ਪੰਨਾ:Alochana Magazine November 1960.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਦੌਲਤ ਪ੍ਰਾਪਤ ਕਰਕੇ ਸੇਠਾਣੀ ਨੂੰ ਕਹਿਰਾਂ ਦਾ ਚਾ ਚੜ੍ਹ ਜਾਂਦਾ ਹੈ । ਅਤੇ ਜਿਨ੍ਹਾਂ ਲੋਕਾਂ ਦੇ ਜੀਵਨ ਵਿਚੋਂ ਉਸ ਨੂੰ ਗੰਦਗੀ ਹੀ ਗੰਦਗੀ ਲਭਦੀ ਸੀ, ਹੁਣ ਉਹ ਉਸ ਨੂੰ ਸੁਹਪਣ ਤੇ ਧੀਆਂ ਭਰੇ ਪ੍ਰਤੀਤ ਹੋਣ ਲੱਗ ਪੈਂਦੇ ਹਨ । “ਕੰਮ ਕਿ ਘੜੱਮ”” ਵਿਚ ਵੀ ਮਸ਼ਕਰੀ ਤੇ ਵਿਅੰਗ ਦਾ ਪ੍ਰਯੋਗ ਕੀਤਾ ਗਇਆ ਹੈ । ਅਨੁਰਾਗ' ਵਾਂਗ “ਪੀੜਾਂ’ ਤੇ ਧੁੱਪ ਵਿਚ ਸਾਈਕਲ ਵੀ ਮਨੁੱਖ ਦੇ ਨਿਰੋਲ ਨਿਜੀ ਵਿਅਕਤਿਤ੍ਰ ਨਾਲ ਸਬੰਧਿਤ ਸੰਕਟਾਂ ਨੂੰ ਪ੍ਰਕਾਸ਼ਿਤ ਕਰਦੇ ਹਨ । “ਪੀੜਾਂ ਦਾ ਦੁਖਾਂਤ ਮਨੁੱਖ ਦੇ ਸੂਖਮਤਮ ਪਿਆਰ ਭਾਵਾਂ ਨਾਲ ਵਾਪਰੀ ਦੁਰਘਟਨਾ ਦੇ ਪ੍ਰਤੀਕਰਮ ਵੱਜੋਂ ਪੈਦਾ ਹੋਏ ਵਹਿਮ ਦੀ ਦੇਣ ਹੈ । ਧੁੱਪ ਵਿਚ ਸਾਈਕਲ ਉਨ੍ਹਾਂ ਵਿਅਕਤੀਆਂ ਦੀ ਅਕਲ ਉਤੇ ਵਿਅੰਗ ਹੈ, ਜਿਹੜੇ ਕੇਵਲ ਕਿਤਾਬੀ ਗਿਆਨ ਦੀ ਪਾਪਤੀ ਦੇ ਮਾਣ ਵਿਚ ਦੁਨੀਆਂ ਭਰ ਦਾ ਤਜਰਬਾ ਮੁੱਠੀ ਵਿਚ ਸਮਝਦੇ ਹਨ, ਪਰ ਅਮਲ ਦੇ ਖੇਤਰ ਵਿਚ ਮੂੰਹ ਭਾਰ ਡਿਗਦੇ ਹਨ। ਅਮਰੀਕ ਸਿੰਘ ਦੀ ਸਾਮਾਜਿਕ ਚੇਤੰਨਤਾ ਦੇ ਵਿਕਾਸ ਬਾਰੇ ਇਹ ਕਹਿ ਦੇਣਾ ਹੀ ਕਾਫ਼ੀ ਹੈ ਕਿ “ਰਾਹਾਂ ਦੇ ਨਿਖੇੜ ਤੇ' ਵਿਚ ਉਸ ਦੀ ਚੇਤਨਤਾਂ ਸਪਸ਼ਟ ਕਾਤ ਸਮਾਜਵਾਦੀ ਦਰਸ਼ਨ ਦੀ ਕੁਠਾਲੀ ਵਿਚ ਢਲਦੀ ਹੈ ਤੇ ਨਾਲ ਹੀ ਇਸ ਰੰਗ ਵਿਚ ਸਿਖਰ ਨੂੰ ਛੁਹਦੀ ਹੈ । ਵੈਸੇ ਅਮਰੀਕ ਸਿੱਧੇ ਸਿੱਧਾਂਤਕ ਸੰਬਾਦ ਤੋਂ ਚ ਹੀ ਵਰਤਦਾ ਹੈ, ਤੇ ਇਸ ਨੂੰ ਕਲਪਣਾ ਵਿਚ ਨਿਖਾਰ ਕੇ ਅਚੇਤ ਜਰ a ਵਿਚ ਨਾਟਕੀ ਪ੍ਰਭਾਵ ਵਿਚ ਘੋਲ ਦੇਣਾ ਹੀ ਕਲਾ ਦਾ ਅਸਲ ਪਰੀ ਮੰਨਦਾ ਹੈ । ਅਮਰੀਕ ਸਿੰਘ ਦੀ ਨਾਟਕੀਅਤਾ ਦੇ ਸੰਬੰਧ ਵਿਚ ਪੈ : ਗੁਰਦਿਆਲ ਸਿੰਘ ਫੁੱਲ ਦਾ ਵਿਚਾਰ ਹੈ : “ਉਸਦੀ ਲਿਖਤ ਉਤੇ ਬਾਕੀ ਆਮ ਲਿਖਾਰੀਆਂ ਵਾਂਗ ਜੀਵਨਪ੍ਰਤਿਕਰਮਾਂ ਜਾਂ ਜੀਵਨ-ਦੁਰਘਟਨਾਵਾਂ ਦਾ ਅਸਰ ਨਹੀਂ ਪਇਆ । ਉਸ ਦੇ ਮਨ ਨੂੰ ਕੇਵਲ ਕਿਤਾਬਾਂ ਵਿਚ ਲੁਕੇ ਵਿਚਾਰਾਂ, ਸਿਨਮੇ ਵਿਚ ਆਈਆਂ ਜੀਵਨ ਝਾਕੀਆਂ, ਰੰਗ ਮੰਚ ਤੇ ਵੇਖੀਆਂ ਘਟਨਾਵਾਂ ਤੇ ਆਲੇ ਦੁਆਲੇ ਵਿਚ ਵਾਪਰ ਰਹੇ ਜਨਤਕ ਘੋਲਾਂ ਦੇ ਬਾਹਰਮੁਖੀ ਕਰਮਾਂ ਨੇ ਪ੍ਰੇਤ ਕੀਤਾ ਹੈ । | ਮੇਰੀ ਜਾਚ ਵਿਚ ਅਮਰੀਕ ਸਿੰਘ ਦੀ ਕਲਾ ਦੇ ਪੇਰਣਾ-ਸੋਮਿਆਂ ਬਾਰੇ ਇਹ ਇਕ ਅਯੋਗ ਨਿਰਣਯ ਹੈ । ਵਾਸਤਵ ਵਿਚ ਨਾਟਕੀ ਰੂਪ ਦਾ ਗਿਆਨ ਤਾਂ ਭਾਵ ਉਸ ਨੇ ਕਿਤਾਬੀ ਤੇ ਫਿਲਮੀ ਅਧਿਐਨ 'ਚੋਂ ਪ੍ਰਾਪਤ ਕੀਤਾ ਹੈ, ਪਰ ਨਾਟਕੀ Rਦੇ ਖ਼ਮੀਰ ਵਿਚ ਹੈ । ਅਮਰੀਕ ਸਿੰਘ ਦਾ ਜਨਮ ਤੇ ਜੀਵਨ ਅਮੀਰ ਘਰਾਣਾ, ਅਮੀਰ ਸ਼ੇਣੀ ਨਾਲ ਸਬੰਧਿਤ ਹੈ । ਉਸ ਨੇ ਆਪਣੇ ਜੀਵਨ ਵਿਚ ਅਮੀਰ ਣਾ ਦਾ ੩੬