ਪੰਨਾ:Alochana Magazine March 1961.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਸਾਹਿੱਤ ਅਕਾਡਮੀ ਵਲੋਂ ਵਿਸ਼ੇਸ਼ ਸਾਹਿੱਤਕ ਗੋਸ਼ਟੀ ਪੰਜਾਬੀ ਸਾਹਿੱਤ ਅਕਾਡਮੀ, ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਵੱਖ ਵੱਖ ਸ਼ਹਿਰਾਂ ਵਿਚ ਵਿਸ਼ੇਸ਼ ਸਾਹਿਤਕ ਗੋਸ਼ਟੀਆਂ ਕਰਵਾ ਰਹੀ ਹੈ । ਇਸ ਸਾਲ ਦਾ ਵਿਸ਼ੇ ਮੇਰਾ ਸਾਹਿਤਕ ਦ੍ਰਿਸ਼ਟੀਕੋਣ ਹੈ : ਇਹ ਗੋਸ਼ਟੀਆਂ ਜਾਲੰਧਰ, ਹੁਸ਼ਿਆਰਪੁਰ, ਨਾਭਾ ਤੇ ਚੰਡੀਗੜ੍ਹ ਵਿਖੇ ਹੋਣਗੀਆਂ ਅਤੇ ਇਸ ਵਿਚ ਪਿੰ : ਗੁਰਬਚਨ ਸਿੰਘ ਤਾਲਿਬ, ਸ. ਕਰਤਾਰ ਸਿੰਘ ਦੁਗੱਲ, ਡਾ: ਰੋਸ਼ਨ ਲਾਲ ਆਹੂਜਾ ਤੇ ਪ੍ਰੋ: ਪ੍ਰੀਤਮ ਸਿੰਘ ਆਪਣੇ ਆਪਣੇ ਪੇਪਰ ਪੜ੍ਹਣਗੇ : ਜਿਨ੍ਹਾਂ ਉਤੇ ਖੁਸ਼ੀ ਵਿਚਾਰ ਹੋਵੇਗੀ । ਪਹਿਲੀ ਗੋਸ਼ਟੀ ੫ ਮਾਰਚ, ੧੯੬੧ ਨੂੰ ਸੈਂਟਰਲ ਨਿੰਗ ਕਾਲਜ ਹਾਲ ਜਾਲੰਧਰ ਵਿਖੇ ੨-੩੦ ਵਜੇ ਬਾਅਦ ਦੁਪਹਿਰ ਹੋ ਰਹੀ ਹੈ । ਇਸ ਵਿਚ ਆਲੋਚਨਾ ਮਾਰਚ ੧੯੬੧ ਦੇ ਅੰਕ ਵਿਚ ਛਪ ਚੁਕਿਆ ਪਿੰ: ਗੁਰਬਚਨ ਸਿੰਘ ਤਾਲਿਬ ਦਾ ਲੇਖ “ਮੇਰਾ ਸਾਹਿਤਕ ਦ੍ਰਿਸ਼ਟੀਕੋਣ ਉਤੇ ਵਿਚਾਰ ਹੋਵੇਗੀ । | ਸਾਰੇ ਸਾਹਿਤ-ਪ੍ਰੇਮੀਆਂ ਨੂੰ ਸੱਦਾ ਦਿਤਾ ਜਾਂਦਾ ਹੈ ਕਿ ਉਹ ਗੋਸ਼ਟੀ ਵਿਚ ਸ਼ਾਮਿਲ ਹੋ ਕੇ ਵਿਚਾਰ-ਵਟਾਂਦਰੇ ਤੋਂ ਲਾਭ ਉਠਾਉਣ । ਡਾ: ਸ਼ੇਰ ਸਿੰਘ ਜਨਰਲ ਸਕੱਤ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ