ਪੰਨਾ:Alochana Magazine July-August 1959.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੇਜਿਆ ਗਇਆ ਹੈ, ਉਹ ਉਨ੍ਹਾਂ ਨੂੰ ਪੁਜ ਗਇਆ ਹੈ । ਬਾਬਾ ਬੰਦੇ ਦੇ ਵੇਲੇ ਸਿਖਾਂ ਵਿਚ ਕਿਵੇਂ ਕੁਝ ਗਲਤਫਹਿਮੀਆਂ ਤੇ ਕੁਰਹਿਤਾਂ ਆ ਗਈਆਂ, ਇਸ ਦਾ ਸਬੂਤ ਸਾਨੂੰ ਬੰਦਾ ਬਹਾਦਰ ਦੇ ਹੇਠ ਲਿਖੇ ਹੁਕਮਨਾਮੇ ਤੋਂ ਪਤਾ ਲਗਦਾ ਹੈ ਜਿਹੜਾ ਆਪ ਨੇ ਜਉਨਪੁਰ ਦੀ ਸੰਗਤ ਦੇ ਨਾਂ ਭੇਜਿਆ :- ਹੁਕਮਨਾਮੇ ਦੀ ਨਕਲ ( ਬੰਦਾ ਬਹਾਦਰ ਦੀ ਫਾਰਸੀ ਅੱਖਰਾਂ ਵਿਚ ਮੁਹਰ ), ਦੇਗ ਤੇਗੋ ਫਤਹਿ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ੧ ਓ ਫਤੇ ਦਰਸ਼ਨ (l fਸਰੀ ਸਚੇ ਸਾਹਿਬ ਜੀ ਕਾ ਹੁਕਮ ਹੈ ਸਰਬਤ ਖਾਲਸਾ ਜਉਨਪੁਰ ਕਾ ਗੁਰੂ ਰਖੇ ਗਾ ਗੁਰੂ ਗੁਰੂ ਜਪਣਾ ਜਨਮੁ ਸਵਰੈ ਗਾਂ ਤੁਸੀ ਸਿਰੀ ਅਕਾਲ ਪੁਰਖ ਜੀ · ਕਾ ਖਾਲਸਾ ਹੋ ਪੰਜ ਹਥੀਆਰ ਬੰਨਿ ਕੈ ਹੁਕਮੁ ਦੇਖਦਿਆ ਦਰਸਨਿ ਆਵਣਾ ਖਾਲਸੇ ਦੀ ਰਹਤ ਰਹਣਾ ਭੰਗ ਤਮਾਕ ਹਫੀਮ ਪੋਸਤ ਦਾਰੂ ਅਮਲ ਕੋਈ ਨਹੀਂ ਖਾਣਾ ਮਾਸੁ ਮਛਲੀ fਪਿਆਜ਼ ਨਾਹੀ ਖਾਣਾ ਚੋਰੀ ਜਾਰੀ ਨਾਹੀ ਕਰਣੀ ਅਸਾ ਸਤਜੁਗੁ ਵਰਤਾਇਆ ਹੈ ਆਪ ਵਿਚ ਪਿਆਰ ਕਰਨਾ ਮੇਰਾ ਹੁਕਮੁ ਹੈ ਜੋ ਖਾਲਸੇ ਦੀ ਰਹਤ ਰਹੇ ਗਾ ਤਿਸੁ ਦੀ ਗੁਰੂ ਬਹੁੜੀ ਕਰੋ ਗਾ| ਮਿਤੀ ਪੋਹੋ ੧੨ ਸੰਮਤ ਪਹਿਲਾ ੧ ਸਤਰਾ ਦਸ ੧੦ ॥” ਇੰਜ ਇਹਨਾਂ ਹੁਕਮਨਾਮਿਆਂ ਦੀ ਇਤਿਹਾਸਕ ਮਹਾਨਤਾ ਬੜੀ ਵਧ ਜਾਂਦੀ ਹੈ । ਇਨ੍ਹਾਂ ਹੁਕਮਨਾਮਿਆਂ ਦੀ ਇਕ ਮਹਾਨਤਾ ਪੰਜਾਬੀ ਲਿੱਪੀ ਦੇ ਵਿਕਾਸ ਨੂੰ ਵੇਖਣ ਵਿਚ ਇਨ੍ਹਾਂ ਦੀ ਲਿਖਤ ਤੋਂ ਮਿਲਦੀ ਸਹਾਇਤਾ ਹੈ । ਇਹ ਹੁਕਮਨਾਮੇ ਪੰਜਾਬੀ ਲਿਪੀ ਦੇ ਕਈ ਰੂਪਾਂ ਵਿਚ ਮਿਲਦੇ ਹਨ । ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਕੁ ਹੁਕਮਨਾਮੇ ਪੰਜਾਬੀ ਦੀ ਲਿਪੀ ਦੇ ਤੀਰ’ ਰੂਪ ਵਿਚ ਹਨ, ਪੰਜਾਬੀ ਦੀ ਪੁਰਾਣੀ ਲਿਪੀ ਵਿਚ ਕਿਵੇਂ * ਦੀ ਥਾਂ ਸਿਰਫ ** ਹੀ ਵਰਤੀ ਜਾਂਦੀ ਸੀ, ਹ, ਲ, ਣ, ਤੇ ਅ ਦੇ ਰੂਪ ਦੇਵਨਾਗਰੀ ਨਾਲ ਬਹੁਤ ਮਿਲਦੇ ਜੁਲਦੇ ਸਨ, ਇਸ ਦਾ ਪਤਾ ਵੀ ਉਹਨਾਂ ਹੁਕਮਨਾਮਿਆਂ ਦੀ ਲਿਖਤ ਤੋਂ ਲਗਦਾ ਹੈ । ਇਹ ਰੂਪ ਹੀ ਵਿਕਾਸ ਕਰਦਾ ਕਰਦਾ ਅੱਜ ਦੇ ਰੂਪ ਤਕ ਪੂਜਾ ਹੈ । ਹੇਠ ਪੰਜਾਬੀ ਦੇ ਇਹਨਾਂ ਪੁਰਾਤਨ ਹੁਕਮਨਾਮਿਆਂ ਦੇ ਪੰਜ ਚਾਰ ਨਮੂਨੇ