ਪੰਨਾ:Alochana Magazine January, February, March 1966.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਐੱਸਮ ਹੁੰਦੀ ਹੈ । ਉਸ ਲਹਿਰ ਦੇ ਜਮਾਂ ਤੇ ਮਨਫੀ ਦੋਹਾਂ ਅੰਗਾਂ ਦੀ ਤਰਜਮਾਨੀ ਕਰਦੀ ਹੈ । ਉਸ ਦੀ ਸ਼ਖਸੀਅਤ ਵਿਚ ਲੋਕਾਂ ਦੀਆਂ ਸਧਰਾਂ ਤੇ ਕੋਸ਼ਿਸ਼ਾਂ ਦਾ ਤਿਖਾ ਸਪਸ਼ਟ ਕਿਰਣ ਹੁੰਦਾ ਹੈ । ਇਸ ਤਰ੍ਹਾਂ ਹੀ ਸਮਾਜ ਦੀ ਡਾਇਲੈਕਟਿਕ ਦੀਆਂ ਮਹਾਨ ਤਾਕਤਾਂ ਦੀ ਹਰਕਤ ਤੇ ਕਰਮ ਜ਼ਾਤੀ ਹਿਤਾਂ ਮਨੁੱਖੀ ਸ਼ਖਸੀਅਤਾਂ ਦੀ ਸ਼ਕਲ ਵਿਚ ਪੇਸ਼ ਹੀ ਸਾਹਿੱਤ ਬਣਦੀਆਂ ਹਨ । ਸਮਾਜ ਦੇ ਤਣਾ ਵਿਅਕਤੀ ਦੇ ਜਜ਼ਬਿਆਂ, ਪਾਤਰਾਂ ਦੇ ਪੇਸ਼ਨਾਂ ਤੇ ਸਧਰਾਂ ਰਾਹੀਂ ਮੂਰਤੀਮਾਨ ਹੁੰਦੇ ਹਨ । ਸਾਮਾਜਿਕ ਹਾਲਾਤ ਜੀਉਂਦੇ ਜਾਗਦੇ ਪਾਤਰਾਂ ਦੀ ਸੂਰਤ ਅਖ਼ਤਿਆਰ ਕਰਦੇ ਹਨ । ਪਾਤਰਾਂ ਪੈਸ਼ਨਾਂ ਦੇ ਰਾਹੀਂ ਪੇਸ਼ ਹੋਣ ਦਾ ਸਵਾਲ ਨਾ ਹੋਵੇ ਤਾਂ ਆਰਥਿਕ ਸਾਮਾਜਿਕ ਹਾਲਾਤ ਮਾਹਿਰਾਂ ਦੀ ਸਰਕਾਰੀ ਕਮੇਟੀ ਬੜੇ ਸਪਸ਼ਟ ਤਸਲੀ-ਬਖ਼ਸ਼ ਤੇ ਸਾਇੰਟਿਫਿਕ ਤਰੀਕੇ ਨਾਲ ਵਖਾ ਸਕਦੀ ਹੈ, ਸਾਹਿੱਤਕਾਰ ਦੀ ਲੋੜ ਤਾਂ ਹੀ ਪੈਂਦੀ ਹੈ ਕਿ ਹਾਲਾਤ ਨੂੰ ਮਨੁੱਖੀ ਖ਼ਾਸੀਅਤਾਂ ਦੀ ਬੋਲੀ ਬੁਲਾਉਣਾ ਹੁੰਦਾ ਹੈ । ਸਾਹਿੱਤ ਤਾਂ ਹੀ ਬਣਦਾ ਹੈ ਜੇ ਇਹ ਹਾਲਾਤ, ਆਰਥਿਕ ਸਾਮਾਜਿਕ ਰੌਆਂ, ਇਤਿਹਾਸਿਕ ਸਾਮਾਜਿਕ ਵਿਰੋਧ ਤੇ ਜਮਾਤੀ ਜਦੋ ਜਹਿਦ ਪਾਤਰਾਂ ਦੀ ਮਨੋਵਿਗਿਆਨਿਕ ਬਣਤਰ ਤੇ ਹੋਣੀਆਂ ਰਾਹੀਂ ਪੇਸ਼ ਹੋਣ । ਇਸ ਵਾਸਤੇ ਹੀ ਇਤਿਹਾਸਿਕ ਦੋਰ, ਅਰਥਭਰਪੂਰ ਲਹਿਰਾਂ ਇਕ ਵਿਅਕਤੀ ਜੀਵਣੀ ਰਾਹੀਂ ਪੇਸ਼ ਹੋ ਸਕਦੀਆਂ ਹਨ, ਹੋ ਤਾਂ ਹੀ ਸਕਦੀਆਂ ਹਨ ਜੇ ਪਾਤਰ ਸਾਮਾਜਿਕ ਪ੍ਰਤੀਨਿਧ ਪੂਰੇ ਗਹਿਰੇ ਤਰੀਕੇ ਨਾਲ ਅੰਕਿਤ ਹਵ ! ਇਸ ਤਰ੍ਹਾਂ ਅੰਕਿਤ ਹੋਣ ਨਾਲ ਹੀ ਸਹੀ ਖਾਸ ਦਾ ਰੂਪ ਧਾਰਦਾ ਵਿਅਕਤੀਗਤ ਬਧ ਹਸਤੀ ਦੀ ਸ਼ਕਲ ਅਖਤਿਆਰ ਕਰਦਾ ਹੈ । ਸਹੀ ਦੇ ਇਸ ਤਰ੍ਹਾਂ ਵਿਅਕਤੀ ਦੇ ਰੂਪ ਪੇਸ਼ ਹੋਣ ਨਾਲ ਖ਼ਾਸ ਦਾ ਵਿਅਕਤੀਗਤ ਪਰਵਾਣਿਆ ਨਹੀਂ ਜਾਂਦਾ । ਅਲੋਪ ਹੋਣ ਦੇ ਥਾਂ ਉਸ ਦੀ ਹਾਸ਼ੀਆ ਆਕਾਈ ਹੁੰਦੀ ਹੈ ਅਤੇ ਉਸ ਦਾ ਪ੍ਰਗਟਾ ਤਗੜਾ ਹੁੰਦਾ ਹੈ । ਇਸ ਤਰ੍ਹਾਂ ਜਿਨ੍ਹਾਂ ਹਾਲਾਤ ਦੀ ਵਿਅਕਤੀ ਪੈਦਾਵਾਰ ਹੁੰਦੀ ਹੈ ਉਸ ਪਿਛੋਕੜ ਨਾਲ ਪਾਤਰ ਦਾ ਤਮੀ ਰਿਸ਼ਤਾ ਸਪਸ਼ਟ ਹੁੰਦਾ ਹੈ । ਸਾਹਿੱਤ ਦਾ ਜੁੱਸਾ ਮਨੁੱਖੀ ਚਿੱਤਰ ਦਾ ਹੈ । ਉਸ ਦਾ ਅਸਲਾ ਜਜ਼ਬਾ ਹੈ । ਸਰਦੀ ਕਵੀ ਨਿਰੋਲ ਜਜ਼ਬਾ ਹੀ ਪੇਸ਼ ਕਰਦਾ ਹੈ ਅਤੇ ਉਹ ਵੀ ਵਫ਼ਾਦਾਰੀ ਨਾਲ ਸਾਮਾਜਿਕ ਅਸਲੀਅਤ ਹੀ ਪੇਸ਼ ਕਰਦਾ ਹੈ ਜਿਸ ਤਰ੍ਹਾਂ ਸਾਮਾਜਿਕ ਅਸਲੀਅਤ ਇਤਿਹਾਸਿਕ ਹੁੰਦੀ ਹੈ ਇਸ ਤਰਾਂ ਹੀ ਮਨੁੱਖ ਦਾ ਚੂਕਿ ਹਾਲਾਤ ਨਾਲ ਡਾਇਲੈਕਟਿਕ ਰਿਸ਼ਤਾ ਹੁੰਦਾ ਹੈ, ਇਸ ਵਾਸਤੇ ਕਵੀ ਦਾ ਆਪਣਾ ਨਾਂ ਕਿਸੇ ਹੋਰ ਵਿਅਕਤੀ ਦਾ ਜਜ਼ਬਾ ਇਤਿਹਾਸਿਕ ਹੁੰਦਾ ਹੈ । ਸਾਮਾਜਿਕ ਦਸ਼ਾ ਨਾਲ ਸੰਬੰਧਤ ਹੁੰਦਾ ਹੈ । ਆਪਣੇ ਜੁੱਸੇ ਰਾਹੀਂ ਉਸ ਨੂੰ ਮੂਰਤੀਮਾਨ ਕਰਦਾ ਹੈ । ਸਰੋਦੀ ਕਵੀ ਪ੍ਰਗਟਾਉਂਦਾ ਆਪਣਾ ਹੀ ਹਿਰਦਾ ਹੈ ਪਰ ਉਸ ਦਾ ਜਜ਼ਬਾ ਕਿੰਨਾਂ ਵੀ ਵਿਅਕਤੀਗਤ ਹੋਵੇ, ਜੇ ਉਹ ਪਾਇਦਾਰ ਕਵੀ ਹੈ ਤਾਂ ਸਾਮਾਜਿਕ ਤੀਨਿਧ ਉਸ ਦੇ ਵਿਅਕਤੀਗਤ ਜਜ਼ਬੇ ਰਾਹੀਂ ਪ੍ਰਗਟ 70