ਪੰਨਾ:Alochana Magazine November 1962.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਗਤਾਂ ਦੇ ਇਸ ਪਰਮਾਤਮਾ ਦੀ ਭਗਤੀ ਦੇ ਅਨੇਕ ਹੀ ਮਾਰਗ ਹਨ । ਭਿੰਨ ਭਿੰਨ ਵਿਚਾਰਕ, ਸੰਤ ਤੇ ਭਗਤ ਵਿਭਿੰਨ ਰਸਤਿਆਂ ਤੇ ਚਲਕੇ ਅਖੀਰ ਉਸੇ ਇਕ ਸਰਵਗਤ-ਸਤ ਦੇ ਦਰਸ਼ਨ ਕਰਦੇ ਹਨ । ਕਵੀ ਦਾ ਮਤ ਹੈ ਕਿ ਰੱਬ ਸੰਸਾਰ ਦੇ ਵਿੱਚ ਵਸਦਾ ਹੈ, ਦੂਰ ਨਹੀਂ। ਉਸ ਨੂੰ ਪਿਆਰ ਨਾਲ, ਤਗਤੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ । ਹਉਮੇ ਦਾ ਤਿਆਗ ਕਰਕੇ ਪਰਮਾਤਮਾ ਨਾਲ ਮਿਲ ਸਕਦੇ ਹਾਂ ਕਰਤੇ ਹੋ ਕੇ ਅਸੀਂ ਆਪਣੀ ਕਿਰਤ, ਰੱਬ ਦੇ ਆਸ਼ਕ ਬਣੇ ਪੁਜਾਰੀ, ਪੁਸ਼ਾਕਾਂ ਪਾਈਆਂ, ਭੋਗ ਲੁਆਏ, ਧੂਪਾਂ ਧੁਖਾਈਆਂ, ਜੋਤਾਂ ਜਗਾਈਆਂ, ਟੱਲੀਆਂ ਖੜਕਾਈਆਂ, ਘੰਟੇ ਵਜਾਏ, ਆਰਤੀਆਂ ਉਤਾਰੀਆਂ, ਮੰਨਤਾਂ ਮੰਨੀਆਂ, ਸਿਜਦੇ ਕੀਤੇ, ਅਰਦਾਸੇ ਸੁਖੇ, ਮੁਰਾਦਾਂ ਪਾਈਆਂ, ਗੁਣ ਗਾਏ ਸੋਹਣੇ ਕੀਤੇ, ਕਰ ਗੁਜ਼ਾਰੇ । ਇਉਂ ਪੂਜਾ ਵਿਚ ਰੁੱਝ ਕੇ, ਪ੍ਰੇਮ ਵਿੱਚ ਮਸਤ ਥੀ ਕੇ, . ਆਪਣਾ ਆਪ ਭਲੇ, ਅਲੱਭ ਕੁੱਬ ਪਾ ਲਿਆ, ਤੇ ਸੁਖੀ ਹੋਲੇ ਹੋ ਗਏ । (ਰੱਬ) ਉਹ ਪਰਮਾਤਮਾ ਜਨਤਾ ਤੋਂ ਦੂਰ ਨਹੀਂ, ਨਿਤਾਣਿਆਂ ਨਾਲ ਇਕੱਲਿਆਂ ਨਾਲ ਲਿਤਾੜਿਆਂ ਦੁਖੀ ਦੀਨਾਂ ਨਾਲ ਕਵੀ ਹੈ, ਕਿਉਂਕਿ ਉਨ੍ਹਾਂ ਵਿੱਚ ਰੱਬ ਹੈ ! ਰੱਬ ਲਈ ਬਾਹਰ ਜੰਗਲਾਂ ਵਿੱਚ ਜਾਣ ਦੀ ਬਿਲਕੁਲ ਆਵਸ਼ਕਤਾ ਨਹੀਂ ਹੈ । ਕਵੀ ਡਾ: ਦੀਵਾਨ ਸਿੰਘ ਵਿੱਚ ਅਧਿਆਤਮਵਾਦ ਅਤੇ ਭੌਤਿਕਵਾਦ ਦਾ ਸੁੰਦਰ ਸੁਮੇਲ ਹੈ ਜਿਹੜਾ ਕਿ ਘਟ ਹੀ ਵੇਖਣ ਵਿੱਚ ਆਉਂਦਾ ਹੈ । ਜੇ ਬੰਦਾ ਰੱਬ ਨੂੰ ਮਿਲਣ ਲਈ ਲੋਚਦਾ ਰਹਿੰਦਾ ਹੈ ਤਾਂ ਰੱਬ ਕਿਹੜਾ ਇੱਕਲਾ ਬੈਠ ਸਕਦਾ ਹੈ । ਉਸ ਨੂੰ ਭੀ ਬੰਦਿਆਂ ਦੀ ਲੋੜ ਹੈ, ਸਾਥੀਆਂ ਦੀ ਲੋੜ ਹੈ । ਰੱਬ ਕਿਸੇ ਖਾਸ ਥਾਂ ਜਾਂ ਦਿਸ਼ਾ ਵਿੱਚ ਨਹੀਂ ਵਸਦਾ ਹੈ, ਸਗੋਂ ਸਰਵ ਸਾਧਾਰਣ ਲੋਕਾਂ ਵਿੱਚ,ਉਨਾਂ ਦੀਆਂ ਝੁੱਗੀਆਂ ਵਿੱਚ ਅਤੇ ਦੀਨ-ਦੁਖਿਆਰਿਆਂ ਵਿੱਚ ਵਾਸ ਕਰਦਾ ਹੈ । ਨ ਉਹ ਖੁਦ ਇੱਕ 21 ਰਹਿੰਦਾ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਇੱਕਲੇ ਹੋਣ ਦਾ ਇਹਸਾਸ ਦੇਣ ਦਾ ਸਾਹਸ ਕਰ ਸਕਦਾ ਹੈ । ਨੇਮਨਾ ਵੇਖੋ :- ਜਦ ਦਾ ਮੈਂ ਤੈਨੂੰ ਮਿਲਿਆ ਹਾਂ, ਮੈਂ ਕਿਸੇ ਕੋਠੜੀ ਵਿਚ ਬੰਦ ਨਹੀਂ, ਨ ਕਸੇ ਦੇਸ਼, ਨ ਕਿਸੇ ਦਿਸ਼ਾ ਵਿਚ ਕੈਦ,