ਪੰਨਾ:Alochana Magazine May 1958.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਾ: ਸਿੱਧੇਸ਼ਵਰ ਵਰਮਾ ; ਡੀ,ਲਿਟ ਪ੍ਰਧਾਨ ਸੰਪਾਦਕ ਹਿੰਦੀ ਵਿਭਾਗ, ਸਿਖਿਆ ਮੰਤ੍ਰਾਲਯ, ਨਵੀਂ ਦਿੱਲੀ ਕਦੀ ਪੰਜਾਬੀ ਭਾਸ਼ਾ ਦਾ ਵੀ ਇਤਿਹਾਸ ਤਿਆਰ ਹੋ ਜਾਏਗਾ ? ਕਦੀ ਪੰਜਾਬੀ ਭਾਸ਼ਾ ਦਾ ਵੀ ਇਤਿਹਾਸ ਤਿਆਰ ਹੋ ਜਾਏਗਾ ? ਇਸ ਸਵਾਲ ਨੂੰ ਸੁਣ ਕੇ ਕੁਝ ਲੋਕ ਤੇ ਹੈਰਾਨ ਹੋ ਜਾਣਗੇ ਤੇ ਕਹਿਣਗੇ : ਕਿਉਂ ਜੀ, ਪੰਜਾਬੀ ਭਾਸ਼ਾ ਦੇ ਇਤਿਹਾਸ ਦੀਆਂ ਜਿਹੜੀਆਂ ਕਿਤਾਬਾਂ ਅਗੇ ਚਲ ਰਹੀਆਂ ਨੇ, ਉਹ ਤੁਸਾਂ ਨਹੀਂ ਵੇਖੀਆਂ, ਜੋ ਇਹ ਸਵਾਲ ਕਰਦੇ ਓ ?? | ਇਹਨਾਂ ਲੋਕਾਂ ਨੂੰ ਇਹ ਪਤਾ ਨਹੀਂ, ਜੋ ਇਨ੍ਹਾਂ ਦਸਾਂ ਵਰਿਆਂ ਵਿਚ ਦੁਨੀਆਂ ਦੀਆਂ ਅੱਖਾਂ ਖੁਲ ਗਈਆਂ ਨੇ । ਇਤਿਹਾਸ ਦਾ ਮਤਲਬ ਹੁਣ ਕੁਝ ਹੋਰ ਹੀ ਨਿਕਲ ਪਇਆ : ਏ । ਕਿਸੇ ਭਾਸ਼ਾ ਜਾਂ ਬੋਲੀ ਦੇ ਇਤਿਹਾਸ ਦਾ ਮਤਲਬ ਅਸਲ ਵਿਚ ਉਹਨਾਂ ਸ਼ਬਦਾਂ ਦਾ ਇਤਿਹਾਸ ਨਹੀਂ, ਉਹ ਇਤਿਹਾਸ ਉਹਨਾਂ ਲੋਕਾਂ ਦਾ ਇਤਿਹਾਸ ਏ, ਜੋ ਉਸ ਭਾਸ਼ਾ ਨੂੰ ਬੋਲਦੇ ਰਹੇ ਨੇ । ਦੂਜੀ ਗੱਲ ਇਹ ਵੀ ਹੈ ਕਿ ਤਰਾਂ ਤਰਾਂ ਦੇ ਇਲਾਕੇ ਵਾਲੇ ਲੋਕ ਭਾਵੇਂ ਆਪਣੀ ਕੋਈ ਬੋਲੀ ਘਰ ਵਿਚ ਬੋਲਦੇ ਹੋਣ, ਉਹਨਾਂ ਦਾ ਵਾਹ ਦੂਸਰੇ ਇਲਾਕੇ ਦੇ ਲੋਕਾਂ ਨਾਲ ਵੀ ਪੈਂਦਾ ਰਹਿਆ ਹੈ । ਇਸ ਕਰ ਕੇ ਬੋਲੀਆਂ ਦਾ ਲੈਣ ਦੇਣ ਹੁੰਦਾ ਰਹਿਆ a ਜਿਸ ਕਰ ਕੇ ਸਭ ਬੋਲੀਆਂ ਕੁਝ ਨਾ ਕੁਝ ਖਲਤ ਮਲਤ ਹੁੰਦੀਆਂ ਰਹੀਆਂ ਨੇ | ਅਜ ਤੀਕਰ ਜਿਹੜੀਆਂ ਜਿਹੜੀਆਂ ਕਿਤਾਬਾਂ ਇਸ ਦੇਸ਼ ਦੀਆਂ ਬੋਲੀਆਂ ਉਤੇ ਲਿਖੀਆਂ ਗਈਆਂ ਨੇ ਉਹਨਾਂ ਦੀ ਕੋਸ਼ਿਸ਼ ਇਹ ਹੀ ਰਹੀ ਹੈ ਕਿ ਕਿਸ ਤਰੁ ਸਕਿਤ ਤੋਂ ਪ੍ਰਾਕ੍ਰਿਤ ਤੇ ਪ੍ਰਾਕ੍ਰਿਤ ਤੋਂ ਅਜ ਕਲ ਦੀਆਂ ਬੋਲੀਆਂ ਬਣ ਗਈਆਂ ਨੇ। ਇਸ ਨਿਗਾਹ ਨਾਲ ਅਗਰ ਇਤਿਹਾਸ ਲਿਖਿਆ ਜਾਏ, ਤੇ ਤਰਾਂ ਤਰਾਂ ਦੇ ਇਲਾਕਿਆਂ ਵਾਲੇ ਲੋਕਾਂ ਦਾ ਕੁਝ ਪਤਾ ਨਹੀਂ ਚਲਦਾ । ਪੀ ਜਿਨ੍ਹਾਂ ਲੋਕਾਂ ਨੇ ਪੰਜਾਬੀ ਦੀਆਂ ਗੁਆਂਢੀ ਬੋਲੀਆਂ ਦੀ ਖੋਜ ਕੀਤੀ ਹੈ ਉਹਨ ਨੂੰ ਚਾਣਨਾ ਹੋਣਾ ਸ਼ੁਰੂ ਹੋ ਗਇਆ ਏ । ਜੇ ਪੰਜਾਬ ਦੇ ਲੋਕਾਂ ਦਾ ਜੋੜ ਮੇਲ ਕਿਤੇ ੨੬