ਪੰਨਾ:Alochana Magazine May - June 1964.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਤੇ ਗਿਆਨ-ਵਰਧਕ ਹਨ । ਆਂਧਰਾ ਪ੍ਰਦੇਸ਼ ਦੇ ਇਤਿਹਾਸ ਵਿਚੋਂ ਕਿਸ਼ਨ ਦੇਵ ਰਾਉ ਦਾ ਸਮਾਂ, ਉਸ ਨੂੰ ਸਦਾ ਆਪਣੀ ਵਲ ਆਕ੍ਰਸ਼ਿਤ ਕਰਦਾ ਰਹਿਆਂ ਹੈ । ਉਸ ਸਮੇਂ ਦਾ ਖੁਸ਼ੀਆਂ 'ਤੇ ਖ਼ੁਸ਼ਹਾਲੀਆਂ ਭਰਿਆ, ਅਮੀਰ ਤੇ ਭਰਪੂਰ ਜੀਵਨ, ਉਸ ਸਮੇਂ ਦੀ ਸੱਭਿਅਤਾ ਸੰਸਕ੍ਰਿਤੀ, ਸਾਹਿੱਤ, ਸੰਗੀਤ, ਚਿੱਤਰਕਾਰੀ, ਕਲਾ ਤੇ ਜੀਵਨ ਦੇ ਹਰ ਪੱਖਾਂ ਵਿਚ ਕੀਤੀ ਹੈਰਾਨੀਜਨਕ ਉੱਨਤੀ, ਹਮੇਸ਼ਾ ਹੀ ਪੁੱਟਾਪਤੀ ਨੂੰ ਧੂਹ ਪਾਉਂਦੀ ਰਹੀ ਹੈ । ਪੁੱਟਪਰਤੀ ਨੇ ਉਸ ਸਮੇਂ ਦੇ ਸਮਾਜਿਕ ਜੀਵਨ ਸਬੰਧੀ ਬੜੇ ਹੀ ਦਿਲਚਸਪ ਤੇ ਵਾਕਫ਼ੀ ਭਰਪੂਰ ਲੇਖ ਲਿਖੇ ਹਨ । | ਕਈ ਇਕ ਭਾਸ਼ਾਵਾਂ ਦਾ ਗਿਆਨ ਹੋਣ ਸਦਕਾ ਉਸ ਨੂੰ ਭਾਰਤੀ ਭਾਸ਼ਾਵਾਂ 'ਤੇ ਉਨ੍ਹਾਂ ਦੇ ਸਾਹਿੱਤ ਦੀਆਂ ਪ੍ਰੰਪਰਾਵਾਂ, ਪ੍ਰਾਪਤੀਆਂ ਤੇ ਨਵੀਆਂ ਪ੍ਰਵਿਰਤੀਆਂ ਦੀ ਡੂੰਘੀ ਜਾਣਕਾਰੀ ਹੈ । ਇਸ ਲਈ ਉਹ ਕਿਸੇ ਵੀ ਸਾਹਿੱਤਕ ਕਿਰਤ ਦੇ ਮੂਲ-ਸਤ, ਉਸ ਉੱਪਰ ਪਏ ਬਾਹਰਲੀਆਂ ਭਾਸ਼ਾਵਾਂ ਦੇ ਪ੍ਰਭਾਵ ਅਤੇ ਉਧਾਰੇ ਲਏ ਜਾਂ ਚੁਰਾਏ ਵਿਚਾਰਾਂ ਦੀ ਸੂਖਮ ਵਿਅੰਗਾਤਮਿਕ ਤੇ ਕਣ-ਮਈ ਟਿਖੇਧੀ ਕਰਨ ਦੀ ਸਮੱਰਥਾ ਰਖਦਾ ਹੈ ਤੇ ਇਨ੍ਹਾਂ ਗੱਲਾਂ ਦੇ ਪ੍ਰਟਾ ਵਿਚ ਉਹ ਬਹੁਤ ਹੀ ਅਝੱਕ ਤੇ ਬੇਲਾਗ ਹੈ । ਉਹਨੇ ਇਕ ਭਾਸ਼ਾ ਦੀ ਹੋਰਨਾਂ ਭਾਸ਼ਾਵਾਂ ਨੂੰ ਦੇਣ. ਇਕ ਭਾਸ਼ਾ ਦੇ ਦੂਸਰੀਆਂ ਗੁਆਂਢੀ ਭਾਸ਼ਾਵਾਂ ਦੇ ਸਾਹਿੱਤ ਤੇ ਪਏ ਪ੍ਰਭਾਵਾਂ ਦੀ ਵੀ ਬੜੀ ਡੂੰਘੀ ਤੇ ਸਫ਼ਲ ਖੋਜ ਕੀਤੀ ਹੈ । ਪੁੱਟਾਪਤੀ ਦੀ ਲਿਖਤ ਵਿਚ ਵਿਅੰਗ ਤੇ ਹਾਸ-ਰਸ ਦਾ ਸੁੰਦਰ ’ਤੇ ਸੰਤੁਲਿਤ ਮਿਸ਼ਰਣ ਹੁੰਦਾ ਹੈ । ਰੌਚਿਕਤਾ ਤੇ ਦਿਲਚਸਪੀ ਉਸ ਦੇ ਕੁਝ ਹੋਰ ਵਿਸ਼ੇਸ ਲੱਛਣ ਹਨ । ਉਸ ਦੀ ਸ਼ੈਲੀ ਬੜੀ ਰਸੀਲੀ, ਠੇਠ, ਪ੍ਰਭਾਵਿਕ ਤੇ ਵੇਗ-ਮਈ ਹੈ । ਉਸ ਦਾ ਆਪਣਾ ਹੀ ਇਕ ਨਿੱਜੀ 'ਤੇ ਨਵੇਕਲਾ ਅੰਦਾਜ਼ ਹੈ ; ਤਜ਼-ਭਰਪੂਰ ਤੇ ਮਨੋ-ਰੋਚਕ । ਪੁੱਟਾਪਤੀ ਦੀ ਲਿਖਤ 'ਤੇ ਸਮੇਂ ਸਮੇਂ ਪਏ ਵੱਧ ਤੇ ਵਿਕਲਿਤਰੇ ਪ੍ਰਭਾਵ ਉਲੀਕੇ ਜਾ ਸਕਦੇ ਹਨ । ਸਾਹਿੱਤ ਸਿਰਜਣਾ ਦੇ ਆਰੰਭਕ-ਪੜਾਅ 'ਤੇ ਉਹਨੇ ਤੀਰ ਪਤੀਵੈਕੱਟਾ ਕਾਲੂ ਦੇ ਪ੍ਰਭਾਵ ਨੂੰ ਪ੍ਰਗਟ ਕੀਤਾ । ਉਹਨੇ ਰੋਮਾਂਟਿਕ ਕਵੀਆਂ ਵਾਂਗ ਅੰਤਰਮੁਖੀ ਕਾਵਿ-ਪ੍ਰਣਾਲੀ ਨੂੰ ਵੀ ਅਪਣਾਇਆ ਅਤੇ ਅਗਰਮ ਰੁਚੀਆਂ ਅਤੇ ਆਦਰਸ਼ਾਂ ਅਧੀਨ ਪ੍ਰਗਤੀਵਾਦੀ ਰਚਨਾ ਵੀ ਕੀਤੀ ਹੈ । ਵੱਖ ਵੱਖ ਸਾਹਿੱਤਕ ਹਲਕਿਆਂ ਵਿਚ ਪੁੱਟਪਰਤੀ ਤੇ ਉਸ ਦੀਆਂ ਰਚਨਾਵਾਂ ਪ੍ਰਤੀ ਵਿਰੋਧੀ ਵਿਚਾਰ ਪ੍ਰਚੱਲਤ ਹਨ । ਪੁੱਟਾਪਤੀ ਵਿਚ ਨਵੇਂ ਵਿਚਾਰਾਂ, ਨਵੇਂ ਪ੍ਰਭਾਵਾ ਤੇ ਨਵੇਂ ਕਾਵਾਂ ਨੂੰ ਅਪਣਾਨ ਦੀ ਲਚਕ ਹੈ। ਉਹ ਹਮੇਸ਼ਾ ਨਵੀਨਤਾ ਦਾ ਧਾਰਨੀ ਅਤੇ ਉਪਾਸ਼ਕ aਇਆ ਹੈ । ਇਸ ਲਈ ਸ਼ਾਇਦ ਉਸ ਦੇ ਰਚਨ:-ਸਿਧਾਂਤਾਂ ਤੇ ਉੱਦੇਸ਼ਾਂ ਵਿਚ ਵੀ ਸਮੇਂ ਸਮੇਂ ਪਰਿਵਰਤਨ ਹੁੰਦਾ ਰਹਿਆ ਹੈ । ਉਸ ਵਿਚ ਇਕ ਬਜ਼ੁਰਗ ਤੇ ਹੰਢ ਵਰਤੇ ਲੇਖਕ ਦੀ ਭੀਰਤਾ, ਪਰਪੱਕਤਾ ਤੇ ਡੂੰਘਾਈ ਦੇ ਨਾਲ ਨਾਲ ਇਕ ਨੌਜਵਾਨ ਸਾਹਿੱਤਕਾਰ ਵਾਲਾ ਜੋਸ਼, ਉਤਸ਼ਾਹ ਤੇ ਨਵੇਂ ਦੁਮੇਲਾਂ ਨੂੰ ਤਾਂਘਣ ਤੇ ਛੁਹਣ ਦੀ ਤੀਬਰਤਾ ਵੀ ਹੈ । ੧੮