ਪੰਨਾ:Alochana Magazine October, November, December 1966.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਨ ਲਗਾਉਣ ਵਾਲਾ ਪਤੀ ਵੀ ਪ੍ਰੇਮ ਦੇ ਨਿਯਮ ਦਾ ਸੱਚਾ ਪਾਲਕ ਨਹੀਂ। ਜੇ ਦੀ ਪਤਨੀ, ਪਤੀ ਤੋਂ ਸਿਵਾ, ਕਿਸੇ ਹੋਰ ਮਰਦ ਨਾਲ ਕੋਈ ਐਸਾ ਸੰਬੰਧ ਪੈਦਾ ਕਰਦੀ ਹੈ ਜੋ ਲਿੰਗ-ਸੰਬੰਧ ਨਹੀਂ, ਤੇ ਜਿਸ ਨੂੰ ਪਤੀ-ਪ੍ਰੇਮ ਦੀ ਮਨੁੱਖਵਾਦੀ ਕਸਵੱਟੀ ਦੇ ਵਿਪਰੀਤ ਵੀ ਨਹੀਂ ਕਿਹਾ ਜਾ ਸਕਦਾ, ਤਾਂ ਅਜਿਹੇ ਸੰਬੰਧ ਉੱਤੇ ਭਵਾਂ ਚੜਾਉਣ ਵਾਲਾ ਪਤੀ ਈਰਖਾ-ਭਾਵਾਂ ਵਿਚ ਗ੍ਰਸਿਤ ਹੈ ਤੇ ਪ੍ਰੇਮ-ਸੰਬੰਧਾਂ ਵਿਚ ਪਰਸਪਰ ਸੁਤੰਤਰਤਾ ਦਾ ਕਾਇਲ ਨਹੀਂ। ਪ੍ਰੇਮ ਤੋਂ ਬਾਹਰ ਲਿੰਗ-ਸੰਬੰਧ ਪੈਦਾ ਕਰਨ ਦੀ ਰੁਚੀ ਪ੍ਰੇਮ ਦੇ ਅਨਕਲ ਨਹੀਂ, ਇਸ ਲਈ ਸੁਭਾਵਿਕ ਹੀ ਕੋਈ ਪ੍ਰੇਮਣ ਪਤਨੀ ਇਹ ਹੱਕ ਨਹੀਂ ਮੰਗੇਗੀ । ਇਸੇ ਤਰ੍ਹਾਂ ਪ੍ਰੇਮਣ ਪਤਨੀ ਉੱਤੇ ਕਿਸੇ ਤਰ੍ਹਾਂ ਦੇ ਬੰਧਨ ਲਾਉਣ ਦੀ ਰੁਚੀ ਪੇਮ ਦੇ ਤਿਕੂਲ ਹੈ ਤੇ ਕੋਈ ਪ੍ਰੀਤਵਾਨ ਪਤੀ ਆਪਣਾ ਬੰਧਨ ਲਗਾਉਣ ਦਾ ਹੱਕ ਨਹੀਂ ਜਤਾਏਗਾ । ਅਜਿਹਾ ਹੱਕ ਮੰਗਣ ਵਾਲਾ ਪਤੀ ਸਾਮੰਤਸ਼ਾਹੀ ਤੇ ਪੂੰਜੀਵਾਦੀ ਦੋਹਾਂ ਜਗਾਂ ਵਿਚ ਨਿੰਦਨੀ ਤੇ ਪ੍ਰੇਮ ਨੂੰ ਨਸ਼ਟ ਕਰਨ ਦਾ ਭਾਗੀ ਹੈ । ਪੌਰਾਣਿਕ ਰਿਸ਼ੀ ਗੌਤਮ ਤੇ 'ਕਲਾਕਾਰ' ਨਾਟਕ ਦੇ ਪ੍ਰੋਫ਼ੈਸਰ ਗੌਤਮ ਵਿਚ ਇਸ ਨਜ਼ਰੀਏ ਤੋਂ ਕਾਫ਼ੀ ਅੰਤਰ ਹੈ । ਗੌਤਮ ਰਿਸ਼ੀ ਪਹਿਲੋਂ ਅਹੱਲਿਆ ਤੇ ਇੰਦਰ ਦੋਹਾਂ ਨੂੰ ਘੋਰ ਸਰਾਪ ਦੇਂਦਾ ਹੈ ਪਰ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਅਹੱਲਿਆ ਅਚੇਤ ਹੀ ਇੰਦਰ ਦੇ ਧਖੇ ਦਾ ਸ਼ਿਕਾਰ ਹੋਈ ਹੈ ਤਾਂ ਉਹ ਉਸ ਵੱਲ ਆਪਣਾ ਸਰਾਪ ਨਰਮ ਕਰ ਦੇਂਦਾ ਹੈ । ਫ਼ੈਸਰ ਗੌਤਮ ਅਹੱਲਿਆ ਦੇ ਨਗਨ ਚਿਤਰ ਨੂੰ ਦੇਖ ਕੇ ਪਹਿਲਾਂ ਤਾਂ ਅਤਿਅੰਤ ਕੁਪਵਾਨ ਹੁੰਦਾ ਹੈ ਪਰ ਬਾਅਦ ਵਿਚ ਸ਼ਾਂਤ ਹੋ ਜਾਂਦਾ ਹੈ । ਉਸ ਦੇ ਦਿਲ ਵਿਚ ਇੰਦਰ ਨਾਲ ਈਰਖਾ ਦੇ ਭਾਵ ਦਿਖਾਏ ਗਏ ਹਨ ਤੇ ਅਜਿਹੇ ਭਾਵ ਪਤੀ ਦੀ ਪਤਨੀ ਉੱਤੇ ਕਬਜ਼ਾ-ਰੁਚੀ ਦੇ ਸੂਚਕ ਹੁੰਦੇ ਹਨ । ਉਹ ਪਤਨੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕੀਤੇ ਬਗੈਰ ਕੇਵਲ ਮਰਦ ਦੇ ਦ੍ਰਿਸ਼ਟੀਕੋਣ ਤੋਂ ਉਸ ਦੇ ਮਾਡਲ ਬਣਨ ਦੀ ਨਿਖੇਧੀ ਕਰਦਾ ਤੇ ਪਤਨੀ ਦੀ ਸੁਤੰਤਰਤਾ ਕਾਰ ਕਰਨ ਤੋਂ ਇਨਕਾਰ ਕਰਦਾ ਹੈ । ਇੱਥੇ ਨਾਟਕਕਾਰ ਨੇ ਪਲਾਟ ਨੂੰ ਐਸਾ ਮੋੜ ਦਿੱਤਾ ਹੈ ਕਿ ਅੰਤ eਤੇ ਗੌਤਮ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਮਰਦ ਦੇ ਦ੍ਰਿਸ਼ਟੀਕੋਣ ਤੋਂ ਛੁੱਟ ਇਸਤੀ ਦਾ ਭੀ ਕੋਈ ਦਿਸ਼ਟੀਕੋਣ ਹੋ ਸਕਦਾ ਹੈ ਤੇ ਜੇ ਉਹ ਮਰਦ ਤੋਂ ਭਿੰਨ ਹੈ ਪਰ ਦਲੀਲ ਉੱਤੇ ਪੂਰਾ ਉਤਰਦਾ ਹੈ ਤਾਂ ਮਰਦ ਲਈ ਮਰਦਾਵੀਂ ਆਕੜ ਵਿਚ ਰਹਿ ਕੇ ਉਸ ਨੂੰ ਮੰਨਣ ਤੋਂ ਇਨਕਾਰ ਕਰਨਾ ਹਠ-ਧਰਮੀ ਹੈ । ਪ੍ਰੋਫ਼ੈਸਰ ਗੌਤਮ ਦੀ ਬੁੱਧੀ ਤੇ ਭਾਵ ਦੋਵੇਂ ਇਸ ਗੱਲ ਨਾਲ ਸ਼ਾਂਤ ਹੋ ਜਾਂਦੇ ਹਨ ਕਿ ਅਹੱਲਿਆਂ ਨੇ ਕਲਾ ਦੇ ਉਚੇਚੇ ਮੰਤਵ ਦੇ ਅਧੀਨ ਨਗਨ ਮਾਡਲ ਬਣਨਾ ਪ੍ਰਵਾਨ ਕੀਤਾ ਸੀ ਤੇ ਇਸ ਅਮਲ ਦੇ ਦੌਰਾਨ ਇੰਦਰ ਨਾਲ ਕਿਸੇ ਤਰ੍ਹਾਂ ਦਾ ਭਾਵਕ ਜਾਂ ਸਰੀਰਿਕ ਸੰਬੰਧ 12