ਏਥੇ ਮੋਹਨ ਸਿੰਘ ਦਾ ਦੰਦ ਸਪਸ਼ਟ ਰੂਪ ਵਿਚ ਸੰਪੂਰਣ ਯਥਾਰਥ ਦੇ ਵੱਖ ਵੱਖ ਪ੍ਰਤਿਕਰਮ ਪ੍ਰਗਟਾਉਂਦਾ ਹੈ । ਇਹ ਤਾਂ ਠੀਕ ਹੈ ਕਿ ਯਥਾਰਥ ਦੇ ਇਹ ਵੱਖ ਵੱਖ ਪ੍ਰਤਿਕਰਮ ਆਪਣੇ ਆਪ ਵਿੱਚ ਖਿੰਡਵੇਂ ਖਿੰਡਵੇਂ ਸੱਚ ਹਨ ਪਰ ਇਹ ਸੱਚ ਵਾਸਤਵ ਵਿਚ ਮਹਾਨ ਕਵੀਮਨ ਵਾਲੇ ਨਹੀਂ। ਇੱਕ ਯਥਾਰਥ ਤੋਂ ਵੱਖ ਵੱਖ ਪ੍ਰਤਿਕਰਮਕ ਉਪਭਾਵਕ ਅਵਸਥਾ ਪੈਦਾ ਕਰਦੇ ਹਨ । ਉਪਭਾਵਕ ਅਵਧਥਾ ਸੰਵੇਦਨਾਵਾਂ ਨੂੰ ਪਲਾਂ-ਛਿਣਾਂ ਲਈ ਹੁਲਾਸ ਤਾਂ ਦੇ ਸਕਦੀ ਹੈ ਪਰ ਉਸ ਵਿਚ ਸਾਮੂਹਿਕ ਯਥਾਰਥ ਦਾ ਵਿਸ਼ਾਲ ਸੱਚ ਇੰਨਾਂ ਪ੍ਰਬਲ ਨਾ ਹੋਣ ਕਾਰਣ ਮਨੁੱਖੀ ਅਸਤਿਤ ਨੂੰ ਚਿਰੰਜੀਵ ਸਹਾਰਾ ਨਹੀਂ ਦੇ ਸਕਦਾ । ਮੋਹਨ ਸਿੰਘ ਦੀਆਂ ਉਚਤਾਂ, ਟੂਕਾਂ, ਕਾਲ-ਅਲਪਰਾਂ ਦੀ ਚੇਤਨਾ ਦੇ ਅਨੁਭਵ ਤੋਂ ਹੀਣ ਹਨ ਅਤੇ ਸਾਪੇਖ-ਕਾਲ ਦੀ ਖੰਡਵੀਂ ਚੇਤਨਾ ਦਾ ਇਕ-ਪੱਖੀ ਪ੍ਰਭਾਵ ਮੂਰਤੀਮਾਨ ਕਰਦੀਆਂ ਹਨ । ਮੋਹਨ ਸਿੰਘ ਜਿਸ ਕਾਲ ਵਿਚ ਵਿਚਰ ਰਿਹਾ ਹੈ, ਉਸ ਵਿਚ ਆਰਥਿਕ ਏਕਤਾ ਦੀ ਤਾਂਘ ਹੈ, ਕਾਮ-ਸੰਵੇਦਨਾਵਾਂ ਦੀ ਸੰਤੁਸ਼ਟੀ ਈ ਅਕਾਂਖਿਆ ਹੈ, ਹਜ-ਪ੍ਰਤੀ ਦੀ ਅਭਿਲਾਸ਼ਾ ਹੈ, ਵਿਅਕਤੀਗਤ ਖੱਲਾਂ ਲੈਣ ਦੀ ਲਲਸਾ ਹੈ, ਕੌਮੀ ਜਾਗਿਤੀ ਦੀ ਇੱਛਿਆ ਹੈ, ਵਿਸ਼ਵਾਰਥੀ ਮਨੁੱਖਤਾ ਦੀ ਚਾਹਤ ਹੈ, ਅਮਨ-ਚੇਤਨਾ ਪੈਦਾ ਕਰਨ ਦੀ ਮੰਗ ਹੈ, ਆਦਿ । ਮੋਹਨ ਸਿੰਘ ਦੇ ਕਾਲ ਦੀਆਂ ਅਜੇਹੀਆਂ ਚੇਤਨਾਵਾਂ ਵਾਸਤਵ ਰਿ ਆਪੋ ਵਿਚ ਵਿਰੋਧ-ਸ਼ੀਲ ਨਹੀਂ ਹਨ । ਸਾਧਾਰਣ ਵਿਅਕਤੀ ਲਈ ਹੋ ਸਕਦਾ ਹੈ , ਇਹ ਵਿਰੋਧਾਭਾਸੀ ਅਵੱਸ਼ ਲੱਗਣ, ਜੋ ਕਿ ਨਹੀਂ ਹਨ । ਮੋਹਨ ਸਿੰਘ ਦਾ ਕਵੀ-ਮਲ ‘ਭੁੱਖ’ ਅਤੇ ਪਿਆਰ ਨੂੰ ਪਤਾ ਨਹੀਂ ਕਿਉਂ ਵਿਰੋਧ ਵਿਚ ਚਿਤਵ ਰਿਹਾ ਹੈ ? ਉਪਰੋਕਤ ਕਾਲ ਦੀਆਂ ਚੇਤਨਾਵਾਂ ਨੂੰ ਜੇ ਅਸੀਂ ਭਿੰਨ ਭਿੰਨ ਵਿਸ਼ੇ ਰਾਹੀਂ ਅਤੇ ਇੱਕ ਦੀ ਪ੍ਰਾਪਤੀ ਲਈ ਦੂਜੀ ਨੂੰ ਰੱਦ ਕੇ, ਵਰਣਨ ਕਰੀਏ, ਤਾਂ ਇੱਕ-ਪੱਖੀ ਅੰਇਮ-ਪੱਖਤਾ ਹੀ ਹੋਵੇਗੀ, ਕਾਲ ਦਾ ਸਮੂਹਕ ਅਵਲੋਕਨ ਨਹੀਂ । ਕਾਲ ਦਾ ਜਦੋਂ ਸਮੂਹਿਕ ਅਵਲੋਕਨ ਹੁੰਦਾ ਹੈ ਤਦ ਹੀ ਉਸ ਸਮੇਂ ਇੱਕ ਨਵੀਂ ਚੇਤਨਾ ਪੈਦਾ ਹੋ ਕੇ ਆਪਣੀ ਪ੍ਰਾਪਤੀ ਕਾਲਅਲਪ ਵਿਚ ਕਰ ਸਕਦੀ ਹੈ, ਜੋ ਮੋਹਨ ਸਿੰਘ ਵਿਚ ਨਹੀਂ। ਕਾਲ ਦੇ ਸਮੂਹਿਕ ਅਵਲੋਕਨ ਦੀ ਇੱਕ-ਸਰੀ ਪਵਿਰਤੀ ਪੈਦਾ ਨਾ ਹੋਣ ਕਰਕੇ ਅੱਜ ਦੇ ਯੁੱਗ ਦੇ ਮਨੁੱਖ ਦਾ ਚਿੰਤਨ ਵਿਸ਼ਲੇਸ਼ਣੀ ਰੂਪ ਧਾਰਨ ਕਰ ਗਿਆ ਹੈ ਜਿਸ ਦੇ ਪ੍ਰਤਿਕਰਮ ਵਜੋਂ ਭਿੰਨ ਭਿੰਨ ਵਾਦਾਂ ਦੀ ਲੜੀ ਹੋਂਦ ਵਿਚ ਆਈ ਹੈ । ਇਹ ਵਾਦ ਆਪਣੇ ਅੰਤਿਮ-ਪੱਖੀ ਰੂਪ ਵਿਚ ਵੱਖ ਵੱਖ ਮਨੁੱਖ ਦੀਆਂ ਪ੍ਰਾਪਤੀਆਂ ਵੱਲ ਸੰਕੇਤ ਤਾਂ ਕਰਦੇ ਹਨ ਪਰ ਵਿਸ਼ਲੇਸ਼ਣੀ ਹੋਣ ਕਰਕੇ ਮਨੁੱਖ ਦੇ ਸਹਿਕ ਰੂਪ ਦੇ ਅਨੁਭਵ ਲਈ ਇਨ੍ਹਾਂ ਦਾ ਏਕੀਕਰਣ ਨਹੀਂ ਹੁੰਦਾ । ਮੋਹਨ ਸਿੰਘ ਜਦੋਂ ਵੀ ਕਿਸੇ ਚੇਤਨਾ ਦੀ ਅਭਿਵਿਅਕਤੀ ਲਈ ਦੂਜੀ ਨੂੰ ਮੂਲੋਂ ਹੀ ਵਿਸਾਰ ਦਿੰਦਾ ਹੈ ਤਾਂ ਉਹ ਵੀ ਇਨ੍ਹਾਂ ਵਾਦਾਂ ਦੀ ਵਿਸ਼ਲੇਸ਼ਣੀ ਪ੍ਰਕ੍ਰਿਆ ਦਾ ਸ਼ਿਕਾਰ ਹੋ ਜਾਂਦਾ ਹੈ । ਚਿੰਤਕ ਹੋਹਨ ਸਿੰਘ ਦੀ ਵਿਸ਼ਲੇਸ਼ਣੀ ਪ੍ਰਵਿਰਤੀ ਨੇ ਹੀ ਕਵੀ ਮੋਹਨ ਸਿੰਘ ਨੂੰ ਸਖ਼ਤ ਠੇਸ ਲਾਈ ਹੈ । ਵਿਸ਼ਲੇਸ਼ਣੀ ਪ੍ਰਵਿਰਤੀ ੧੮
ਪੰਨਾ:Alochana Magazine January, February, March 1967.pdf/24
ਦਿੱਖ