ਪੰਨਾ:Alochana Magazine July 1964.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ । ਸੇਖੋਂ ਸਾਹਿਬ ਅਗੇ ਜਾ ਕੇ ਲਿਖਦੇ ਹਨ, “ਕੋਈ ਵੀ ਨਾਟਕਾਰ ਜੋ ਉਹ ਇਕ ਸੂਝਵਾਨ ਕਲਾਕਾਰ ਹੈ, ਆਪਣੀ ਰਚਨਾ ਸਾਹਮਣੇ ਪ੍ਰਮਾਣ ਜਾਂ ਆਧਾਰ ਰੁਪ ਆਪਣੇ ਸਮੇਂ ਦੀ ਮੰਚ ਨੂੰ ਨਹੀਂ ਰਖੇਗਾ, ਉਸਦਾ ਆਧਾਰ ਜੀਵਨ ਹੀ ਹੋਵੇਗਾ । ਜੀਵਨ ਤੋਂ ਪ੍ਰੇਰਨਾ ਲੈ ਕੇ ਇਸ ਦੇ ਕਿਸੇ ਭ ਗ, ਕਿਸੇ ਘਟਨਾ ਨੂੰ ਉਹ ਉਸ ਨਾਟਕੀ ਰੂਪ ਵਿਚ ਢਲੇਗਾ ਜਿਸ ਵਿਚ ਇਹ ਚਲ ਸਕਦੀ ਹੈ । | ਸੋ ਨਾਟਕ ਲਈ ਰੰਗ ਮੰਚ ਨੂੰ ਸੀਮਤ ਅਰਥਾਂ ਵਿਚ ਨਹੀਂ ਵਿਚਾਰਨਾ ਚਾਹੀਦਾ । ਸਗੋਂ ਜੀਵਨ ਡੇ ਵਿਸ਼ਾਲ ਅਰਥਾਂ ਵਿਚ ਸਮਝਣਾ ਚਾਹੀਦਾ ਹੈ । ਪ੍ਰਤਨ ਭਾਰਤੀ ਨਾਟਕਕਾਰਾਂ ਕਿਵੇਂ ਕਾਲੀ ਦਾਸ ਆਦਿ ਦੇ ਨਾਟਕ ਸੀਮਤ ਜਿਹੇ ਘੇਰੇ ਵਾਲੀ ਮੰਚ ਦੇ ਮਾਤਾਂ ਅਨੁਸਾਰ ਨਹੀਂ ਸਗੋਂ ਜੀਵਨ ਵਰਗੀ ਵਿਸ਼ਾਲ ਮੰਚ ਦੇ ਆਧਾਰ ਉਤੇ ਸਨ । ਕਾਲੀ ਦਾਸ ਦੇ ‘ਸ਼ਕੁੰਤਲਾ' ਨਾਟਕ ਵਿਚ ‘ਦੁਸ਼ਯੰਤ’ ਰੱਥ ਵਿਚ ਸਵਾਰੀ ਕਰਦਾ ਹੈ, ਸ਼ਕੁੰਤਲਾ ਦਾ ਸਾਰੀ ਪ੍ਰਕ੍ਰਿਤੀ ਨਾਲ ਪਿਆਰ ਦਰਸਾਇਆ ਹੈ । ਇਹ ਸਾਰੇ ਸੀਨ ਮੰਚ ਉਤੇ ਦਰਸਾਏ ਜਾਂਦੇ ਸਨ ਪਰ ਬੜੇ ਹੀ ਕਲਾਮਈ ਢੰਗ ਨਾਲ । ਭਰਤਮੁਨੀ ਨੇ ਪੁਰਾਤਨ ਭਾਰਤੀ ਨਾਟਕ ਦੀਆਂ ਦੋ ਵੰਨਗੀਆਂ ਦਾ ਜ਼ਿਕਰ ਕੀਤਾ ਹੈ । ਇਕ ‘ਨਾਟ-ਧਰਮੀ' ਅਤੇ ਦੂਜੀ “ਲੋਕ ਧਰਮੀ । ਲੋਕ ਧਰਮੀ ਨਾਟਕ ਵਿਚ ਜੀਵਨ ਦਾ ਵਾਸਤਵਿਕ ਚਿਤਰ ਉਲੀਕਿਆ ਜਾਂਦਾ ਸੀ ਪਰ ਨਟ-ਧਰਮੀ ਵਿਚ ਨਾਟਕ ਦਾ ਸਾਰਾ ਪ੍ਰਭਾਵ ਹੱਥ ਮੁਦਰਾਵਾਂ ਅਤੇ ਚਿਨਾਂ ਪ੍ਰਤੀਕਾਂ ਰਾਹੀਂ ਉਸਾਰਿਆ ਜਾਂਦਾ ਸੀ । ਲੋਕ ਧਰਮੀ ਨਾਲੋਂ ਨਟ-ਧਰਮੀ ਵੰਨਗੀ ਨੂੰ ਵਧੇਰੇ ਕਲਾਮਈ ਸਮਝਿਆ ਜਾਂਦਾ ਸੀ । ਮੰਚ ਉਤੇ ਵਿਸ਼ਾਲ ਤੋਂ ਵਿਸ਼ਾਲ ਸੀਨ ਵੀ ਚਿੰਨਾਂ ਰਾਹੀਂ ਪੇਸ਼ ਕੀਤਾ ਜਾ ਸਕਦਾ ਸੀ । ਕਾਲੀ ਦਾਸ ਦੇ ਨਾਟਕਾਂ ਵਿਚ ਇਸ ਪ੍ਰਕਾਰ ਦੇ ਚਿੰਨ੍ਹਾਂ ਰਾਹੀਂ ਹੀ ਸਾਰੇ ਪ੍ਰਕ੍ਰਿਤਕ ਦ੍ਰਿਸ਼ ਨੂੰ ਰੂਪਮਨ ਕੀਤਾ ਜਾਂਦਾ ਸੀ । | ਆਧੁਨਿਕ ਯੁੱਗ ਵਿਚ ਵੀ ਕਈ ਨਾਟਕਕਾਰ ਆਪਣੇ ਨਾਟਕਾਂ ਵਿਚ ਚਿੰਨਾਂ ਅਤੇ ਪ੍ਰਤੀਕਾਂ ਦੀ ਵਰਤੋਂ ਕਰ ਰਹੇ ਹਨ । ਪ੍ਰਸਿਧ ਜਰਮਨ ਨਾਟਕਕਾਰ ਬਰਤੋਲਤ ਬਰੈਬਟ ਨੇ ਅਪਣੇ ਨਾਟਕਾਂ ਵਿਚ ਇਸ ਚੰਨਾਤਮਕ ਢੰਗ ਨੂੰ ਖੂਬ ਨਿਭਾਇਆ ਹੈ । ਬਲਵੰਤ ਗਾਰਗੀ ਨੇ ਆਪਣੀ ਪੁਸਤਕ ‘ਰੰਗ ਮੰਚ' ਵਿਚ ਨਾਟਕ ਦੀ ਇਸ ਚਿੰਨਾਤਮਕ ਵਿਧੀ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਹੈ । ਪਿਛੇ ਜਿਹੇ ਸਿਧ ਭਾਰਤੀ ਨਿਰਦੇਸ਼ਕ ਅਲਕਾਜ਼ੀ ਨੇ ਧਰਮਵੀਰ ਭਾਰਤੀ ਦਾ ਇਕ ਨਾਟਕ ‘ਅੰਧਾ ਯੁਗ' ਇਸੇ ਤਰ੍ਹਾਂ ਚਿੰਨ੍ਹਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼ ਕੀਤਾ। ਜੋ ਕਿ ਬਹੁਤ ਹੀ ਸਫਲ ਰਹਿਆ | ਅਲਕਾਜ਼ੀ ਦੇ ਇਸ ਤਜਰਬੇ ਨੇ ਇਹ ਸਾਬਤ ਕਰ ਦਿਤਾ ਕਿ ਚਿੰਨਾਂ ਰਾਹੀਂ ਸਟੇਜ ਉਤੇ ਹਰ ਪ੍ਰਕਾਰ ਦਾ ਸੀਨ ਦਰਸਾਇਆ ਜਾ ਸਕਦਾ ਹੈ । ਸੋ ਇਹ ਕਹਣਾ ਕਿ ਨਾਟਕ ਸਟੇਜ ਦੀਆਂ ਹੱਦਾਂ ਵਿਚ ਹੀ ਸੀਮਤ ਰਹ ਜਾਂਦਾ ਹੈ ਅਤੇ ਇਸ ਵਿਚ ਬਹੁਤ ਤਰਾਂ ਦੇ ਸੀਨ ਨਹੀਂ ਦਰਸਾਏ ਜਾ ਸਕਦੇ, ਇਕ ਨਿਰਮੂਲ ਜਿਹੀ ਗਲ ਜਾਪਦੀ ਹੈ । ਕੋਈ ਵੀ ਅਜਿਹਾ ਨਾਟਕ ਨਹੀਂ ਜੋ ਰੰਗ ਮੰਚ ਉਤੇ ਨਾ ਦਰਸਾਇਆ ਜਾ ਸਕੇ, ਬਸ਼ਰਤ ਕਿ ਉਸ ਵਿਚ ਨਾਟਕੀ ਕਾਰਜ਼ (action) ਅਤੇ ਨਾਟਕੀ ਟੱਕਰ (con 3