ਪੰਨਾ:Alochana Magazine January, February, March 1966.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਤੀਜੇ ਵੀ ਐਸੇ ਅੰਗਾਂ ਦੇ ਆਧਾਰ ਤੇ ਹੀ ਨਿਕਲ ਸਕਦੇ ਹਨ । ਜੇ ਲਿਖਾਰੀ ਲੜ ਹੀ ਸਮਾਜ ਦੇ ਸ਼ਹਦੇ ਅੰਗਾਂ ਦੇ ਲੱਗੇ ਤਾਂ ਲਿਖਤ ਨੇ ਹੋਛੀ ਹੀ ਹੋਣਾ ਹੋਇਆ । ਮਹਾਨ ਮਾਨਵ-ਵਾਦੀ ਸਾਮਾਜਿਕ ਰੌਆਂ ਦੇ ਲੜ ਲੱਗਿਆਂ ਹੀ ਮਹਾਨ ਸਾਹਿੱਤ ਪੈਦਾ ਹੁੰਦਾ ਹੈ । ਜ਼ਿੰਦਗੀ ਦੇ ਅਨੁਭਵ ਦੇ ਸੰਘਣਿਆਂ ਜਾਂ ਪਤਲਿਆਂ ਹੋਣਾ ਹੀ ਸਾਹਿੱਤਕਾਰ ਦੇ ਸਾਮਾਜਿਕ ਅਸਲੀਅਤ ਨਾਲ ਰਿਸ਼ਤੇ ਤੇ ਹੀ ਮੁਹਸੱਰ ਹੈ । ਜਦੋਂ ਸੰਸਥਾਵਾਂ ਹੀ ਸਿਲ ਹੋ ਜਾਣ, ਨਵਾਂ ਤੇ ਗਹਿਰਾ ਅਨੁਭਵ ਕਿਥੋਂ ਪੈਦਾ ਹੋਣਾ ਹੋਇਆ ? ਅਨੁਭਵ ਵੀ ਉਸਰਦੀ ਰੋ ਦੀ ਸ਼ਮੂਲੀਅਤ ਹੀ ਦੇਂਦੀ ਹੈ । ਡਾਇਲੈਕਟਿਕ ਉਹ ਹੀ ਗਹਿਰੀ ਸਮਝੀ ਤੇ ਪੇਸ਼ ਕੀਤੀ ਜਾਂਦੀ ਹੈ ਜੋ ਜ਼ਾਤੀ ਜ਼ਿੰਦਗੀ ਦੇ ਕਾਨੂੰਨ ਤੋਂ ਤੁਰੀ ਹੋਵੇ । ਇਸ ਦਾ ਇਹ ਮਤਲਬ ਨਹੀਂ ਕਿ ਹਰ ਘਟਨਾ ਆਪਣੇ ਆਪ ਨਾਲ ਹੀ ਵਾਪਰੀ ਹੋਵੇ ਪਰ ਇਸ ਦਾ ਇਹ ਜ਼ਰੂਰ ਮਤਲਬ ਹੈ ਕਿ ਸਹਿੱਤਕਾਰੇ ਸਹੀ ਮਹਿਨਿਆਂ ਵਿਚ ਉਸਾਰੀ ਤਰੱਕੀ ਤੇ ਮਾਨਵਵਾਦ ਦੀ ਲਗਣ ਦਾ ਮਾਲਕ ਹੋਵੇ ਅਤੇ ਸਮਾਜ ਦੇ ਮਸਲੇ ਉਸ ਦੀ ਜਾਤ ਉਸ ਦੀ ਮਨੋਵਿਗਿਆਨਕ ਬਣਤਰ ਦੇ ਮਸਲੇ ਹੋਣ । ਜੇ ਸਾਹਿੱਤਕਾਰ ਦਾ ਸਾਮਾਜਿਕ ਅਸਲੀਅਤ ਨਾਲ ਰਿਸ਼ਤਾ ਨਰੋਆ ਹੈ, ਜੀਉਂਦੇ ਉਸਾਰੂ ਅੰਗਾਂ ਨਾਲ ਹੈ, ਦੂਸਰੇ ਲਫ਼ਜ਼ਾਂ ਵਿਚ ਜੇ ਉਹ ਬੁਨਿਆਦੀ ਮਸਲਿਆਂ ਦੇ ਸਹੀ ਧੜੇ ਕਰਨ ਦਾ ਮੁਜਸੱਮ ਹੈ ਤਾਂ ਉਹ ਨਾਟਕੀ ਐਪਿਕ ਘਟਨਾਵਾਂ ਪੇਸ਼ ਕਰੇਗਾ । ਉਸ ਦੇ ਪਾਤਰ ਵੀ ਫ਼ਰਜ਼ੀ ਖਿਆਲਾਂ ਦੀਆਂ ਪਲੀਆਂ ਨਹੀਂ ਕਰਣਗੇ । ਉਨ੍ਹਾਂ ਦੇ ਬੋਲ ਨਾ ਇਤਿਹਾਸਿਕ ਜਮਾਤੀ ਪੋਜ਼ੀਸ਼ਨ ਨੂੰ ਨੇ ਉਲੀਕਦੇ ਜਾਣਗੇ ਅਤੇ ਨਾ ਹੀ ਪਾਤਰਾਂ ਦੀ ਬਣਤਰ ਆਪਣੀ ਪਿਛੋਕੜ ਨਾਲ ਅਸੰਬੰਧਿਤ ਹੋਣਗੇ । ਐਸੇ ਪਾਤਰਾਂ ਦੇ ਆਪਸ ਵਿਚ ਰਿਸ਼ਤੇ ਉਨ੍ਹਾਂ ਦੇ ਕਰਮ ਕੌਰ ਦੇ ਮਨੋਰਥ, ਉਨ੍ਹਾਂ ਦੇ ਖਿਆਲ ਜਜ਼ਬੇ, ਕਰਮ ਸਰਬ ਭਰਪੂਰ ਤੇ ਸਾਮਾਜਿਕ ਰੌਆਂ ਦੇ ਚਿੰਨ ਗਣਗੇ । ਐਸੀ ਕਿਰਤ ਵਿਚ ਨਾ ਸਿਰਜ ਸਾਮਾਜਿਕ ਅਸਲੀਅਤ ਦੇ ਅਹਿਮ ਅੰਗ 7 ਪੇਜ ਹੋਣਗੇ ਬਲਕਿ ਜਿਵੇਂ ਇਹ ਮਨੁੱਖੀ ਸ਼ਖਸੀਅਤ ਨੂੰ ਅਸਰਾਂਦੇ ਹਨ ਉਹ ਵੀ ਸਪਸ਼ਟ ਹੋਣਗੇ । ਸਾਹਿੱਤ ਸਾਮਾਜਿਕ ਅਸਲੀਅਤ ਦਾ ਅਕਸ ਹੈ ਅਤੇ ਇਹ ਅਕਸ ਸਾਹਿਤ ਦੇ ਸਮ ਰਾਹੀਂ ਪੇਸ਼ ਹੁੰਦਾ ਹੈ । ਸਮਾਜ ਦੀ ਇਤਿਹਾਸਿਕ ਉਸਾਰੀ ਦਾ ਮਨੁੱਖੀ ਸ਼ਖਸੀਅਤ ਦੀ ਬਲੀ ਬਲਣਾ ਤੇ ਮਨੁੱਖੀ ਚਿਤਰ ਰਾਹੀਂ ਵਜੂਦ ਵਿਚ ਆਉਣਾ ਸਾਹਿੱਤ ਕਲਾ ' ਆਦੀ ਖ਼ਾਸਾ ਹੈ । ਜਿਸ ਤਰ੍ਹਾਂ ਆਪਣੀ ਜ਼ਿੰਦਗੀ ਵਿਚ ਮਹਾਨ ਇਤਹfuਤ ਸਾਮਾਜਿਕ ਲਹਿਰਾਂ ਲੋਕਾਂ ਦੀਆਂ ਜ਼ਾਤੀ ਸੋਧਰਾਂ ਦਾ ਮਜਮੂਆ ਹੁੰਦੀਆਂ ਹਨ ਅਤੇ ਮਹਾਨ ਇਤਿਹਾਸਿਕ ਵਿਅਕਤੀ ਉਤਨੇ ਹੀ ਮਹਾਨ ਅਤੇ ਇਸ ਵਾਸਤੇ ਹੀ ਮਹਾਨ ਹੁੰਦੀ ਹੈ ਕਿ ਉਸ ਦਾ ਤੀ ਜ਼ਿੰਦਗੀ ਦਾ ਨਿਸ਼ਾਨਾਂ, ਉਸ ਦਾ ਜਜ਼ਬਾ, ਪੋਸ਼ਨ eੜ ਦੀ ਆਪਣੀ ਹੋਣੀ ਲੋਕਾਂ ਦੇ ਨਿਸ਼ਾਨਿਆਂ ਨਾਲ ਰਲਦੀ, ਉਨ੍ਹਾਂ ਦਾ ਇਤਿਹਾਸਿਕ ਤੋਰ 69