ਪੰਨਾ:Alochana Magazine March 1958.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੀਤ ਇਉਂ ਹੁੰਦਾ ਹੈ ਕਿ ਵਾਰਿਸ ਤੇ ਨ ਹੀ ਉਸ ਦੇ ਪਿਛਲਵਰਤੀ ਕਿੱਸਾਕਾਰ ਉਪਰੋਕਤ ਘਟਨਾ ਨੂੰ ਨਿਆਇ ਪੂਰਬਕ ਉਸਾਰਨ ਵਿਚ ਸਫਲ ਹੋਏ ਹਨ । ਰੀਤ ਨੇ ਸਹਿਤੀ ਤੇ ਹੋਰਨਾਂ ਗੁਆਂਢਣਾਂ ਆਦਿ ਦੀ ਹਾਜ਼ਰੀ ਵਿਚ ਹੀ, ਰਾਂਝੇ ਨਾਲ ਗਝੀਆਂ ਗੁਪਤ ਗੱਲਾਂ ਕਰਦੇ ਵੀ ਦਿਖਾ ਦਿੱਤਾ ਹੈ । ਰਾਂਝਾ ਜੋਤਸ਼ ਲਾ ਕੇ ਆਪਣੇ ਬਾਰੇ ਭੇਦ ਨੂੰ ਪ੍ਰਤੱਖ ਕਰ ਦੇਂਦਾ ਹੈ ਪਰ ਹੀਰ ਨੂੰ ਸਮਝ ਨਹੀਂ ਪੈਂਦੀ । ਸਹਿਤੀ ਨਾਲ ਰਾਂਝੇ ਦਾ ਘਮਸਾਨ ਮਚਦਾ ਹੈ, ਸਾਰੀ ਦੁਨੀਆਂ ਮੌਕੇ ਤੇ ਇਕੱਠੀ ਹੋ ਜਾਂਦੀ ਹੈ, ਊ ਦੀ ਕਰਾਮਾਤ ਕਿਥੇ ਗਈ ? ਉਹ ਬੁਰੀ ਤਰਾਂ ਮਾਰ ਖਾਂਦਾ ਹੈ ਤੇ ਆਪਣੀ ਬੇਪਤੀ ਤੋਂ ਨਹੀਂ ਡਰਦਾ ਜੋ ਰੱਜ ਕੇ ਹੀਰ ਦੇ ਸਾਹਮਣੇ ਹੀ ਹੁੰਦੀ ਹੈ । | ਏਥੇ ਜੋਗੀ ਕਈ ਵਾਰ ਸਹਿਤੀ ਨੂੰ ਉਸ ਦੇ ਮੁਰਾਦ ਬਲੋਚ ਨਾਲ ਗੁੱਝੇ ਇਸ਼ਕ ਨੂੰ ਚਿਤਾਰਦਾ ਵੀ ਹੈ ਪਰ ਸਹਿਤੀ ਅਭਿਜ ਰਹਿੰਦੀ ਹੈ । ਜਦ ਉਹ ਉਸ ਦੇ ਯਾਰ ਨੂੰ ਦੁਰਸੀਸ ਦੇਦਾ ਹੈ ਤਾਂ ਹੀ ਉਹ ਘਬਰਾ ਉਠਦੀ ਹੈ ਤੇ ਉਸ ਨੂੰ ਡਾਢੀ ਕੌੜ ਚੜਦੀ ਹੈ । ਨੂਠਾ ਭੰਨ ਫਕੀਰ ਦਾ ਪਟਿਓ ਈ, ਸ਼ਾਲਾ ਯਾਰ ਮਰੇ ਟੂਣੇ ਹਾਰੀਏ ਨੀ । (ਵਾਰਿਸ) ਵਾਰਿਸ ਨੂੰ ਲੜਾਈ ਭਿੜਾਈ ਦਾ ਏਨਾ ਸ਼ੌਕ ਹੈ ਕਿ ਉਹ ਸਾਰੇ ਰੰਗਪੁਰ ਨੂੰ ਰਾਂਝੇ ਦਾ ਵੈਰੀ ਤੇ ਜੰਗ ਦਾ ਅਖਾੜਾ ਬਣਾ ਦੇਂਦਾ ਹੈ ਤੇ ਰਾਂਝੇ ਨੂੰ ਇਕ ਪੰਹਫੱਟ, ਅੱਖੜ ਭੇਤੁ ਲਫੰਗੇ ਦੇ ਰੂਪ ਵਿਚ ਚਿਤਰ ਜਾਂਦਾ ਹੈ । ਏਥੇ ਹੀ ਬਸ ਨਹੀ ਰਾਂਝੇ ਹੀਰ ਦੀ ਘਮਸਾਨ ਚੌਦੇ ਵਿਚ ਹੀਰ ਸਹਿਤੀ ਦੀ ਵਾਰ ਵੀ ਛਿੜ ਪੈਂਦੀ ਹੈ । ਇਸ ਪਿਛੋਂ ਕਾਲੇ ਬਾਗ ਵਿਚ ਮਾਰ ਕੁਟਾਈ ਦੀ ਝਾਕੀ ਦਿਖਾਈ ਹੈ । ਰਾਂਝਾ ਕੁੜੀਆਂ ਨਾਲ ਪੈਰ ਪੈਰ ਤੇ ਹੇਠ ਉਤੇ ਹੁੰਦਾ ਹੈ ਤੇ ਫਹੇੜੀਆਂ ਨੂੰ ਤਲਵਾਰ ਵਰਾ ਚਲਾਉਂਦਾ ਹੈ । ਇਹੋ ਜਹੀ ਪੁਆੜੇ ਦੀ ਨੈਣ ਬਲੀ ਭਦਰ ਨੂੰ ਪਿੰਡ ਦੇ ਜਟ ਕਿਉਂ ਨਹੀਂ ਸੋਧਦੇ ? ਇਹ ਗਲ ਸਮਝ ਨਹੀਂ ਪੈਂਦੀ । ਹੀਰ ਦੀ ਸਹਿਤੀ ਨੂੰ ਹਮਰਾਜ਼ ਬਣਾਉਣ, ਦੋਹਾਂ ਦੇ ਕਾਲੇ ਬਾਗ ਜਾਣ, ਚੌਲਾਂ ਦੇ ਚੱਕੇ ਥਾਲ ਵਾਲੀ ਪਰੀਖਿਆ, ਰਾਂਝੇ ਦੀ ਅਜ਼ਮਤ ਦਾ ਚਮਤਕਾਰ, ਸਹਿਤੀ ਦਾ ਵਿਸ਼ਵਾਸ ਲਿਆਉਣਾ ਅਤੇ ਰਾਂਝੇ ਪਾਸੋਂ ਅਧੀਨਗੀ ਨਾਲ ਮਰਾਦ ਦੀ ਮੰਗ ਮੰਗਣ ਦਾ ਸਮਾਚਾਰ ਭਗਵਾਨ ਸਿੰਘ ਤੇ ਵਾਰਿਸ ਦੇ ਸਾਂਝੇ ਹਨ । ਹੀਰ ਵਾਰਿਸ ਵਿਚ ਉਪਰੋਕਤ ਸਾਂਝੀ ਮਿਲਣੀ ਪਿਛੋਂ ਹੀਰ ਦਾ ਇਕੱਲਿਆਂ ਬਾਗ ਵਿਚ ਰਾਂਝੇ ਨੂੰ fਲਣ ਦਾ ਉਲੇਖ ਹੈ ਪਰ ਭਗਵਾਨ ਸਿੰਘ ਨੇ ਹੀਰ ਤੇ ਸਹਿਤੀ ਦੀ ਇਕੱਠੀ ਮਿਲਣਾ fਪਿੱਛੋਂ ਹੀ ਰਾਇਬਾਂ ਸਾਇਬਾਂ ਦੇ ਮਖੌਲ ਕਰਵਾ ਦਿਤੇ ਹਨ । ਇਸ ਪਿਛੋਂ ਵਾਰਿਸ ੪