ਪੰਨਾ:Alochana Magazine July-August 1959.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਜਿਹਾ ਕਿ ਅਸੀਂ ਉਪਰ ਦਸਿਆ ਹੈ, ਇਹ ਹੁਕਮਨਾਮੇ ਭਾਵ ਪੁਰਾਣੀ ਪੰਜਾਬੀ ਵਾਰਤਕ ਦਾ ਇਕ ਪ੍ਰਮਾਣਿਕ ਨਮੂਨਾ ਹਨ ਤੇ ਕਾਫੀ · ਗਿਣਤੀ ਵਿਚ ਵੀ ਮਿਲਦੇ ਹਨ, ਪਰ ਕਿਉਂਕਿ ਇਹ ਸਾਰੇ ਇਕੋ ਢਾਂਚੇ ਵਿਚ ਘੜੇ ਹੋਏ ਹਨ, ਇਸ ਲਈ ਇਨ੍ਹਾਂ ਤੋਂ ਪੁਰਾਣੀ , ਪੰਜ ਬੀ ਵਾਰਤਕ ਦੀਆਂ ਬਹੁਤੀਆਂ ਰੁਚੀਆਂ ਨਹੀਂ ਨਿਖੇੜੀਆਂ ਜਾ ਸਕਦੀਆਂ । ਮੁਗਲ ਰਾਜ ਵਲੋਂ ਫਾਰਸੀ ਵਿਚ ਜਾਰੀ ਕੀਤੇ ਜਾਂਦੇ ਫਰਮਾਨਾਂ ਦੇ ਅਸਰ ਹੇਠ ਪੈਦਾ ਹੋਈ ਪੰਜਾਬੀ ਵਾਰਤਕ ਦਾ ਇਹ ਇਕ ਨਮੂਨਾ ਹਨ । ਇਨ੍ਹਾਂ ਹੁਕਮਨਾਮਿਆਂ ਦੀ ਬੋਲੀ ਉਸ ਵੇਲੇ ਦੇ ਵਾਰਤਕ ਸਾਹਿਤ ਵਿਚ ਵਰਤੀ ਜਾਂਦੀ ਪੰਜਾਬੀ ਹੀ ਹੈ, ਅਰਥਾਤ ਉਹ ਪੰਜਾਬੀ fਸ ਵਿਚ ਬਿਜ ਭਾਸ਼ਾ ਦਾ ਰਲਾ ਹੈ । ਇਨ੍ਹਾਂ ਹੁਕਮਨਾਮਿਆਂ ਵਿਚ ਵਰਤੇ ਗਏ ਸੰਬੰਧਕ ਤੇ ਯੋਜਕ ਆਮ ਤੌਰ ਤੇ ਬਿਜੀ ਦੇ ਹੀ ਹਨ । ਬਿਜ਼ੀ ਵਾਲੀ ਸਵਰ ਨੂੰ ਲੰਮਕਾਨ ਦੀ ਰੁਚੀ ਵੀ ਇਸ ਬੋਲੀ ਵਿਚ ਵੇਖੀ ਜਾਂਦੀ ਹੈ । ਸਾਹਿਤਕ ਮਹਾਨਤਾ ਤੋਂ ਇਲਾਵਾ ਇਹਨਾਂ ਹੁਕਮਨਾਮਿਆਂ ਦੀ ਇਤਿਹਾਸਕ ਮਹਾਨਤਾ ਵੀ ਬੜੀ ਹੈ । ਇਨ੍ਹਾਂ ਤੋਂ ਸਾਨੂੰ ਉਸ ਵੇਲੇ ਦੇ ਆਰਥਿਕ ਪ੍ਰਬੰਧ, ਗੁਰੂ ਘਰ ਦੀ ਅਵਸਥਾ ਤੇ ਬਦਲਦੀਆਂ ਹਾਲਤਾਂ ਦਾ ਵੀ ਪਤਾ ਲਗਦਾ ਹੈ । ਉਦਾਹਰਣ ਵਜੋਂ ਪਹਿਲਾਂ ਗੁਰੂ ਘਰ ਵਲੋਂ ਮਸੰਦਾਂ ਨੂੰ ਉਗਰਾਹੀ ਕਰਨ ਦੀ ਖੁਲ ਜਾ ਆਗਿਆ ਦਿਤੀ ਜਾਂਦੀ ਸੀ ਪਰ ਫਿਰ ਜਦ ਉਨ੍ਹਾਂ ਵਿਚ ਖੁਨਾਮੀਆਂ ਆ ਗਈਆ ਤਾਂ ਉਗਰਾਹੀ ਦਾ ਉਹ ਢੰਗ ਖਤਮ ਕਰ ਦਿਤਾ ਗਇਆ ਤੇ ਖਾਸ ਖਾਸ ਆਦਮੀ , ਭੇਜ ਕੇ ਖਾਸ ਫਰਮਾਇਸ਼ਾਂ, ਅਥਵਾ ਦਸਵੰਧ ਜਾਂ ਕਾਰ ਭੇਟਾ, ਹੁੰਡੀਆਂ ਦੇ ਰੂਪ ਵਿਚ ਮੰਗਵਾ ਲਈਆਂ ਜਾਂਦੀਆਂ । ਉਸ ਸਮੇਂ ਹੁੰਛੀਆਂ ਦਾ ਪ੍ਰਚਲਿਤ ਹੋਣਾ, ਉਸ ਵੇਲੇ ਦੇ ਵਿਵਹਾਰ ਬ੫ ਨੂੰ ਪ੍ਰਗਟ ਕਰਦਾ ਹੈ । ਹੁੰਆਂ ਸਿਰਫ ਰੁਪਿਆਂ ਦੀਆਂ ਹੀ ਨਹੀਂ ਸਗੋਂ ਸੋਨੇ ਆਦਿ ਕੀਮਤੀ ਧਾਤਾਂ ਦੀਆਂ ਵੀ ਹੋ ਜਾਂਦੀਆਂ ਸਨ । ਗੁਰੂ ਸਾਹਿਬਾਂ ਤੋਂ ਪਿਛਲੇਰੇ ਅਰਥਾਤ ਮਾਤਾ ਸਾਹਿਬ ਕੌਰ ਤੇ ਮਾਂ ਸੁੰਦਰੀ ਆਦਿ ਦੇ ਹੁਕਮਨਾਮਿਆਂ ਵਿਚ ਅਸੀਂ ਇਕ ਗੱਲ ਹੋਰ ਵੇਖਦੇ ਹਾਂ | ਵਖ ਵਖ ਸੰਗਤ ਵਲੋਂ ਆਈ ਕਾਰ ਭੇਟਾ ਜਾਂ ਫਰਮਾਇਸ਼ ਦੀਆਂ ਰਸੀਦਾਂ ਦਿਤੀਆਂ ਜਾਂਦੀਆਂ ਜਾਂ ਇੰਜ ਕਹਿ ਲਵੋ ਕਿ ਉਨਾਂ ਦੀ ਪਹੁੰਚ ਦੀ ਪਰੋੜਤਾ ਕੀਤੀ ਜਾਂਦੀ । ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਨ੍ਹਾਂ ਨਵੇਂ ਵਿਚੋਲਿਆਂ ਨੇ ਵੀ ਸ਼ਾਇਦ ਕੁਝ ਘਲਾ ਮਾਲਾ ਕਰਨਾ ਸ਼ੁਰੂ ਕਰ ਦਿਤਾ ਹੋਣਾ ਹੈ ਤੇ ਗੁਰੂ ਘਰ ਵਲੋਂ ਇਸ ਤਰਾਂ ਦੀ ਰਕਮ ਦੀ ਪਹੁੰਚੀ ਦੀ ਸੂਚਨ। ਇਸ ਗੱਲ ਦਾ ਸਬੂਤ ਹੈ ਕਿ ਜੋ ਕੁਝ ਸੰਗਤਾਂ ਵਲੋਂ ਗੁਰੂ ਘਰ ਲਈ ੨੫