ਪੰਨਾ:Alochana Magazine October, November, December 1966.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਟਕ ਵਿਚ ਘਟਨਾ ਦੀ ਸਥਿਤੀ ਅਤੇ ਪਾਤਰ ਦੇ ਵਿਅਕਤਿਤ ਦੇ ਅਨੁਕੂਲ ਹੁੰਦੀ ਹੈ । ਹਰ ਇਕ ਪਾਤਰ ਦੀ ਕਵਿਤਾ ਦਾ ਆਪਣਾ ਹੀ ਰੰਗ ਹੁੰਦਾ ਹੈ ਪਰ ਇਸ਼ ਦੇ ਬਾਵਜੂਦ ਵੀ ਕਵਿਤਾ ਆਪਣੇ ਕਾਵਿਕ ਪੱਧਰ ਤੋਂ ਹੇਠਾਂ ਨਹੀਂ ਡਿਗਦੀ । ਦੀਦਾਰ ਸਿੰਘ ਆਪਣੇ ਨਾਟਕ ਵਿਚ ਇਹ ਰਚਨਾਤਮਕ ਸੂਝ ਨਹੀਂ ਦਿਖਾ ਸਕਿਆ । ਇਸ ਗੱਲ ਦੇ ਹੁੰਦਿਆਂ ਹੋਇਆਂ ਵੀ ਕਿ ਨਾਟਕੀ ਘਟਨਾ ਦੀ ਸਥਿਤੀ ਇੱਕ ਹੀ ਰਹਿੰਦੀ ਹੈ ਉਸ ਦੀ ਕਵਿਤਾ ਵਿਚ ਬਹੁਤ ਥਾਈਂ ਅਕਾਵਿਕਤਾ ਹੈ । ਕਾਵਿਕ ਜਾਂ ਨਾਟਕੀ ਪੱਖ ਤੋਂ ਸੁਮੇਲ ਵਿਚ ਦੋਸ਼ ਮੌਜੂਦ ਹਨ ਤਾਂ ਵੀ ਨਾਟਕਕਾਰ ਦਾ ਇਹ ਯਤਨ ਬਹੁਤ ਹੀ ਸ਼ਲਾਘਾ-ਯੋਗ ਹੈ । ਸੀਹਰਫ਼ੀਆਂ (ਕ੍ਰਿਤ ਹਰੀ ਚੰਦ ਕਾਦਰਯਾਰ, ਸੰਪਾਦਕ : ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਇਹ ਸੀਹਰਫ਼ੀਆਂ ਮਿਸਰ ਹਰੀ ਚੰਦ ‘ਕਾਦਰਯਾਰ' ਦੀਆਂ ਪੁਰਾਣੇ ਅਤੇ ਪ੍ਰਸਿੱਧ ਕਵੀ ਕਾਦਰਯਾਰ ਦੀ ‘ਵਾਰ ਸਰਦਾਰ ਹਰੀ ਸਿੰਘ ਨਲਵਾ' ਤੋਂ ਪ੍ਰੇਰਿਤ ਹੋ ਕੇ ਲਿਖੀਆਂ ਗਈਆਂ ਹਨ । ਇਸ ਵਿਚ ਕਵੀ ਨੇ ਹਰੀ ਸਿੰਘ ਨਲਵੇ ਦੀ ਬੀਰਤਾ, ਰਣ-ਖੇਤਰ ਵਿਚ ਉਸ ਦੀਆਂ ਜਿੱਤਾਂ ਅਤੇ ਉਸ ਦੀ ਸ਼ਾਨ ਅਤੇ ਸ਼ੌਕਤ ਦੀ ਵਡਿਆਈ ਕੀਤੀ ਹੈ । ਕਵੀ ਨੇ ਹਰੀ ਸਿੰਘ ਨਲਵੇ ਨੂੰ ਠੀਕ ਤਰ੍ਹਾਂ ਨਾਲ ਉਸ ਵੇਲੇ ਦੇ ਇਤਿਹਾਸਿਕ ਅਤੇ ਰਾਜਨੀਤਿਕ ਪਿਛੋਕੜ ਵਿਚ ਪੇਸ਼ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਅਤੇ ਉਹ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦਾ ਤਾਰਾ ਹੈ । ਮਹਾਰਾਜ ਦੇ ਹਿਤਾਂ ਅਤੇ ਲੋਕਾਂ ਦੇ ਹਿਤਾਂ ਵਿਚ ਅਟੁੱਟ ਸਾਂਝ ਹੈ, ਇਸ ਲਈ ਲੋਕ ਹੈਰਾਨ ਕਰ ਦੇਣ ਵਾਲੀ ਬੀਰਤਾ ਅਤੇ ਨਿਡਰਤਾ ਨਾਲ ਹਰ ਥਾਂ ਹਰ ਦੁਸ਼ਮਨ ਨਾਲ ਲੋਹਾ ਲੈਣ ਲਈ ਤਿਆਰ ਹਨ । ਹਰੀ ਸਿੰਘ ਨਲਵਾ ਲੋਕਾਂ ਦੀਆਂ ਸੰਵੇਦਨਾ-ਭਰੀਆਂ ਚਾਹਾਂ ਦਾ ਹੱਡ-ਮਾਸ ਵਾਲਾ ਜੀਉਂਦਾ ਜਾਗਦਾ ਪ੍ਰਤੀਕ ਹੈ । ਉਹ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕਰਦਾ ਹੋਇਆ ਔਖੀਆਂ ਤੋਂ ਔਖੀਆਂ ਮੁਹਿੰਮਾਂ ਉੱਪਰ ਜਾਂਦਾ ਹੈ ਅਤੇ ਜਿੱਤਾਂ ਪ੍ਰਾਪਤ ਕਰ ਕੇ ਮਹਾਰਾਜ ਦੀ ਸ਼ਾਨ ਵਧਾਉਂਦਾ ਹੈ । ਜਮਰੋਦ ਦੀ ਲੜਾਈ ਵਿਚ ਸ਼ਹੀਦ ਹੋ ਕੇ ਤਾਂ ਉਹ ਆਪਣੇ ਕਾਰਜਾਂ ਦੀ ਟੀਸੀ ਉੱਪਰ ਪਹੁੰਚ ਜਾਂਦਾ ਹੈ । ਕਵੀ ਨੇ ਹਰੀ ਸਿੰਘ ਨਲਵੇ ਦੀ ਸ਼ਖ਼ਸੀਅਤ ਨੂੰ ਚਿਤ੍ਰਣ ਅਤੇ ਇਤਹਾਸਿਕ, ਘਟਨਾਵਾਂ ਦੇ ਵਰਣਨ ਵਿਚ ਆਪਣੇ ਪੰਜਾਬ-ਹਿਤੈਸ਼ੀ ਮਨੋਭਾਵਾਂ ਦਾ ਪੂਰਣ ਸਬੂਤ ਦਿੱਤਾ ਹੈ। ਪਰ ਕਵਿਤਾ ਵਿਚ ਇਕ ਬੜਾ ਵੱਡਾ ਦੋਸ਼ ਹੈ ਅਤੇ ਉਹ ਇਹ ਕਿ ਇਸ ਦੀ ਚੁਗਾਠ ਉਸ ਵੇਲੇ ਦੀ ਇਤਹਾਸਿਕ ਸਥਿਤੀ ਹੈ ਸਿੱਖ-ਸੂਰਮਗਤੀ ਦੀ ਪੂਰੀ ਧਾਰਾ ਨਹੀਂ। 126