ਪੰਨਾ:Alochana Magazine July-August 1959.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮ ਸਿੰਘ ਭਾਈ ਗੁਰਦਾਸ ਦੀਆਂ ਵਾਰਾਂ ਦੀ ਭੂਮਿਕਾ ਨੰ: ੩ ਰੱਬ ਦਾ ਸ਼ਕਤੀ-ਸਰੂਪ ਤੇ ਪਰੇਮ-ਸਰੂਪ ਭਾਈ ਗੁਰਦਾਸ ਨੇ ਵਾਰਾਂ ਵਿਚ ਰਬ ਦਾ ਜਸ ਕਰਨ ਲਈ ਉਸਦੀ ਬੇਅੰਤਤਾ ਦੇ ਗੁਣ ਨੂੰ ਵਿਸ਼ੇਸ਼ਤਾ ਦਿਤੀ ਹੈ ਪਰ ਭਗਤੀ ਲਹਿਰ ਦੇ ਬਹੁਤੇ ਕਵੀ ਰੱਬ ਦੇ ਪੇਮ-ਸਰੂਪ ਨੂੰ ਸਭ ਤੋਂ ਵਧੀਕ ਉਤਸ਼ਾਹ ਨਾਲ ਵਰਨਣ ਕਰਦੇ ਹਨ । ਸ਼ਿਸ਼ਟੀ ਦੀ ਰਚਨਾ ਬਾਬਤ ਭਾਰਤੀ ਦਾਰਸ਼ਨਿਕ ਗਰੰਥਾਂ ਵਿਚ ਕਈ ਕਿਆਸ ਘੜੇ ਗਏ ਸਨ। ਕਦੇ ਸਮੁੰਦਰ ਵਿਚ ਤਰਦੇ ਅੰਡੇ ਤੋਂ ਤੇ ਕਦੇ ਬ੍ਰਹਮਾ ਦੇ ਸਰੀਰਕ ਅੰਗਾਂ ਤੋਂ ਹਿੰਦਗੀ ਦਾ ਆਰੰਭ ਹੁੰਦਾ ਮੰਨਿਆ ਗਇਆ | ਅਜਿਹੇ ਅਨੇਕ ਸਿਧਾਂਤਾਂ ਦੇ ਕਿਸੇ ਨਿਰਨੇ ਤੇ ਨ ਪਜ ਸਕਣ ਦੀ ਅਵਸਥਾ ਦੇ ਪ੍ਰਤੀਕਰਮ ਵਜੋਂ ਹੀ, ਸ਼ਾਇਦ, ਮਿਥਿਆ ਸਿਧਾਂਤ ਪੇਸ਼ ਕੀਤਾ ਗਇਆ ਜਿਸ ਅਨੁਸਾਰ ਸ਼ਿਸ਼ਟੀ ਦੀ ਹੋਂਦ ਤੇ ਰਚਨਾ ਦੇ ਖਿਆਲ ਹੀ ' ਕਲੇਖਾ ਮੰਨੇ ਗਏ । ਵਿਦਵਾਨਾਂ ਦੇ ਇਨ੍ਹਾਂ ਦੋਹਾਂ ਤਰ੍ਹਾਂ ਦੇ ਝੁਕਾਵਾਂ-ਰਚਨਾ ਬਾਬਤ ਕਿਆਸ-ਅਰਾਈਆਂ ਤੇ ਰਚਨਾ ਦੀ ਵਾਸਤਵਕਤਾ ਦੇ ਖੰਡਨ-ਤੋਂ ਮੂੰਹ ਮੋੜ ਕੇ, ਭਗਤੀ ਸਤ ਦੇ ਮੋਢੀਆਂ ਨੇ ਰੱਬ ਦੇ ਪ੍ਰੇਮ-ਸਰੂਪ ਨੂੰ ਧਿਆਨ ਦਾ ਕੇਂਦਰ ਬਣਾਉਣ ਤੋਂ ਜ਼ੋਰ ਦਿਤਾ | fਬਿਆ ਸਿਧਾਂਤ ਅਨੁਸਾਰ ਰਬ ਜਾਂ ਬ੍ਰਹਮ ਨੂੰ ਕਰਤਾ ਪੁਰਖ ਮੰਨਣ · ਦੀ ਲੋੜ ਨਹੀਂ ਸੀ । ਰਚਨਾ ਸਿਧਾਂਤ ਦੇ ਘੜਨਹਾਰੇ, ਸ਼ਿਸ਼ਟੀ ਦੀ ਵਾਸਤਵਿਕਤਾ ਤੇ ਰਬ ਦੇ ਰਚਨਾਤਮਕ ਗੁਣ ਦੋਹਾਂ ਨੂੰ ਮੰਨਦੇ ਸਨ | ਭਗਤੀ ਸਿਧਾਂਤ ਦੇ ਸੰਚਾਲਕਾਂ ਨੇ ਨ ਬਹਮ ਦੇ ਨਿਰਗੁਣ ਰੂਪ ਉਤੇ ਜ਼ੋਰ ਦਿਤਾ ਨ ਸਿਰਜਨਹਾਰ ਰੂਪ ਉਤੇ | ਉਨ੍ਹਾਂ ਨੇ ਮਨਖ ਦੇ ਨਿਤਾ ਪ੍ਰਤੀ ਜੀਵਨ ਲਈ ਇਨ੍ਹਾਂ ਰੂਪਾਂ ਵੀ ਉਪਾਸ਼ਨਾ ਨਾਲੋਂ ਰਬ ਦੇ ਅਜਿਹੇ ਲਛਣਾਂ ਨੂੰ ਮਹਤਤਾ ਦੇਣੀ ਵਧੀਕ ਲਾਭਦਾਇਕ ਕਰਾਰ ਦਿਤੀ ਜੋ ਉਸਦੇ ਪਰੇਮ-ਸਰੂਪ ਦਾ ਅਵਸ਼ੇ ਸਵਾ ਮੰਨੇ ਜਾ ਸਕਦੇ ਸਨ । ਸਿਸ਼ਟੀ ਸਾਜਨ ਵਿਚ ਰਬ ਦਾ ਮੰਤਵ ਪੇਮ ਦਾ ਅਨੁਭਵ ਕਰਨਾ ਹੀ ਸੀ । ਰਬ ਨੂੰ ਪਰੇਮ ਦਾ ਅਨੁਭਵ ਕਰਨ ਤੋਂ ਇਸਦੀ ਖਾਤਰ ਰਚਨਾ ਕਰਨ ਦੀ ਕਿਉਂ ਲੋੜ ਪਈ-ਇਸ ਪ੍ਰਸ਼ਨ ਦਾ ਉਤਰ ਸਵਾਏ ੩o