ਪੰਨਾ:Alochana Magazine November 1958.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਬੇਤਕਸੀਰ ਕੁਹਾਉਨ ਕੰਨਿਆਂ, ਨਸ਼ਟ ਹੋਵੇ ਕੁਲਜਾਰੀ ! ਇਸ ਥਾਂ ਪਾਪ ਨਾ ਹੋਰ ਵਧੇਰੇ, ਕੋਮ ਹੋਵੇ ਹਤਿਆਰੀ । ਹਾਸ਼ਮ ਪਾਏ ਸੰਦੂਕ ਰੁਤਾਓ, ਮੂਲ ਚੁਕੇ ਖਰਖਾਰੀ ॥ (੬੮) ਸਸੀ ਸਾਰੇ ਪਾਤਰਾਂ ਨਾਲੋਂ ਵਧ ਭਾਗਵਾਦੀ ਹੈ । ਉਸ ਦਾ ਜੁਰਅੱਤ ਭਰਿਆ (enterprising) ਸੁਭਾਵ ‘ਭਾਗ ਨਾਲੋਂ ਅਗੇ ਨਹੀਂ ਵਧ ਸਕਦਾ ਕਿਉਂਕਿ ਉਹ ਸਾਰਿਆਂ ਕਾਰਜਾਂ ਦਾ ਨਿਰਦੇਸ਼ਕ (director) ਭਾਗ ਨੂੰ ਮੰਨਦੀ ਹੈ । ਉਸ ਨੂੰ ਵਰ-ਚੋਣ ਦੀ ਆਗਿਆ ਮਿਲ ਵੀ ਜਾਂਦੀ ਹੈ :- (“ਇਕ ਦਿਨ ਕੋਲ ਸਸੀ ਦੇ ਮਾਪਿਓ, ਬੈਠ ਕੀਤੇ ਕੁਲ ਝੇੜੇ । ਅਖ ਬੱਚੀ ਨੂੰ ਬਾਲਗ਼ ਹੋਈ, ਵਾਗ ਤੇਰੀ ਹੱਥ ਤੇਰੇ । ਧੋਬੀ ਜ਼ਾਤ ਉੱਚ ਘਰ ਆਵਣ, ਫਿਰ ਫਿਰ ਜਾਣ ਬਤੇਰੇ, ਹਾਸ਼ਮ ਕੌਣ ਤੇਰੇ ਮਨ ਭਾਵੇ, ਆਖ ਸੁਣਾਇ ਸਵੇਰੇ । ਦੋਸਤ ਸੱਸੀ ਦੇ ਦਿਲ ਵਿਚ ਆਪਣੀ ਉੱਚਤਾ ਦਾ ਅਹਿਸਾਸ (Superiority ਸiew ਹੈ ਪਰ ਉਸ ਦੀ ਨਾਂਹ ਦਾ ਮੂਲ ਕਾਰਣ ਇਹ ਅਹਿਸਾਸ ਨਹੀਂ, ਸਗੋਂ ਉਸ ਦੇ ਵਿਚਾਰ ਅਨੁਸਾਰ “ਲਿਖੀ ਕਰਮਾਂ ਦੇ (੧੩੮) ਹੀ ਸਰਬ ਸ਼ਕਤੀਮਾਨ ਹੈ । ਇਸ ਤੋਂ ਸਿਵਾ ਜ਼ਿੰਦਗੀ ਦੇ ਹੋਰ ਕਦਮਾਂ ਤੇ ਵੀ ਸਸੀ ਇਹੋ ਦਸ਼ਟੀਕੋਣ ਅਪਨਾਂਦੀ ਹੈ :- ਹਾਸ਼ਮ ਲੇਖ ਲਿਖੇ ਮੌ ਵਾਚੇ, ਛੜ ਮੇਰਾ ਲੜ ਮਾਏ । --੩੬੦ ਸਸੀ ਕਿਆਮਤ ਵਿਚ ਵੀ ਵਿਸ਼ਵਾਸ ਰਖਦੀ ਹੈ :- ਸ਼ਾਲਾ ਰੋਜ਼ ਕਿਆਮਤ ਤਾਈਂ, ਨਾਲ ਸੁਲਾਂ ਦਿਲ ਭਰਕੇ ।” -੪੩੯ en ਨੇ ਸਰਾਪ ਦੇਣ ਤੋਂ ਬਾਅਦ ਉਹ ਪਛਤਾਂਦੀ ਹੈ ਤੇ ਆਪਣੇ ਆਪ ਨੂੰ ਨਿਕਰਮਣ ਨਹੀਂ ਸਮਝਦੀ । ਪਰ ਇਹ ਸੋਚ ਵੀ ਭਾਗਵਾਦੀ ਹੈ । ਅੱਤਾ ਵੀ ਭਾਗਵਾਦੀ ਹੈ ਅਤੇ ਇਸੇ ਪਰਕਾਰ ਨੂੰ ਦੇ ਰਿਸ਼ਤੇਦਾਰਾਂ ਦਾ ਹਾਲ ਹੈ :- (ਹਸ਼ਮ ਫੇਰ ਪੰਨੂੰ ਰਬ ਲਿਆਵੇ, ਸਹੀ ਸਲਾਮਤ ਖਾਨੇ ।” -੩੦੮ ਇਸੇ ਪਰਕਾਰ “ਕਾਕਾ” ਅਯਾਲੀੜੇ ਹੋਰ ਸਹਾਇਕ ਪਾਤਰ ਵੀ ਭਾਗਵਾਦੀ ਹਨ । ਸੱਸੀ ਹਾਸ਼ਮ ’ਚੋਂ ਭਾਗਵਾਦੀ ਅੰਸ਼ ਨਿਖੇੜਨ ਤੋਂ ਮੇਰਾ ਭਾਵ, ਇਸ ਤੁਕ ਸੀਮਿਤ ਨਹੀਂ ਹੁੰਦਾ ਸਗੋਂ ਪੰਜਾਬੀ ਦੇ ਉਨ੍ਹਾਂ ਸਾਹਿਤਕਾਰਾਂ ਲਈ ਇਹ ਲੇਖ ਇਕ ਗਟਾਵਾ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਸ਼ਾਇਦ ਉਹ ਮਨੁਖ ਦੀ ਹਸਤੀ (entity) ਨੂੰ ਆਜ਼ਾਦ ਹੋ ਕੇ ਉੱਨਤੀ ਕਰਨ ਦੇਣ । ੩੮