧੪-੧੫ ਵਰਿਆਂ ਵਿੱਚ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਤੇ ਉਨਤ ਕਰਨ ਲਈ ਜਿਤਨੀ ਸਮਰਥਾ ਤੇ ਸੂਝ ਸਾਡੇ ਸਾਹਿਤਕਾਰਾਂ ਦਰਸਾਈ ਹੈ, ਉਹ ਸਚਮੁਚ ਪ੍ਰਸ਼ੰਸਾ ਦੀ ਹਕਦਾਰ ਹੈ । ਸਾਡੇ ਸਾਹਿਤ ਦਾ ਮੁਹਾਂਦਰਾ ਤੇ ਗੋਰਵ ਰੂਪ ਤੇ ਵਿਸ਼ਯਵਸਤੂ ਦੇ ਪੱਖ ਤੋਂ ਐਸਾ ਹੋ ਰਹਿਆ ਹੈ ਕਿ ਅਸੀਂ ਇਸ ਤੇ ਯੋਗ ਤੌਰ ਤੇ ਮਾਣ ਕਰ ਸਕਦੇ ਹਾਂ ਤੇ ਗੁਆਂਢੀ ਪ੍ਰਾਂਤੀਯ ਭਾਸ਼ਾਵਾਂ ਦੇ ਮੁਕਾਬਲੇ ਤੇ ਇਸ ਨੂੰ ਰੱਖਣ ਵਿੱਚ ਕਿਸੇ ਕਿਸਮ ਦਾ ਸੰਕੋਚ ਕਰਨ ਦੀ ਲੋੜ ਨਹੀਂ ਭਾਸਦੀ । ਕਵਿਤਾ ਦੇ ਖੇਤਰ ਵਿੱਚ ਪੰਜਾਬੀ ਸਾਹਿਤ ਦੀ ਪ੍ਰਾਪਤੀ ਸਚਮੁਚ ਹੀ ਫ਼ਖਰ ਯੋਗ ਹੈ । ਰੂਪ ਦੁਸ਼ਟਿਕੋਣ ਤੋਂ ਪੰਜਾਬੀ ਕਾਵਿ ਦਾ ਮੁਹਾਂਦਰਾ ਅਜਿਹਾ ਨਿਖਰ ਆਇਆ ਹੈ ਕਿ · ਇਸ ਦਾ ਸੱਦਰ ਇਕ ਮਿਸਾਲੀ ਚੀਜ਼ ਬਣ ਗਇਆ ਹੈ ਤੇ ਕੋਈ ਭੀ ਸਾਹਿਤਪ੍ਰੇਮੀ ਇਸ ਦਾ ਕਾਇਲ ਹੋਏ ਬਗੈਰ ਨਹੀਂ ਰਹਿ ਸਕਦਾ। ਪ੍ਰੋ: ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਸਾਡੇ ਪ੍ਰਮੁਖ ਆਧੁਨਿਕ ਕਵੀਆਂ ਵਿੱਚੋਂ ਹਨ । ਇਸ ਕਰ ਕੇ ਅਸੀਂ ਬਹੁਤੀ ਬਹਸ ਵਿੱਚ ਨਾ ਪੈ ਕੇ ਨਮੂਨੇ ਵਜੋਂ ਉਨ੍ਹਾਂ ਦੀਆਂ ਦੋ ਕਵਿਤਾਵਾਂ ਪੇਸ਼ ਕਰਦੇ ਹਾਂ । ਪ੍ਰੋ: ਮੋਹਨ ਸਿੰਘ : ਨੀਲਮ ਦੇ ਖਰਲ ਅੰਦਰ, ਰਤਨਾਂ ਦੀ ਮਹਿੰਦੀ ਪੀਹ ਕੇ, | ਪੱਛਮ ਦੇ ਤਲਵਿਆਂ ਨੂੰ, ਸੂਰਜ ਨੇ ਹੈ ਲਗਾਈ । ਸੋਨੇ ਦੀਆਂ ਖੜਾਵਾਂ ਪੈਰਾ ਦੇ ਵਿਚ ਪਾ ਕੇ, ਹੈ ਯਾਦ ਤੇਰੀ ਆਈ । ਗਗਨਾਂ ਦੇ ਪੀਹੜੇ ਉਤੇ, ਬਹਿ ਰਾਤ ਦੀ ਬਹੂ ਨੇ, ਜੜ ਤਾਰਿਆਂ ਦਾ ਚੰਬਾ, ਲਿਟ ਆਪਣੀ ਗੁੰਦਾਈ । ਚਾਂਦੀ ਦੀਆਂ ਖੜਾਵਾਂ, ਪੈਰਾਂ ਦੇ ਵਿੱਚ ਪਾ ਕੇ, ਹੈ ਯਾਦ ਤੇਰੀ ਆਈ । ਪੂਰਬ ਦੀ ਖੋਲ਼ ਬਾਰੀ, ਗੰਢੇ ਦੀ ਛਿੱਲ ਨਾਲੋਂ, ਪਤਲੇਰੇ ਘੁੰਡ ਵਿੱਚ, ਪਰਭਾਤ ਮੁਸਕਰਾਈ । ਚਾਨਣ ਦੀਆਂ ਖੜਾਵਾਂ, ਪੈਰਾਂ ਦੇ ਵਿੱਚ ਪਾ ਕੇ, ਹੈ ਯਾਦ ਤੇਰੀ ਆਈ । ੪੧