ਪੰਨਾ:Alochana Magazine July 1957.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ‘ਯੋਹ ਸ਼ਨਤੂ' ਜਾਂ ਭੋ ਸ਼ਨਤੂ' ਵਰਤਦਾ ਹੈ। ਭੀਲਮਾਲ (C.P.) ਨੂੰ “ਪੀਲੂ ਮੋਲੂ" ਤੇ ਸ਼ੁਗਸਤਰ ਨੂੰ ‘ਸੌ ਲਾਚਾ' ਜਾਂ 'ਸੋਲਾਬਾ' ਕਰਕੇ ਲਿਖਿਆ ਹੈ। ਹੇਵਨ ਸਾਂਗ ਨੇ ਕਈ ਅਜੇਹੇ ਸ਼ਬਦ ਲਿਖੇ ਹਨ, ਜਿਨ੍ਹਾਂ ਦਾ ਸੰਬੰਧ ਜ਼ਾਹਰਾ ਤੌਰ ਤੇ ਪੰਜਾਬ ਨਾਲ ਸੀ ਪਰ ਹੁਣ ਇਨ੍ਹਾਂ ਥਾਵਾਂ ਦਾ ਕੋਈ ਪਤਾ ਨਹੀਂ ਲਗਦਾ। ਇਨ੍ਹਾਂ ਵਿਚੋਂ ‘ਤਸਾ ਕਿਆ' 'ਜਾ ਚੀਆਕਾ’ ਸਿੰਧ ਤੇ ਵਿਆਸ ਵਿਚਕਾਰਲੇ ਪੰਜਾਬ ਨੂੰ ਆਖਿਆ ਹੈ। ਹੋ ਸਕਦਾ ਹੈ ਕਿ ਇਨ੍ਹਾਂ ਸ਼ਬਦਾਂ ਦਾ ਸਾਕਲ ਜਾਂ ਸਕਾਂ ਦੇ ਦੇਸ ਨਾਲ ਕੋਈ ਸੰਬੰਧ ਹੋਵੇ ਕਿਉਂਜੋ ਇਸ ‘ਚੀਆਕਾ' ਦੀ ਰਾਜਧਾਨੀ ਸਾਕਲ ਦੇ ਲਾਗੇ ਸੀ। ਸਿੰਧ ਦੇ ਰਾਜ ਨੂੰ ਜਿਸ ਦੀ ਰਾਜਧਾਨੀ ਅਲੂਰ ਜਾਂ ਅਰਬੀ 15 ਅਥਵਾ “ਰੋਹ ਸੀ “ਪਈਸਨ---” ਲਿਖਆ ਹੈ । ਪੂ-ਫਾ-ਤੂ’ ਜੰਮੂ ਰਾਜ ਲਈ ਵਰਤਿਆ ਹੈ ਜਿਸ ਤੋਂ ਮੁਲਤਾਨ ਦਾ ਉਤਰ ਪੂਰਬੀ ਇਲਾਕਾ ਮੁਰਾਦ ਹੈ । ਪ ਲ ਸ਼ (ਸ਼ਾਹਬਾਜ਼ਗੜੀ) । ਪੰਜਾਬ ਦੇ ਗੁਆਂਢੀ ਰਾਜ, ਈਰਾਨ, ਉਤੇ (ਜਿਸ ਦਾ ਇਸ ਦੀ ਤਾਰੀਖ ਤੋਂ ਸਦਾ ਅਸਰ ਪੈਂਦਾ ਰਿਹਾ ਹੈ) ਸਿਕੰਦਰ ਦੇ ਮਰਨ ਪਿਛੋਂ ੩੧੩ ਈ. ਪੂ. ਵਿਚ ਸਾਈਲੋਕਸ ਵਸ ਦਾ ਕਬਜ਼ਾ ਹੋਇਆ ਜਿਸ ਦਾ ਅੰਤ ਭਾਵੇਂ ੬੦ ਈ. ਪੂ. ਦੇ ਲਗ ਭਗ ਪੋਮਪੇ ਰੂਮੀ (Pompey) ਦੇ ਹਥੋਂ ਹੋਇਆ, ਪਰ ਸਾਈਲੋਕਸ ਵੰਸ਼ ਦਾ ਪੰਜਾ ਤਾਂ ਕੋਈ ੨੫੦ ਈ. ਪੂ. ਵਿਚ ਹੀ ਢਿੱਲਾ ਪੈ ਗਇਆ ਸੀ ਅਤੇ ਈਰਾਨ ਤੇ ਖਤਰ ਵਿਚ ਸੁਤੰਤਰ ਰਾਜ ਕਾਇਮ ਹੋ ਗਏ ਸਨ | ਇਨ੍ਹਾਂ ਵਿਚੋਂ ਬਾਖਤਰੀ ਯੂਨਾਨੀ ਵੰਸ ਦਾ ਅਸੀਂ ਉਪਰ ਜ਼ਿਕਰ ਕਰ ਆਏ ਹਾਂ । ਰਿਹਾ ਈਰਾਨੀ ਰਾਜ ਸੋ ਇਥੇ ਆਰਸ਼ ਨਾਂ ਦੇ ਇਕ ਪਾਰਥੀ ਨੇ ੨੫੦ ਈ. ਪੂ. ਵਿਚ ਪਾਰਥੀ ਵੰਸ਼ ਦਾ ਰਾਜ ਕਾਇਮ ਕੀਤਾ ਜੋ ੨੨੫ ਈ. ਤਕ ਕੋਈ ਪੰਜ ਸੌ ਸਾਲ ਤਕ ਕਾਇਮ ਰਿਹਾ ਤੇ ਰੋਮਨ ਰਾਜ ਨੂੰ ਪੂਰਬ ਵਲ ਵਧਣੇ ਛਕਦਾ ਰਿਹਾ । ਪਾਰਥੀ ਵੰਸ਼ ਪਿਛੋਂ ਸਾਸਾਨੀ ਵੰਸ ਦਾ ਰਾਜ ਹੋਇਆ ਜੇ ੨੨੬ ਈ. ਤੋਂ ੬੩੫ ਈ. ਤਕ ਕਾਇਮ ਰਿਹਾ । ਇਸ ਵੰਸ ਦਾ ਪਰਤਾਪੀ ਬਾਦਸ਼ਾਹ ਨੌਸ਼ੀਰਵਾਂ (ਪ੨੯-੫੭੯ ਈ). ਹੋਇਆ ਹੈ । ਭਾਵੇਂ ਈਰਾਨੀਆਂ ਦੇ ਇੰਨੇ ਲੰਮੇ ਰਾਜ ਸਮੇਂ ਪੰਜਾਬ ਨਾਲ ਇਨ੍ਹਾਂ ਦਾ ਸਬੰਧ ਲਣਿਆ ਰਿਹਾ | ਪਰ ਈਰਾਨੀ ਸੋਮੇਂ ਪੰਜਾਬ ਜਾਂ ਉਸ ਦੀ ਬੋਲੀ ਬਾਰੇ ਉਕ ਹੀ ਖ਼ੁਸ਼ਕ ਹਨ । ਇਸ ਸਮੇਂ ਈਰਾਨ ਦੀ ਰਾਜ ਭਾਸ਼ਾ ਪਹਿਲਵੀ ਸੀ । ਪਹਿਲਵੀ ਵਿਚ ਕੋਈ ਪੰਜਾਹ ਕੁ ਅਜੇਹੇ ਹਿੰਈ ਸ਼ਬਦ ਮਿਲਦੇ ਹਨ ਜਿਨ੍ਹਾਂ ਬਾਰੇ ਨਿਰਣਾ ਹੋਣਾ ਮੁਸ਼ਕਿਲ ਹੈ ਕਿ ਉਹ ਕਿਸ ਪੁੱਤ ਨਾਲ ਸੰਬੰਧਤ ਹਨ । ਪੰਜਾਬ ਦਾ ਬੱਚਾ ਬੱਚਾ ਨੌਸ਼ੀਰਵਾਂ ਦੇ ਪੋਤੇ ਖੁਸਰੋ ਪਰਵੇਜ (੫੯੦-੬੨੮ ਈ.) ਦੀ ੧੦]