ਸਮੱਗਰੀ 'ਤੇ ਜਾਓ

ਪੰਨਾ:Alochana Magazine May 1961.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਤਿਹਾਸ ਉਨ੍ਹਾਂ ਇਨਸਾਨੀ ਤਦਬੀਰਾਂ ਦਾ ਸਨਵਾਰ ਰੋਜ਼ਨਾਮਚਾ ਹੈ ਜਿਨ੍ਹਾਂ ਨੇ ਵਕਤਜਿਰ ਆਪਣੀ ਵਾਰੀ ਨਿਪਟਾ ਦਿੱਤੀ ਅਤੇ ਫਿਰ ਵਿਅਰਥ ਹੋ ਕੇ ਵਿਲੁਪਤ ਹੋ ਗਈਆਂ : ਇੱਕ ਐਮੀ ਦ੍ਰਿਸ਼ਟਿ-ਸੰਕੀਰਣਤਾ ਜਿਸ ਅਨੁਸਾਰ ਵਿਸ਼ਵ ਕੇਵਲ ਵਰਤਮਾਨ ਨਸਲ ਦੀ ਜਾਇਦਾਦ ਹੈ-ਇੱਕ ਐਮੀ ਜਾਇਦਾਦ ਜਿਸ ਵਿੱਚ ਪੁਰਾਣੇ ਬਜ਼ੁਰਗਾਂ ਦਾ ਕੋਈ ਇੱਥਾ ਨਹੀਂ ਹੈ । ਇਸ ਪ੍ਰਕਾਰ ਦੀ ਦ੍ਰਿਸ਼ਟਿ-ਸੰਕੀਰਣਤਾ ਵੱਲੋਂ ਡਰ ਇਹ ਹੈ ਕਿ ਅਸੀਂ ਸਾਰੇ ਦੇ ਸਾਰੇ, ਇਸ ਜਗਤ-ਤਲ ਦੇ ਨਿਵਾਸੀ, ਸਮਕਾਲਿਕ ਰੂਪ ਵਿੱਚ ਦਿਸ਼ਟ-ਸੰਕੀਰਣਤਾ ਦੇ ਰੰਗ ਵਿੱਚ ਰੰਗੇ ਜਾਵਾਂਗੇ; ਅਤੇ ਉਹ ਵਿਅਕਤੀ ਜੋ ਇਸ ਦਿਸ਼ਟਿ-ਸੰਕੀਰਣਤਾ ਉਪਰ ਰਾਜ਼ੀ ਨਹੀਂ ਹੋਣਗੇ ਉਹ ਸੰਨਿਆਸ ਹੁਣ ਕਰਕੇ ਤਿਆਗੀ ਬਣ ਜਾਣਗੇ । ਜੇ ਇਹ ਟਿ-ਸੰਕੀਰਣਤਾ ਅਸਾਡੇ ਅੰਦਰ ਸਹਿਨਸ਼ੀਲਤਾ (ਧੀਰਜ ਅਤੇ ਦਿੜਤਾ ਦੇ ਅਰਥਾਂ ਵਿੱਚ) ਪੈਦਾ ਕਰ ਸਕੇ ਤਾਂ ਉਸ ਦੇ ਸਮਰਥਨ ਵਿੱਚ ਬਹੁਤ ਕੁਛ ਕਹਿਆ ਜਾ ਸਕਦਾ ਹੈ; ਪਰ ਇਸ ਗੱਲ ਦੀ ਉਤਕਟ ਸੰਭਾਵਨਾ ਹੈ ਕਿ ਇਹ ਦਸਟਿ-ਸੰਕੀਰਣਤਾ ਅਸਾਨੂੰ, ਉਨ੍ਹਾਂ ਮਾਮਲਿਆਂ ਬਾਰੇ ਨਿਰ-ਉਤਸੁਕ ਬਣਾ ਦੇਵੇਗੀ, . ਕਿਥੇ ਅਸਾਨੂੰ ਵਿਸ਼ੇਸ਼ ਨਿਯਮ ਜਾਂ ਆਦਰਸ਼ ਬਰਕਰਾਰ ਰੱਖਣਾ ਚਾਹੀਦਾ ਹੈ , ਅਤੇ fਚਨਾਂ ਮਾਮਲਿਆਂ ਨੂੰ ਵਿਅਕਤਿਗਤ ਜਾਂ ਸਥਾਨਕ ਰੂਚੀ ਜਾਂ ਅਰੁਚੀ ਤੇ ਛੱਡ ਦੇਣਾ ਹੀਦਾ ਹੈ, ਉਥੇ ਅਸਾਨੂੰ “ਗੈਰ-ਰਵਾਦਾਰ’ ਬਣਾ ਦੇਵੇਗੀ । ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਜੇ ਸੰਸਾਰ ਵਿੱਚ ਅਨੇਕ ਧਰਮ ਪੈਦਾ ਹੋ ਜਾਣ, ਸ਼ਰਤ ਇਹ ਹੈ ਕਿ ਅਸਾਡੇ ਬੱਚੇ ਇੱਕ ਤਰ੍ਹਾਂ ਦੇ ਸਕੂਲਾਂ ਵਿੱਚ ਵਿਦਿਆ ਪ੍ਰਾਪਤੀ ਲਈ ਜਾਂਦੇ ਕਰਣ । ਪਰ ਮੇਰਾ ਮੰਤਵ ਤਾਂ ਸਿਰਫ ਇਤਨਾ ਹੈ ਕਿ ਸਾਹਿੱਤ ਵਿੱਚ ਇਸ ਦਿਸ਼ਤਿਸੰਕੀਰਣਤਾ ਦਾ ਨਿਸ਼ੇਧ ਅਤੇ ਨਿਵਾਰਣ ਕਿਸ ਤਰ੍ਹਾਂ ਕੀਤਾ ਜਾਵੇ । ਅਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਵੇਂ ਯੂਰਪ ਇੱਕ ਮੁਕੰਮਲ ਇਕਾਈ ਦੀ ਹੈਸੀਅਤ ਰਖਦਾ ਹੈ ਅਤੇ ਹੁਣ ਭੀ ਆਪਣੀ ਪ੍ਰਤਿਵਾਦੀ ਕਾਂਟ ਛਾਂਟ ਦੇ ਬਾਵਜੂਦ ਇੱਕ ਐਸੀ ਸਮਤਾ-ਪੂਰਣ ਵਿਧਾਨ-ਵਿਵਸਥਾ ਹੈ, ਜਿਸ ਦਾ ਵਿਸ਼ਾਲਤਰ ਅਤੇ ਵਿਸ਼ਵਵਿਆਪੀ ਸੁਰ-ਏਕਤਾ ਪੈਦਾ ਹੋ ਸਕਦੀ ਹੈ। ਇਸੀ ਤਰ੍ਹਾਂ ਯੂਰਪੀ ਸਾਹਿੱਤ ਭੀ ਇੱਕ ਇਕਾਈ ਦੀ ਹੈਸੀਅਤ ਰਖਦਾ ਹੈ, ਜਿਸ ਦੇ ਅੰਗ ਉਪ-ਅੰਗ ਉਸ ਵਕਤ ਤਕ ਵਿਕਾਸ ਪ੍ਰਾਪਤ ਨਹੀਂ ਕਰ ਸਕਦੇ, ਜਦ ਤਕ ਇੱਕ ਰਕਤ-ਧਾਰਾ ਸਾਰੇ ਸਰੀਰ ਵਿੱਚ ਪ੍ਰਵਾਹਮਾਨ ਨਾ ਹੋਵੇ । ਯੂਰਪੀ ਸਾਹਿੱਤ ਦੀ ਰਕਤ-ਧਾਰਾ ਲਾਤੀਨੀ ਅਤੇ ਬਨਾਨੀ ਭਾਸ਼ਾਵਾਂ ਹਨ ; ਇਨ੍ਹਾਂ ਦੋਹਾਂ ਦੇ ਵਿਆਵਰਤਨ-ਵਿਧਾਨ ਅਲਗ ਅਲਰੀ ਨਹੀਂ ਸਗੋਂ ਇੱਕਮਾਤ ਅਤੇ ਸਿਰਫ ਇੱਕਮਾਤ੍ਰ ਹਨ ਕਿਉਂਕਿ ਰੋਮ ਦੇ ਮਾਧਿਅਮ ਦਾਰਾ ਅਸਾਨੂੰ ਆਪਣੇ ਯੂਨਾਨੀ ਵੰਸ਼-ਸੰਬੰਧ ਦਾ ਪਤਾ ਲਗ ਸਕਦਾ ਹੈ, ਆਖਿਰ ਉਤਕਰਸ਼ ਦਾ ਉਹ ਕਿਹੜਾ ਸਾਮਾਨਯ ਮਾਨਦੰਡ ਅਸਾਡੇ ਸਾਹਿੱਤ ਅਤੇ ਅਸਾਡੀਆਂ ਭਾਸ਼ਾਵਾਂ ਵਿੱਚ ਵਿਦਮਾਨ ਹੈ, ਜੋ ਕਲਾਸੀਕਲ ਮਾਪ-ਆਦਰਸ਼ ਨਹੀਂ ਹੈ ? ਇਨਾਂ 30