ਪੰਨਾ:Alochana Magazine November 1962.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਵਾਹਨ ਕੀਤਾ ਗਇਆ ਹੈ ! ਬਾਬਾ ਅਟਲ ਦੀ ਯਸ਼-ਸ਼ੋਭਾ ਭੀ ਕੀਤੀ ਗਈ ਹੈ । ਇਸ ਕਾਵ-ਸੰਨ੍ਹ ਵਿੱਚ ਦੇ ਗੱਦ-ਟੂਕਾਂ ਹਨ । ਕਈ ਵਾਰੀ ਪਾਠਕ ਨੂੰ ਇਨ੍ਹਾਂ ਦੀ ਕਵਿਤਾ ਪੜ੍ਹਦੇ ਹੋਏ ਇਹ ਭੁਲੇਖਾ ਪੈ ਜਾਂਦਾ ਸੀ ਕਿ ਇਹ ਗੱਦ ਹੈ ਜਾਂ ਪੱਦ ' ਸ਼ਇਦ ਇਸੇ ਲਈ ਕਵੀ ਨੇ ਸੁੰਦਰ ਤੇ ਸੁਸਥ ਗੱਦ ਵੰਨਗੀ ਦਿੱਤੀ ਹੈ । ਪੰਨਾ ੯੨,੯੩ ਦੀਆਂ ਇਹ ਗੱਦ-ਟੂਕਾਂ ਇਹ ਕਹਾਣੀ ਨਹੀਂ’, ‘ਬਸੰਤ ਉਹਲੇ ਕੌਣ ਕੋਈ ?” ਭੀ ਕਵੀ ਦੇ ਅਧਿਆਤਮਵਾਦੀ ਰੰਗ ਦੀਆਂ ਹੀ ਲਖਾਇਕ JG . . “ਇਹ ਕੀ ਓਹਲੇ ਬੈਠੀ ਤਾਕਤ ਹੈ ? ਕੀ ਅਦਿੱਸ ਅਛੋਹ ਸ਼ਕਤੀ ? ' ... | ਕਵੀ ਦਾ ਤੀਜਾ ਵਿਸ਼ਯ ਆਜ਼ਾਦੀ ਹੈ । ਵਿਅਕਤਿਗਤ ਆਜ਼ਾਦੀ ਤੋਂ ਹੀ ਦੇਸ਼-ਧਰਮ ਦੀ ਆਜ਼ਾਦੀ ਮਿਲ ਸਕਦੀ ਹੈ । ਕਵੀ ਦੇਸ਼ ਦੇ ਭਿੰਨ ਭਿੰਨ ਭਾਗਾਂ ਵਿੱਚ ਘੁੰਮਿਆ ਸੀ ਅੰਗ੍ਰੇਜ਼ ਅਫਸਰਾਂ ਦੇ ਬਹੁਤ ਨੇੜੇ ਰਹਿਆ ਸੀ, ਦੇ ਮਹਾਨ ਯੁਧ ਦੇਖੇ ਸਨ, ਦੇਸ਼ ਵਿਚ ਦੇਸ਼ ਭਗਤਾਂ ਉਤੇ ਢਾਏ ਜਾ ਰਹੇ ਜ਼ੁਲਮ ਅਤੇ ਉਨ੍ਹਾਂ ਦੇ ਬੋਲਣ ਤੇ ਤਿਬੰਧ ਦੇਖੇ ਸਨ, ਅਤੇ ਅਖ਼ਰੀ ਦਿਨਾਂ ਵਿੱਚ ਹੋਰ ਵੀ ਗੂੜਾ ਅਨੁਭਵ ਕੀਤਾ ਸੀ | ਕਵੀ ਆਪਣੇ ਹੱਕਾਂ ਦੀ ਮੰਗ ਨੂੰ ਪਾਪ ਸਮਝਦਾ ਹੈ, ਕਮਜ਼ੋਰੀ ਸਮਝਦਾ ਹੈ । ਮੰਗਣਾ ਤਾਂ ਕਮਜ਼ੋਰ ਬੰਦਿਆਂ ਦਾ ਕੰਮ ਹੈ । ਤਾਕਤਵਰ ਬੰਦਾ ਆਪਣੀ ਤਾਕਤ ਦੇ ਸਹਾਰੇ ਹੀ ਆਜ਼ਾਦੀ ਮਾਣ ਸਕਦਾ ਹੈ, ਕਿਸੇ ਦੇ ਰਹਮ ਵਜੋਂ ਮਿਲੀ ਆਜ਼ਾਦੀ ਭੈੜੀ ਹੈ ਤਰਲੇ, ਸਿਦਕ, ਈਮਾਨ, ਕਿਸੇ ਬਾਹਰਲੀ ਤਾਕਤ ਉਤੇ, ਤਰਲੇ, ਹਾੜੇ, ਵਿਲਕਣੀਆਂ, ਕਿਸੇ ਬਾਹਰਲੇ ਰੱਬ ਅੱਗੇ - ਸਭ ਨਾਮਰਦੀ ਹੈ, ਮੁਰਦਿਹਾਨ । ... ਤੇ ਇਉਂ ਇਨਸਾਫ਼ ਹੋਵੇ ਸਾਡੇ ਨਾਲ, ਨਿਆਂ ਹੋਵੇ ਸਭ ਨਾਲ ਬਸ ਇਹ ਹੈ ਜ਼ਿੰਦਗੀ ਦਾ ਮਕਸਦ, , ਤੇ ਇਹ ਹੈ ਨਵਾਂ ਮਜ਼ਬ ! (ਨਵਾਂ ਮਜ਼ਬ) ਕਵੀ ਦੇ ਇਸ ਨਵੇਂ ਮਜ਼ਹਬ ਵਿੱਚ ਵਿਤਕਰੇ ਨਹੀਂ, ਬੇਇਨਸਾਫੀ ਨਹੀਂ, ਗੁਲਾਮੀ ਨਹੀਂ ਹੈ । ਕੋਈ ਚਾਟੂਕਾਰ ਨਹੀਂ, ਕੋਈ ਚਾਂਦੀ ਦਾ ਪੁੱਤ ਨਹੀਂ ਹੈ । ‘ਕਲੰਦਰ ਦਾ ਬਾਂਦਰ` ਕਵਿਤਾ ਇਸ ਪੱਖ ਤੋਂ ਬਹੁਤ ਹੀ ਸੁੰਦਰ ਕ੍ਰਿਤਿ ਹੈ । ਇਸ ਵਿਚ ਲੇਖਕ ਬਾਂਦਰ, ਬਾਂਦਰੀ ਤੇ ਜ਼ਾਲਮ ਕਲੰਦਰ ਦੇ ਰੂਪਕ ਰਾਹੀਂ ਆਜ਼ਾਦੀ ਖੁਸੇ ਜੀਵਾਂ ਦੀ ਦੁਰਦਸ਼ਾ ਦਰਸਾਉਂਦਾ ਹੈ । ਇਹ ਸਾਰਾ ..