ਸਮੱਗਰੀ 'ਤੇ ਜਾਓ

ਪੰਨਾ:Alochana Magazine December 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਕਹੁ ਰੇ ਪੰਡਿਤ ਬਾਮਨ ਕਬ ਕੇ ਹੁਏ, ਬਾਮਨ ਕਹਿ ਕਹਿ ਜਨਮੁ ਮਤ ਖੋਏ ਜੋ ਤੂੰ ਬਾਹਮਣੁ ਬ੍ਰਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ || ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ , ਕਹੁ ਕਬੀਰ ਜੋ ਬ੍ਰਹਮੁ ਬੀਚਾਰੈ, ਸੋ ਬਾਹਮਣੁ ਕਹੀਅਤੁ ਹੈ ਹਮਾਰੈ ॥-੩੨੪ ਹਰੀ ਸਿਮਰਨ ਵਲੋਂ ਹਟ ਕੇ ਹੋਰ ਕਰਮਾਂ ਵਿਚ ਲਗੇ ਹੋਣ ਬਾਰੇ ਆਪ ਕਹਿੰਦੇ ਹਨ : ਪੰਡੀਆ ਕਵਨ ਕੁਮਤਿ ਤੁਮ ਲਾਗੇ ॥ ਬੁਡਹੁਗੇ ਪਰਵਾਰ ਸਕਲ ਸਿਉ ਰਾਮ ਨ ਜਪਹੁ ਅਭਾਗੇ ॥ ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ..... ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥ -੧੧੦ ਅਤੇ-- “ਕਾਹੇ ਮੇਰੇ ਬਾਮਨ ਹਰਿ ਨ ਕਰਹਿ ॥ ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥ ਆਪਨ ਉਚ ਨੀਚ ਘਰਿ ਭੋਜਨ ਹਠੇ ਕਰਮ ਕਰ ਉਦਰੁ ਭਰਹਿ : ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ॥’’੯੭੦ ਆਪ ਦੇ ਕਥਨ ਦੀ ਨਿਝੱਕਤਾ ਤੇ ਦਿਤਾ ਵੇਖਣ ਯੋਗ ਹਨ । ਇਸੇ ਤਰ੍ਹਾਂ ਆਪ ਹਿੰਦੂ ਮੁਸਲਮਾਨਾਂ ਦੀ ਫ਼ਿਰਕੇਦਾਰੀ ਖਿਚੋਤਾਣ ਦੇ ਮਦੇ ਨਜ਼ਰ ਕਾਜ਼ੀ ਪਾਸੋਂ ਪੁਛਦੇ ਹਨ : ਹਿੰਦੂ ਤੁਰਕ ਕਹਾ ਤੇ ਆਏ ਕਿਨਿ ਇਹ ਰਾਹ ਚਲਾਈ ॥ ਦਿਲ ਮਹਿ ਸੋਚ ਵਿਚਾਰ ਕਵਾਦੇ ਭਿਸਤੁ ਦੋਜਕ ਕਿਨਿ ਪਾਈ ॥ ਕਾਜੀ ਤੇ ਕਵਨ ਕਤੇਬ ਬਖਾਨੀ ॥ ਪਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ 11 ਸਕਤਿ ਸਨੇਹ ਕਰ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ" ਸੰਨਤਿ ਕੀਚੇ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀ " ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥ ਛਾਡਿ ਕਤੇਬ ਰਾਮੁ ਭਜ ਬਉਰੇ ਜ਼ੁਲਮ ਕਰਤ ਹੈ ਭਾਰੀ ॥ ਕਬੀਰੇ ਪਕਰੀ ਟੇਕ ਰਾਮ ਕੀ ਤਰਕ ਰਹੈ ਪਚਿਹਾਰੀ ॥”-੪੭ ੧੪