ਪੰਨਾ:Alochana Magazine January, February and March 1985.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਖਪਾਲ ਵੀਰ ਸਿੰਘ ਹਸਰਤ ਦੀ ਕਵਿਤਾ : ਇੱਕ ਵਿਵੇਚਣ -ਇੰਦਰ ਸਿੰਘ “ਰਜ਼”” ਕਹਿੰਦੇ ਹਨ ਕਿ ਕਾਵਿ-ਰਚਨਾ ਦਾਤ ਰੱਬੀ ਬਖ਼ਸ਼ਿਸ਼ ਹੈ ਅਤੇ ਕੋਈ ਵਿਅਕਤੀ ਘਾਲਣਾ ਸਦਕਾ ਇਸ ਦਾਤ ਦਾ ਸਵਾਮੀ ਨਹੀਂ ਬਣ ਸਕਦਾ । ਫ਼ਾਰਸੀ ਦੇ ਇੱਕ ਕਵੀ ਦਾ ਪ੍ਰਸਿੱਧ ਕਥਨ ਹੈ : 'ਈ ਸਆਦਤ ਬਜ਼ੇਰਿ ਬਾਜ਼ੂ ਨੇਤ ਤਾ ਨੇ ਬਖ਼ਸ਼ਦ ਖ਼ੁਦਾਇ ਬਖ਼ਸ਼ਿੰਦਾ । ਪਰ ਇਸ ਕਰਤਾਰੀ ਗੁਣ ਦੀ ਪ੍ਰਫੁੱਲਤਾ ਅਤੇ ਇਸ ਦਵਾਰਾ ਅਸੀਮ ਪ੍ਰਾਪਤੀਆਂ ਕਰਨ ਵਾਸਤੇ ਤੀਬਰ ਲਗਨ, ਅਮੁੱਕ ਦਿਤਾ ਅਤੇ ਨਿਰੰਤਰ ਘਾਲਣਾ ਜ਼ਰੂਰ ਲੋੜੀਂਦੀ ਹੈ । ਸੁਖਪਾਲ ਵੀਰ ਸਿੰਘ ਹਸਰਤ ਨੇ ਇਸ ਦੈਵੀ ਬਖ਼ਸ਼ਿਸ਼ ਨੂੰ ਸਾਕਾਰ ਕਰਨ ਵਾਸਤੇ ਆਪਣੀਆਂ ਉੱਪਰ ਵਰਣਿਤ ਨਿੱਜੀ ਵਿਧੀਆਂ ਨੂੰ ਕਾਰਗਰ ਰੂਪ ਦੇ ਕੇ ਅਨੇਕ ਕਾਵਿ ਸੰਹ ਪੰਜਾਬੀ ਸਾਹਿਤ ਜਗਤ ਨੂੰ ਭੇਟ ਕਰ ਕੇ ਇਸ ਦੀ ਅਮੀਰੀ ਅਤੇ ਵੰਨ ਸਵੰਨਤਾਂ । ਯੋਗ ਵਾਧਾ ਕੀਤਾ ਹੈ । ਕਵਿਤਾ ਤੋਂ ਬਿਨਾਂ ਹਸਰਤ ਨੇ ਗਲਪ, ਜੀਵਨੀ ਅਤੇ ਅਲੋਚਨਾ ਆਦਿ ਵਿਸ਼ਿਆਂ ਉਪਰ ਵੀ ਪ੍ਰਕਾਸ਼ਨਾਵਾਂ ਪੇਸ਼ ਕੀਤੀਆਂ ਹਨ ਪਰ ਉਸ ਦੀ ਵਧੇਰੇ ਪ੍ਰਸਿੱਧ ਇਕ ਕਵੀ ਵਜੋਂ ਹੀ ਹੈ । ਕਵਿਤਾ ਵਾਸਤੇ ਉਸ ਨੂੰ 1980 ਈ. ਵਿਚ ਸਾਹਿਤ ਅਕਾਦਮੀ ਦਿੱਲੀ ਵਲੋਂ ਪੁਰਸਕਾਰ ਦੇ ਕੇ ਸਨਮਾਨਿਆ ਵੀ ਗਿਆ ਹੈ, ਇਸ ਵਾਸਤੇ ਅਸੀਂ ਇਸ ਲੇਖ ਵਿਚ ਉਸ ਦੀਆਂ ਕਾਵਿ ਪ੍ਰਾਪਤੀਆਂ ਬਾਰੇ ਹੀ ਕੁਝ ਕੁ ਵਿਸਤ੍ਰਿਤ ਚਰਚਾ ਕਰਾਂਗੇ । 45