ਪੰਨਾ:Alochana Magazine November 1958.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਹ ਕਲਾਮ ਨਸੀਬ” ਸਸੀ ਦਾ, ਨਾਉਂ ਲਿਆਂ ਦਿਲ ਡਰਦਾ। ਤਖਤੋਂ ਚਾਇ ਸੁਟੇ ਸੁਲਤਾਨਾਂ, ਖੈਰ ਮੰਗਣ ਦਰ ਦਰ ਦਾ । ਬੈਲ ਗਰੀਬ ਨਾਕਾਬਲ ਕਿਹਾ, ਚਾਇ ਜ਼ਿਮੀਂ ਸਿਰ ਧਰਦਾ। ਹਾਸ਼ਮ ਜਾਇ ਨਾ ਬੋਲਣ ਵਾਲੀ, ਜੋ ਚਾਹੇ ਸੋ ਕਰਦਾ -੬ ਉਪਰੋਕਤ ਬੰਦ ਵਿਚ ਦੁਨਿਆਵੀ ਕਾਰਜਾਂ ਦਾ ਸ਼ਰੋਮਣੀ ਕਰਤਾ ‘ਭਾਗ ਹੈ, ਭਾਵੇਂ ਉਸ ਨੂੰ ਰਬ ਦੇ ਨਾਂ ਵਿਚ ਗਲੇਫਿਆ ਗਇਆ ਹੈ । ਹਾਸ਼ਮ ਸਮਝਦਾ ਹੈ ਕਿ ਹਰ ਚੀਜ਼, ਹਰ ਘਟਨਾ, ਪਹਿਲਾਂ ਹੀ ਆਯੋਜਿਤ ਹੈ । ਉਸ ਦੀ ਵਿਚਾਰਧਾਰਾ ਅਨੁਸਾਰ ਮਨੁਖ ਦੀ ਵਿਅਕਤੀਗਤ ਜਾਂ ਸਮਾਜਕ ਸ਼ਕਤੀ ਕਿਸਮਤ ਦੀ ਸ਼ਕਤੀ ਨੂੰ ਲਤਾੜ ਨਹੀਂ ਸਕਦੀ । ਜੋ ਕੁਝ ਕੀਤਾ ਹੈ : ਨਸੀਬ ਨੇ ਕੀਤਾ ਹੈ, ਜੋ ਕੁਝ ਹੋ ਚਹਿਆ ਹੈ, ਉਹ ਨਸੀਬ ਰਾਹੀਂ ਹੋ ਰਹਿਆ ਹੈ ਤੇ ਜੋ ਕੁਝ ਹੋਵੇਗਾ, ਉਹ ਭਾਗਾਂ ਅਨੁਸਾਰ ਹੋਵੇਗਾ : ਹਾਸ਼ਮ ਵੇਖ ਨਸੀਬ ਸੱਸੀ ਦਾ, ਕੀ ਕੁਝ ਹੋਰ ਕਰੇਂਦਾ ?? (੯੨) ਹਾਸ਼ਮ ਭਵਿਖ-ਬਾਣੀਆਂ ਵਿਚ ਵਿਸ਼ਵਾਸ ਰਖਦਾ ਹੈ, ਚਾਹੇ ਉਹ ਕਿਸੇ ਵੀ ਭਵਿਖ-ਵਿਆਖਿਆਕਾਰ ਦੁਆਰਾ ਦਸੀਆਂ ਗਈਆਂ ਹੋਣ : ਦੇਖ ਕਿਤਾਬ ਨਜ਼ਮ ਨਜੂਮੀ, ਹੋਇ ਰਹੇ ਚੁਪ ਸਾਰੇ । ਜ਼ਾਲਮ ਹੁਕਮ, ਸਹਿਮ ਸੁਲਤਾਨਾਂ, ਕੌਣ ਕੋਈ ਦਮ ਮਾਰੇ । ਬਾਦਸ਼ਾਹਾਂ ਸੱਚ ਆਖਣ ਔਖਾ, ਹੋਏ ਲਚਾਰ ਵਿਚਾਰੇ । ਹਾਸ਼ਮ ਬਖ਼ਤ-ਬਖ਼ੀਲ ਸੱਬੀ ਦੇ, ਕੌਣ ਜਿਤੋ ਕੌਣ ਹਾਰੇ ॥ (੪੮) ਇਸ ਤੋਂ ਬਾਅਦ ਸੱਸੀ ਦਾ ਭਵਿਖ ਇਨਾਂ ਨਜੂਮੀਆਂ ਨੇ ਪਹਿਲਾਂ ਹੀ ਦਸ ਦਿਤਾ ਕਿਉਂਕਿ ਹਾਸ਼ਮ ਨੇ ਆਪਣੀ ਕਹਾਣੀ ਦੇ ਅੰਤ ਵਿਚ ਇਹ ਗੱਲ ਜ਼ਰੂਰ ਲਇਆਉਣੀ ਸੀ : ਸਿਰ ਧਰ ‘ਖੇਜ’ ਉਤੇ ਗਸ਼ ਆਈ, ਮੌਤ ਸੱਸੀ ਦੀ ਆਈ । ਖੁਸ਼ ਰਹੂ ਯਾਰ ਅਸਾਂ ਭੁੱਧ ਕਾਰਣ, ਥਲ ਵਿਚ ਜਾਨ ਗਵਾਈ । -੧੧੩ | ਸ਼ਾਇਦ ਹਾਸ਼ਮ ਨੂੰ ਲਟਕਾ ਦੀ ਮਹੱਤਤਾ ਦਾ ਗਿਆਨ ਨੇ ਇਸੇ ਕਰਕੇ ਉਹ ਸੱਸੀ ਦੀ ਮੌਤ ਦੀ ਖ਼ਬਰ ਪਾਠਕਾਂ ਨੂੰ ਅਗੇਤਰੇ ਹੀ ਦੇ

  • In Islam, fate is an obsolute power known as Kismet or Nasib which is conceived as inexorable and transcending all physical laws of the universe.

(Encyclopaedia Britannica pp. 10-110) ੩੫