ਪੰਨਾ:Alochana Magazine May - June 1964.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਵਾਮੀ ਸ਼ਿਵ-ਨੰਦਾ ਨਾਲ ਹੋ ਗਈ, ਜਿਹਨਾਂ ਉਸ ਦੀ ਕਾਵਿ-ਪ੍ਰਤਿਭਾ ਨੂੰ ਭਾਂਪ ਕੇ, ਉਸ ਨੂੰ ਘਰ ਪਰਤਣ ਤੇ ਸਾਹਿੱਤ-ਰਚਨਾ ਕਰਨ ਦੀ ਪਰੇਰਨਾਂ ਕੀਤੀ । ਉਨ੍ਹਾਂ ਪੁੱਟਾਪਤੀ ਨੂੰ ‘ਸਰਸਵਤੀ ਪੁਤਰ' ਦੀ ਉਪਾਧੀ ਵੀ ਪਰਦਾਨ ਕੀਤੀ । ਪੁੱਟਾਪਤੀ ਗਿਆਨ-ਪ੍ਰਾਪਤੀ ਦੀ ਅਭਿਲਾਸ਼ਾ ਅਧੀਨ ਆਰਬਿਦ ਤੇ ਕਈ ਹੋਰ ਦਾਰਸ਼ਿਤਾਂ ਤੇ ਵਿਦਵਾਨਾਂ ਨੂੰ ਵੀ ਮਿਲਿਆ । ਉਸ ਦੇ ਵਿਅਕਤਿਵ ਉਤੇ ਉਨ੍ਹਾਂ ਦਾ ਪਰਭਾਵ ਪ੍ਰਤੱਖ ਹੈ । ਪੁੱਟਾਪਤੀ ਨਾਰਾਇਣ ਆਚਾਰੀਆ ਨੇ ਪੁਰਾਤਨ ਤੇਲਗੂ-ਕਾਵਿ ਦਾ ਬੜਾ ਡੂੰਘਾ ਤੇ ਵਿਸ਼ਾਲ ਅਧਿਅਨ ਕੀਤਾ ਹੈ ਤੇ ਤਿੱਕਣਾ, ਪੈਦਾ, ਨਾਥ, ਤਿੱਨਾਲੀ, ਰਾਮ ਕ੍ਰਿਸ਼ਨ ਅਤੇ ਪੈਨਾ ਆਦਿ ਪ੍ਰਾਚੀਨ ਮਹਾਨ ਕਵੀਆਂ ਦੀਆਂ ਪਰਸਿਧ ਹੀਰਤੀਆਂ ਦਾ ਆਲੋਚਨਾਤਮਿਕ ਅਧਿਅਨ ਤੇ ਮੂਲਾਂਕਣ ਕੀਤਾ ਹੈ । ਮਰਾਠੀ ਜ਼ਬਾਨ ਦੇ ਭਗਤ ਕਵੀਆਂ, ਤੁਕਾਰਾਮ, ਸਬਰਥਾ ਦਾਸ, ਨਾਮ ਦੇਵ ਤੇ ਗਣੇਸ਼ਵਰ ਆਦਿ ਦਾ ਵੀ ਪੁੱਟਪਰਤੀ ਉਤੇ ਬੜਾ ਗਹਿਰਾ ਪਰਭਾਵ ਹੈ । ਉਨ੍ਹਾਂ ਦੇ ਅਧਿਅਨ ਨੇ ਪੁੱਟਾਪਤੀ ਦੀ ਕਾਵਿ-ਕਲਾ ਨੂੰ ਅਧਿਆਤਮਿਕ ਰੰਗਣ ਪ੍ਰਦਾਨ ਕੀਤੀ ਹੈ। ਪੁੱਟਾਪਤੀ ਦੀ ਪਰਸਿਧ ਕਾਵਿ-ਰਚਨਾ “ਪੰਡਾਰੀ ਭਗਵਤ' ਉਤੇ ਇਹ ਪਰਭਾਵ ਪ੍ਰਤੱਖ ਤੇ ਸਪਸ਼ਟ ਭਾਂਤਿ ਦਿੱਸਦਾ ਹੈ । ‘ਪੰਡਾਰੀ ਭਗਵਤ’ ਦੋ-ਪਦਿਆਂ ਵਿਚ ਲਿਖੀ ਗਈ ਇਕ ਸਰੇਸ਼ਟ ਰਚਨਾ ਹੈ । ਇਹਨਾਂ ਦੋ-ਪਦਿਆਂ ਦੀ ਗਿਣਤੀ ਵੀਹ ਹਜ਼ਾਰ ਹੈ । ਇਹ ਰਚਨਾ ਅਜੇ ਅਣਪ ਕਾਸ਼ਿਤ ਹੈ । ਪੇਨੂੰਗੋਂਡਾ ਲਕਸ਼ਮੀ ਪੁੱਟਾਪਤੀ ਦੀ ਪ੍ਰਥਮ ਕਾਵਿ ਰਚਨਾ ਸੀ ਜੋ ਉਹਨੇ ਕੇਵਲ ਬਾਰਾਂ ਵਰੇ ਦੀ ਆਯੂ ਵਿਚ ਕੀਤੀ । ਉਸ ਸਮੇਂ ਭਾਵੇਂ ਪੁੱਟਾਪਤੀ ਨੂੰ ਕਾਵਿ ਸਿਰਜਣਾ ਦੇ ਸਿਧਾਂਤਾਂ ਤੇ ਛੰਦ-ਪਰਬੰਧ ਦਾ ਪੂਰਾ ਗਿਆਨ ਨਹੀਂ ਸੀ, ਫਿਰ ਵੀ ਇਸ ਵਿਚੋਂ ਉਸ ਦੀ ਹੋਣਹਾਰੀ ਦੇ ਲਿਸ਼ਕਾਰੇ ਅਤੇ ਭਵਿਸ਼ ਲਈ ਰਾਂਗਲੇ ਇਕਰਾਰਾਂ ਦੇ ਝਲਕਾਰੇ ਸਾਫ ਭਾਂਤ ਦਿੱਸ ਆਉਂਦੇ ਹਨ ਅਤੇ ਇਹ ਗਲ ਬੜੀ ਹੈਰਾਨ ਜਨਕ ਹੈ ਕਿ ਕੁਝ ਵਰੇ ਬਾਅਦ ਜਦੋਂ ਪੁਟਾਪਤੀ ਨੇ ਵਿਦਵਾਨੀ ਦੀ ਪਰੀਖਿਆ ਦਿਤੀ ਤਾਂ ਉਸ ਨੂੰ ਆਪਣੀ ਇਹ ਰਚਨਾ ਕੋਰਸ ਦੇ ਤੌਰ ਤੇ ਪੜਨੀ ਪਈ । ‘ਪੇਨੂੰਗੋਂਡਾਂ ਲਕਸ਼ਮੀ' ਵਿਚ ਪਟਾਪਤੀ ਨੇ ਪੇਨੂੰਗੋਂਡਾ ਦੇ ਕੁਝ ਇਕ ਇਤਿਹਾਸਕ ਮਹਤਵ ਤੇ ਪਿਛੋਕੜ ਵਾਲੇ ਅਸਥਾਨਾਂ ਦਾ ਕਲਾਮਈ ਤੇ ਭਰਪੂਰ ਚਿਤਰ ਪੇਸ਼ ਕੀਤਾ ਹੈ । ਪੇਨੰਗੋਂਡਾ ਰਾਜਾ ਕ੍ਰਿਸ਼ਨ ਦੇਵ ਰਾਉ ਦੇ ਰਾਜ ਕਾਲ ਵਿਚ, ਵਿਜੈ ਨਗਰ ਰਾਜ ਦੀ aਧਾਨੀ ਸੀ । ਇਹ ਰਚਨਾ ਆਂਦਰਾ ਪਰਦੇਸ ਦੀ ਪੁਰਾਤਨ ਪਰਸਿਧੀ ਤੇ ਸੁਨਿਹਰੀ ਸਮੇਂ ਨੂੰ ਪੁਨਰ ਜਾਗ੍ਰਿਤ ਕਰਦੀ ਹੈ । ਇਸ ਰਚਨਾ ਨਾਲ ਹੀ ਪੁਟਾਪਤੀ ਸਾਹਿੱਤ ਗਗਨ ਤੇ ਇਕ ਸਿਤਾਰੇ ਸਮਾਨ ਲਿਸ਼ਕ ਉਠਿਆ ਤੇ ਉਸ ਦੀ ਆਭਾ ਚੁਪਾਸੀ ਪਸਰ ਗਈ । ਸ਼ਿਵ-ਤਾਂਡਵ' ਪੁਟਾਪਤੀ ਦੀ ਇਕ ਹੋਰ ਉਤਮ ਤੇ ਮਾਣਯੋਗ ਕਾਵਿ ਦੇਣ ਹੈ :