ਪੰਨਾ:Alochana Magazine March 1961.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਸਾਹਿੱਤ ਅਕਾਡਮੀ ਵਲੋਂ ਸਤਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ੨੭, ੨੮ ਮਈ, ੧੯੬੧ ਨੂੰ ਜਲੰਧਰ ਵਿਖੇ ਹੋਵੇਗੀ , ਕਾਨਫ਼ਰੰਸ ਦੀ ਸਵਾਗਤ ਕਮੇਟੀ ਦੀ ਪਹਿਲੀ ਇਕੱਤਰਤਾ ੫. ੩. ੬੧ ਨੂੰ, ੧ ਵਜੇ ਬਾਅਦ ਦੁਪਹਿਰ ਸੈਂਟਰਲ ਟੇਨਿੰਗ ਕਾਲਿਜ ਜਲੰਧਰ ਦੇ ਹਾਲ ਵਿਚ ਹੋਵੇਗੀ, ਜਿਸ ਵਿਚ ਸਵਾਗਤ ਕਮੇਟੀ ਦੇ ਔਹਦੇਦਾਰਾਂ ਦੀ ਚੋਣ ਕੀਤੀ ਜਾਵੇਗੀ । ਕਾਨਫ਼ਰੰਸ ਲਈ ਟਿਕਟਾ ਆਦਿ ਛਪ ਚੁਕੀਆਂ ਹਨ । | ਦਰਸ਼ਕ ਟਿਕਟ - • ੨ ਰੁਪਏ ਡੈਲੀਗੇਟ ਟਿਕਟ- ੫ ਰੁਪਏ ਸਪੈਸ਼ਲ ਵਿਜ਼ਟਰ ਟਿਕਟ-- ੧੦ ਰੁਪਏ ਉਚ ਪਦਵੀ ਦਰਸ਼ਕ ਟਿਕਟ-- ੨੫ ਰੁਪਏ ਇਹ ਟਿਕਟਾਂ ਅਕਾਡਮੀ ਦੇ ਦਫ਼ਤਰ 655-L ਮਾਡਲ ਟਾਊਨ, ਲੁਧਿਆਣਾ ਵਿਚੋਂ ਮਿਲ ਸਕਦੀਆਂ ਹਨ । ਹਰ ਸ਼ਹਿਰ ਵਿਚ ਅਕਾਡਮੀ ਦੇ ਮੈਂਬਰਾਂ ਕੋਲੋਂ ਵੀ ਮਿਲ ਸਕਦੀਆਂ ਹਨ । ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਰੇਲਵੇ ਕਨਸੈਸ਼ਨ ਫਾਰਮ ਵੀ ਮਿਲ ਸਕਦੇ ਹਨ । ਇਨ੍ਹਾਂ ਲਈ ਅਕਾਡਮੀ ਦੇ ਦਫ਼ਤਰ ਨੂੰ ਲਿਖੋ । ਇਸ ਸਾਲ ਕਾਨਫ਼ਰੰਸ ਦੀ ਪ੍ਰਧਾਨਗੀ ਲਈ ਡਾ: ਰਾਧਾ ਕ੍ਰਿਸ਼ਨਨ ਜਾ ਉਪ-ਰਾਸ਼ਟਰਪਤੀ ਨੂੰ ਵਿਸ਼ੇਸ਼ ਬੇਨਤੀ ਕੀਤੀ ਗਈ ਹੈ । ਰਾਸ਼ਟਰੀ-ਕਵੀ ਸੀ ਰਾਬਿੰਦਰਾ ਨਾਥ ਟੈਗੋਰ ਜੀ ਦੇ ਨਾਟਕ ਖੇਡੇ ਜਾਣ ਦਾ ਪ੍ਰਬੰਧ ਸ਼੍ਰੀ ਬਲਵੰਤ ਗਾਰਗੀ ਕਰੋ ਰਹੇ ਹਨ । ਵੇਰਵੇ ਨਾਲ ਪ੍ਰੋਗਰਾਮ ਅਗਲੇ ਅੰਕ ਵਿਚ ਛਪੇਗਾ । ਸ਼ੇਰ ਸਿੰਘ | ਜਨਰਲ ਸਕੱਤ੍ਰ ਪੰਜਾਬੀ ਸਾਹਿਤ ਅਕਾਡਮੀ