ਪੰਨਾ:Alochana Magazine August 1962.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬. ਵਿਸ਼ਵ ਸਾਂਝ ਦਾ ਸੰਦੇਸ ਕਿ ਪ੍ਰਮਾਣੂ ਬੰਬ ਆਦਿ ਨਵੇਂ ਸ਼ਸਤਰ | ਰਾਹੀਂ ਅਮਨ ਅਮਾਨ ਭੰਗ ਨੇ ਹੋ ਸਕੇ । ਇਹ ਜਾਂ ਅਜਿਹੀਆਂ ਹੋਰ ਗੱਲਾਂ ਨੇ ਸਾਡੇ ਸਾਹਿੱਤ ਦੇ ਜਾਮੇ ਨੂੰ ਕਾਫੀ ਹੱਦ ਕ ਬਦਲ ਦਿੱਤਾ ਹੈ । ਇਹ ਠੀਕ ਹੈ ਕਿ ਸਾਰੀਆਂ ਕਵਿਤਾਵਾਂ ਹੀ ਐਸੀਆਂ ਹੀ ਪਰ ਫਿਰ ਭੀ ਕਈ ਅਜਿਹੀਆਂ ਚੀਜ਼ਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੀ ਵਾਜ਼ ਆਪਣਾ ਅਸਰ ਰਖਦੀ ਹੈ, ਉਦਾਹਰਣ ਵਜੋਂ ਪ੍ਰੋ: ਮੋਹਨ ਸਿੰਘ ਦੀ ਕਵਿਤਾ ਤਲ' ਵੇਖੀ ਜਾ ਸਕਦੀ ਹੈ । ਫਿਰ ਇਹ ਗੱਲ ਨਹੀਂ ਕਿ ਕੇਵਲ ਹੰਢੇ-ਵੰਢੇ ਢੀ ਕਵੀ ਹੀ ਅਜਿਹੀ ਆਵਾਜ਼ ਕਢਦੇ ਹਨ ਬਲਕਿ ਸਾਡੀ ਨਵੀਂ ਨਵੀਂ ਸ਼੍ਰੇਣੀ । ਇਸੇ ਸੁਰ ਵਿੱਚ ਬੋਲਦੀ ਮੁਣਾਈ ਦੇਂਦੀ ਹੈ । ਸੰਤੋਖ ਸਿੰਘ ਧੀਰ ਆਧਣੀ ਵਿਤਾ 'ਨਿਕੀ ਸਲੇਟੀ ਸੜਕ ਦਾ ਟੋਟਾ’ ਵਿੱਚ ਕਿਵੇਂ ਆਪਣੇ ਪਿਆਰ ਨੂੰ ਸਮਾਜੀ ਤਨਾ ਨਾਲ ਮੇਲਕੇ ਪੇਸ਼ ਕਰਦਾ ਹੈ :- ਨਿਕੀ ਸਲੇਟੀ ਸੜਕ ਕਿਨਾਰੇ, ਪਿੰਡ ਵਸਦਾ ਜਿਥੇ ਵਸਣ ਪਿਆਰੇ । ਇਸ ਟੋਟੇ ਨੂੰ ਕਿਥੇ ਸਾਂਭੀ, ਇਸ ਟੋਟੇ ਨੂੰ ਕਿਥੇ ਲੁਕਾਵਾਂ । ਇਸ ਟੋਟੇ ਨੂੰ ਹੱਕ ਵਿੱਚ ਸਾਂਭੀ, ਇਸ ਟੋਟੇ ਨੂੰ ਦਿਲ ਵਿੱਚ ਪਾ ਲਾਂ । ਕਰੋ ਮਿਆਨਾਂ ਵਿੱਚ ਤਲਵਾਰਾਂ, ਠਾਕ ਦਿਉ ਰਫਲਾਂ ਦੇ ਕੁੰਦੇ । ਇਸ ਦੁਨੀਆਂ 'ਚੋਂ ਬੰਬ ਹਟਾਓ, ਇਸ ਦੁਨੀਆਂ 'ਚੋਂ ਜ਼ਹਿਰਾਂ ਚੂਸੋ ! ਜਦ ਤਕ ਸਾਡਾ ਸੀਸ ਤਲੀ ਤੇ, ਇਹ ਅਣਹੋਣੀ ਹੋ ਨਹੀਂ ਸ਼ਕਦੀ ਜਦ ਤਕ ਦਿਲ ਆਸ਼ਕ ਦਾ ਸੜ ਕੇ, ਪਿਆਰ ਦੀ ਸੁੱਚੀ ਧਰਤੀ ਉਤੇ ਬੂੰਦ ਲਹੂ ਦੀ ਚੋਂ ਨਹੀਂ ਸਕਦੀ । ਡਾ: ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਤਾਰਾ ਸਿੰਘ, ਤਖਤ ਸਿੰਘ, ਰਜੀਤ ਰਾਮਪੁਰੀ, ਜਸਵੰਤ ਕੌਰ ਆਹਲੂਵਾਲੀਆ, ਅਜਾਇਬ ਚਿਕਾਰ, ਰਣਧੀਰ ਸਿੰਘ, ਸੁਖਰ ਜਗਤਾਰ ਪਪੀਹਾ ਆਦਕ ਨਵੇਂ ਪੋਚ ਦੀ ਕਵੀ-ਮੰਡਲੀ ਇਹ ਮਾਸ ਬੰਨਾਉਂਦੀ ਹੈ ਕਿ ਸਾਡੀ ਕਵਿਤਾ ਉਪਰੋਕਤ ਪੱਖਾਂ ਤੋਂ ਹੋਰ ਵਿਕਾਸ {ਪਤ ਕਰੇਗੀ । ਖਾਸ ਕਰਕੇ ਪ੍ਰਯੋ ਰਾਵਾਦੀ ਅਵਸਥਾ ਦਸਦੀ ਹੈ ਕਿ ਇਸ ਤਜਰਬੇ ਵਿੱਚੋਂ ਕਈ ਅਣਮੁਲੇ ਮੱਤੀ ਲੱਭਣ ਦੀ ਆਸ ਹੈ । | ਸਟੇਜੀ ਕਵੀਆਂ ਵਿਚੋਂ ਸ਼ਿਵ ਕੁਮਾਰ ਬਟਾਲਵੀ ਇਸ ਗੱਲ ਦਾ ਪ੍ਰਮਾਣ ਹੋ ਕਿ ਅਸਾਡੇ ਵਿੱਚੋਂ ਕਈਆਂ ਜਿਸ ਤਰਾਂ ਸਟੇਜੀ ਕਵੀਆਂ ਨੂੰ ਇਕ ਵੱਖਰੀ ਪੰਗਤ ਵਿੱਚ ਬਿਠਾ ਛੱਡਿਆ ਸੀ, ਇਹ ਗੱਲ ਠੀਕ ਨਹੀਂ ਸੀ । ਕੋਈ ਭੀ ਕਲਾਕਾਰ ਐਸਾ ਉਠ ਸਕਦਾ ਹੈ ਜੋ ਆਪਣੇ ਨਵੇਂ ਅੰਦਾਜ਼ ਨਾਲ ਪਾਠਕਾਂ ਨੂੰ ਰੋਗ ਸਕੇ ਅਸੀਂ ਜਾਣਦੇ ਹਾਂ ਕਿ ਉਸ ਦਾ “ਪੀੜਾਂ ਦਾ ਪਰਾਗਾ' ਬੜੀਆਂ ਖੁਸ਼ੀਆਂ ਨਾਲ 3