ਪੰਨਾ:Alochana Magazine May 1961.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਲਗ ਕੀਤੇ ਜਾ ਸਕਦੇ ਹਨ, ਆਪਣੇ ਆਪ ਵਿੱਚ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਕਿ ਅਲੰਕਾਰ ਕਾਵਿ ਦੀ ਆਤਮਾ ਨਹੀਂ। ਆਤਮਾ ਨੂੰ ਵੱਖ ਕਰਨਾ ਜਾਂ ਉਸ ਦਾ ਨਾ ਹੋਣਾ ਤਾਂ ਵਸਤੂ ਨੂੰ ਨਿਰਜਿੰਦ ਬਣਾਉਂਦਾ ਹੈ । ਤਾਤਪਰਯ ਇਹ ਕਿ ਆਤਮਾ ਜਾਂ ਰਸ ਦੀ ਅਣਹੋਂਦ ਕਾਵਿ ਨੂੰ ਨਿਰਜਿੰਦ ਬਣਾਉਂਦੀ ਹੈ ਤੇ ਅਲੰਕਾਰ ਦੀ ਅਣਹੋਂਦ ਨੀਰਸ । ਅਲੰਕਾਰ ਸ਼ਾਸਤ ਪ੍ਰਤਿਸ਼ੀਲ ਸ਼ਾਸਤ ਹੈ ਤੇ ਹਰੇਕ ਆਚਾਰਯ ਕੁਝ ਨਵੀਨ ਮਾਨਿਅਤਾਵਾਂ ਨਾਲ ਇਸ ਦੀ ਆਪਣੇ ਗ੍ਰੰਥ ਵਿੱਚ ਸਥਾਪਨਾ ਕਰਦਾ ਹੈ । ਪਰੰਤੂ ਰਸ ਦੀ ਹੱਦ ਬਾਰੇ ਤੇ ਰਸ ਦੀ ਮਹੱਤਾ ਬਾਰੇ ਵਿਚਾਰ ਕੋਈ ਬਹੁਤਾ ਵਿਵਾਦ-ਸ਼ਤ ਨਹੀਂ । ਕਾਵਿ ਵਿੱਚ ਅਲੰਕਾਰ ਦੇ ਸਥਾਨ ਪ੍ਰਤੀ ਭਿੰਨ ਭਿੰਨ ਵਿਚਾਰ-ਪ੍ਰਣਾਲੀਆਂ ਆਦਿ ਭੀ ਇਹੀ ਸੰਕੇਤ ਕਰਦੀਆਂ ਹਨ ਕਿ ਅਲੰਕਾਰ ਦਾ ਸਥਾਨ ਸਾਹਿੱਤ ਵਿੱਚ ਰਸ ਵਾਗ ਸਥਿਰ ਨਹੀਂ । ਸਥਿਰਤਾ ਤੇ ਸਦੀਵਤਾ ਆਤਮਾ ਦੇ ਗੁਣ ਹਨ ਜੋ ਅਲੰਕਾਰ ਵਿੱਚ ਨਹੀਂ । ‘ਰਸ’ ਦੀ ਮਹੱਤਾ ਭਾਰਤੀ ਤੇ ਪੱਛਮੀ ਦੋਹਾਂ ਸ਼ਾਸਤ੍ਰ ਆਚਾਰੀਯਾਂ ਵੱਲੋਂ ਸੀਕ੍ਰਿਤ ਹੈ । ਪੱਛਮੀ ਆਚਾਰਯ ਜਦੋਂ delight’ ਨੂੰ ਮਹੱਤਾ ਦੇਂਦੇ ਹਨ ਅਤੇ ਭਾਰਤੀ ਆਚਾਰਯ ਸਾਹਿੱਤ ਦੇ ਵਿਨੋਦਾਤਮਕ ਭਾਵ ਨੂੰ, ਤਾਂ ਇੱਕ ਤਰ੍ਹਾਂ ਨਾਲ ਉਹ ਰਸ ਦੀ ਮਹੱਤਾ ਵੱਲ ਹੀ ਸੰਕੇਤ ਕਰ ਰਹੇ ਹੁੰਦੇ ਹਨ । ਪ੍ਰਸੰਨਤਾ (delight) ਉਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਰਸ-ਵਿਸ਼ੇਸ਼ ਦਾਰਾ, ਪਾਠਕਾਂ ਜਾਂ ਦਰਸ਼ਕਾਂ ਦੇ ਉਸ ਰਸ ਦੀ ਪ੍ਰਕ੍ਰਿਤੀ ਨਾਲ ਮਿਲਦੇ ਸਥਾਈ ਭਾਵਾਂ ਨੂੰ ਟੁੰਬਿਆ ਜਾ ਰਹਿਆ ਹੁੰਦਾ ਹੈ । ਜੇ ਅਰਸਤੂ ਦੇ ਕਥਾਰਸਿਸ ਦੇ ਸਿੱਧਾਤ ਨੂੰ ਭੀ ਪਰਖੀਏ ਤਾਂ ਉਸ ਦੀ ਪਿੱਠਭੂਮੀ ਤੋਂ ਕੰਮ ਕਰ ਰਹੇ ਕਾਰਕਾਂ 'ਚੋਂ ਇੱਕ ਰਸ-ਸਿੱਧਾਂਤ ਭੀ ਹੈ । ਕਥਾਰਸਿਸ ਉਦੋਂ ਭ ਹੁੰਦਾ ਹੈ ਜਦੋਂ ਸਾਹਿੱਤਕ ਰਚਨਾ ਵਿਚਲਾ ਰਸ-ਵਿਸ਼ੇਸ਼ ਦਰਸ਼ਕਾਂ ਜਾਂ ਪਾਠਕਾਂ ਦੇ ਵਿਸ਼ੇਸ਼ ਸਥਾਈ ਭਾਵਾਂ ਨੂੰ ਟੁੰਬਦਾ ਹੈ । ਤੇ ਇਸ čਬ ਤੋਂ ਬਾਅਦ ਜੋ ਕ੍ਰਿਯਾ ਦਰਸ਼ਕ ਜਾ ਪਾਠਕ ਦੇ ਮਨ ਅੰਦਰ ਅਨਾਯਾਬ ਤੇ ਸੁਧੇ-ਸਿਧ ਹੁੰਦੀ ਹੈ, ਉਹੀ ਤਾਂ ਕਥਾਰਸਿਸ ਹੈ । ਰਸ ਤੇ ਅਲੰਕਾਰ ਦੀ ਕਾਵਿ ਵਿੱਚ ਤੁਲਨਾਤਮਕ ਮਹੱਤਾ ਦੀ ਆਲੋਚਨਾ ਤੋਂ ਅਸੀਂ ਇਸ ਸਿੱਟੇ ਤੇ ਪਜਦੇ ਹਾਂ ਕਿ ਕਾਵਿ ਦੀ ਆਤਮਾ ਰਸ ਹੈ ਅਤੇ ਅਲੰਕਾਰ ਕੇਵਲ ਰਸ-ਉਤਕਰਸ਼ ਦੇ ਹੇਤੁ ਹਨ ! ਇਥੋਂ ਤਕ ਕਿ ਉਹ ਆਚਾਰਯ ਜੋ ਅਲੰਕਾਰ ਨੂੰ ਮਹੱਤਾ ਦੇਦੇ ਹਨ, ਉਨ੍ਹਾਂ ਦੀਆਂ ਉਕਤੀਆਂ ਭੀ ਇਸ ਦੇ ਅਲੰਕਾਰ) ਆਤਮਾ ਹੋਣ ਦਾ ਸਮਰਥਨ ਨਹੀਂ ਕਰਦਆਂ । ਭਾਮਾ ਦਾ ਕਥਨ ਹੈ, “ਵਨਿਤਾ ਕਾ ਸੁੰਦਰ ਮੁੱਖ ਭੂਸ਼ਣ ਬਿਨਾ ਸ਼ੋਭਾ ਨਹੀਂ ਦੇਤਾ ਹੈ ਜਾਂ ਦੰਡੀ ਦਾ ਇਹ ਕਹਣਾ, “ਕਾਵੜ 34