ਪੰਨਾ:Alochana Magazine November 1962.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

individual with the whole environment of the individual. So sympathy is the essential element in the interpretation of experience and the imaginative writer is the only true interpreter of the contemporary truth. ਕਹਿਣ ਦਾ ਭਾਵ ਇਹ ਹੈ ਕਿ ਕਵਿਤਾ ਦਾ ਸਤਯ ਹਮਦਰਦੀ ਦਾ ਸਤੜ ਹੈ । ਏਕੀਕਰਣ ਦਾ ਸਤਯ ਹੈ । ਇਹ ਹਮਦਰਦੀ ਦੀ ਕਾਫ਼ੀ ਮਾੜਾ ਤੁਹਾਨੂੰ ਹਰ ਚੰਗੀ ਕਵਿਤਾ ਵਿੱਚ ਮਿਲੇਗੀ, ਫਿਰ ਉਹ ਕਵਿਤਾ ਚਾਹੇ ਛਾਇਆਵਾਦੀ ਹੋਵੇ ਯਾ ਰਹਸਵਾਦੀ ਜਾਂ ਪ੍ਰਤਿਵਾਦੀ । ਛਾਇਆਵਾਦੀ ਕਵਿਤਾ ਵਿੱਚ ਕੁਦਰਤ ਦੀ ਹਰ ਸ਼ੈ ਵਿੱਚ ਕਵੀ ਉਸੇ ਆਤਮਾ ਦੀ ਭਾਲ ਕਰਦਾ ਰਹਿੰਦਾ ਹੈ ਜਿਸਦਾ ਵਾਸ ਉਸ ਦੇ ਆਪਣੇ ਸਰੀਰ ਵਿੱਚ ਹੈ । ਉਸ ਨੂੰ ਅਜਿਹਾ ਭਾਸਦਾ ਹੈ ਕਿ ਫੁੱਲ ਭੀ ਉਵੇਂ ਮੁਸਕਰਾ ਰਹੇ ਹਨ ਜਿਵੇਂ ਕਿ ਉਹ ਖੁਦ ਮੁਸਕਰਾਂਦਾ ਹੈ ਤੇ ਪੱਤੇ ਰੁੱਖਾਂ ਦੇ ਭੀ ਉਵੇਂ ਹੀ ਸਵਾਸ ਲੈ ਰਹੇ ਹਨ ਜਿਵੇਂ ਕਿ ਉਹ ਖੁਦ ਸਵਾਸ ਲੈਂਦਾ ਹੈ । ਜਿੰਨਾਂ ਚਿਰ ਛਾਇਆਵਾਦੀ ਕਵੀ ਕੋਲ ਸਹਾਨੁਭੂਤੀ ਦੀ ਇਕ ਚੋਖੀ ਮਿਕਦਾਰ ਨਾ ਹੋਵੇ, ਭਲਾ ਉਹ ਕਿਵੇਂ ਮਹਾਨ ਕਵਿਤਾ ਲਿਖ ਸਕਦਾ ਹੈ । ਰਹਸਵਾਦੀ ਕਵਿਤਾ ਜਿਹੀ ਕਿ ਪੰਜਾਬੀ ਵਿਚ ਭਾਈ ਵੀਰ ਸਿੰਘ ਜੀ ਦੀ ਹੈ, ਉਸ ਦਾ ਤਾਂ ਸਤਯ ਇਹ ਹੈ ਕਿ ਇਕ ਤੇ ਇਕ ਮਿਲਾ ਕੇ ਦੋ ਨਹੀਂ, ਸਗੋਂ ਇਕ ਹੀ ਹੁੰਦਾ ਹੈ । ਕਵਿਤਾ ਦਾ ਸਤਯ ਵਾਸਤਵ ਵਿਚ ਅੰਤਰ ਗਿਆਨ (intuition) ਦਾ ਸਤਯ ਹੈ । ਅਸਾਡੀ ਧੀ ਤਾਂ ਭੇਦਾਂ ਤੇ ਅੰਤਰਾਂ ਤੇ ਵਰਗਾਂ ਨੂੰ ਪੈਦਾ ਕਰਨ ਵਾਲੀ ਹੈ । ਇਸੇ ਲਈ ਇਹ ਕਹਿੰਦੀ ਹੈ ਕਿ ਇਕ ਤੇ ਇਕ ਮਿਲਾ ਕੇ ਦੇ ਹੁੰਦੇ ਹਨ । ਪਰ ਅੰਤਰਗਿਆਨ ਯਾ ਅੰਤਰ ਦ੍ਰਿਸ਼ਟੀ (intuitive insight) ਸਭ ਮਤ ਭੇਦਾਂ ਨੂੰ ਮਿਟਾ ਕੇ ਇਕ ਵਾਰ ਫਿਰ ਉਸ ਇਕਾਈ ਦੀ ਪ੍ਰਤਿਸ਼ਠਾ ਕਰਦੀ ਹੈ ਜਿਸ ਨੂੰ ਹੀ ਕੇਵਲ ਸਤਰ ਅਤੇ ਅੰਤਿਮ ਮੰਨਿਆ ਗਇਆ ਹੈ । ਜਿਵੇਂ ਪ੍ਰਾਚੀਨ ਧਰਮ ਅਤੇ ਸਾਹਿਤ-ਰੰਥਾਂ ਵਿਚ ਹੀ ਰਹਸਵਾਦੀ ਕਵੀ ਦਾ ਅਕੀਦਾ ਇਹ ਹੈ ਕਿ ਜਦ ਦੋ ਆਤਮਾਵਾਂ ਵਿਚ ਪਰਮ ਦਰਜੇ ਦਾ ਪ੍ਰੇਮ ਹੋ ਜਾਂਦਾ ਹੈ, ਤਾਂ ਇਕ ਅਵਸਬ ਐਸੀ ਭੀ ਆਉਂਦੀ ਹੈ ਕਿ ਉਨ੍ਹਾਂ ਆਤਮਾਵਾਂ ਦੇ ਵਿਚਕਾਰਲੀ ਵਿੱਥ ਖਤਮ ਹੋ ਜਾਂਦੀ ਹੈ ਅਤੇ ਉਹ ਦੋਨੇ ਮਿਲਕੇ ਇਕ-ਮਿਕ ਹੋ ਜਾਂਦੀਆਂ ਹਨ, ਅਭਿੰਨ ਹੋ ਜਾਂਦੀਆਂ ਹਨ । ਵਾਸਤਵ ਵਿੱਚ ਕਵਿਤਾ ਦਾ ਸਤਯ ਅਭਿੰਨਤਾ ਦਾ ਸਤਯ ਹੈ ਭਿੰਨਤਾ ਦਾ ਨਹੀਂ। ਹਾਂ ਬੁਧੀ ਦਾ ਸਤਯ ਹੈ-ਇਕ ਤੇ ਇਕ ਦੋ ਵਾਲਾ ਸਤੜ । ਜਿਵੇਂ ਕਿ ਮੈਂ ਪਹਲਾਂ ਭੀ ਲਿਖਿਆ ਹੈ ਕਵਿਤਾ ਦਾ ਸਤਰ ਸਹਾਨੁਭੂਤੀ ਦਾ ਸਤਰ ਹੈ । ਪਰ ਯਾਦ ਰਖਣ ਵਾਲੀ ਗੱਲ ਤਾਂ ਇਹ ਹੈ ਕਿ ਸਹਾਨਭੂਤੀ ਭੀ ਦੇ 38