ਪੰਨਾ:Alochana Magazine October, November, December 1966.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਬੜੀ ਦਿਲਚਸਪ ਗੱਲ ਹੈ ਕਿ ਕਈ ਸਾਂਗਾਂ ਵਿਚ ਦੇਵੀਆਂ-ਦੇਵਤੇ ਤੇ ਮਨੁਖ ਰਲੇ ਮਿਲੇ ਪਾਤਰ ਹਨ । ਰਾਜਾ ਚਾਂਦ' ਸ਼ਿਵ ਦਾ ਉਪਾਸਕ ਹੈ ਪਰ ਮਨਸਾ ਦੇਵੀ! ਚਾਹੁੰਦੀ ਹੈ ਕਿ ਰਾਜਾ ਉਸ ਦੀ ਵੀ ਪੂਜਾ ਕਰੇ । ਚਾਂਦ ਨਾਂਹ ਕਰ ਦਿੰਦਾ ਹੈ । ਮਨਮਾ ਦੇਵੀ ਉਸ ਤੋਂ ਸ਼ਕਤੀ-ਮਹਾਂ-ਮੰਤਰ ਛਲ ਲੈਂਦੀ ਹੈ ਤੇ ਉਸ ਨੂੰ ਬੜਾ ਤੰਗ ਕਰਦੀ ਹੈ। ਰਾਜਾ, ਮਹਿਲ ਤੇ ਰਾਜਧਾਨੀ ਛੱਡ ਕੇ ਜੰਗਲਾਂ ਵਿਚ ਚਲਾ ਜਾਂਦਾ ਹੈ । ਮਨਸਾ ਦਾਦਾ ਹਰ ਥਾਂ ਉਸ ਦਾ ਪਿੱਛਾ ਕਰਦੀ ਹੈ । ਪਿੱਛੇ ਰਾਜੇ ਚਾਂਦ ਦੀ ਰਾਣੀ ਬਿਰਹੋਂ-ਵਿਰਲਾਕ ਵਿਚ ਦਿਨ ਕੱਟਦੀ ਹੈ । ਆਖ਼ਿਰ ਰਾਜਾ ਥੱਕ ਹਾਰ ਕੇ ਮਹਿਲਾਂ ਨੂੰ ਮੁੜ ਆਉਂਦਾ ਹੈ। ਸੀ ਪੱਖਾ ਝੱਲਦੀ ਤੇ ਪੈਰ ਦੱਬਦੀ ਹੈ, ਤਾਹੀਓਂ ਪਤਾ ਲਗਦਾ ਹੈ ਜਦੋਂ ਮਨਸਾ ਦੇਵਾ ਫੇਰ ਆ ਹਾਜ਼ਿਰ ਹੁੰਦੀ ਹੈ । ਗੁੱਸੇ ਨਾਲ ਰਾਜਾ ਲਾਲ ਹੋ ਜਾਂਦਾ ਹੈ ਤੇ ਦੰਦ ਕਰੀਚਦਾ ਹੋਇਆ ਰਾਣੀ ਨੂੰ ਕਹਿੰਦਾ ਹੈ, ਇਸ ਦੁਸ਼ਟਣੀ ਨੂੰ ਗੁੱਤੋਂ ਫੜ ਕੇ ਬਾਹਰ ਕੱਢ ਦੇ ! ਰਾਜੇ ਦੀ ਦਿੜਤਾ ਵੇਖ ਕੇ ਦੇਵੀ ਤਰੁੱਠ ਪੈਂਦੀ ਹੈ । ਸੁਖੀ ਜੀਵਨ ਤੇ ਪੁੱਤਰ-ਜਨਮ ਦਾ ਵਰੋ ਦੇ ਕੇ ਚਲੀ ਜਾਂਦੀ ਹੈ । ਕਿਸੇ ਮਨੁੱਖ ਦੀ ਦਿਤਾ ਅੱਗੇ ਦੇਵੀ ਦੀ ਹਾਰ, ਇਸ ਸਾਰੀ , ਦਾ ਬੜਾ ਜ਼ਬਰਦਸਤ ਅੱਗਰਗਾਮੀ ਵਿਸ਼ਾ ਹੈ । ਇਕ ਹੋਰ ਸਾਂਗ ‘ਕਾਂਤਾਦੇਵੀ ਲਾਲਬਹਾਦਰ ਦਾ ਨਾਇਕ ਲਾਲਬਹਾਦਰ, ਵਾਸੁਕੀ ਨਾਗ ਦਾ ਪੋਤਾ ਹੈ, ਜੋ ਮਨੁੱਖੀ ਰੂਪ ਵਿਚ ਮਾਤ ਲੋਕ ਵਿਚ ਵਿਚਰ ਰਿਹਾ ਹੈ, ਪਰ ਉਸ ਦੀਆਂ ਪਤਨੀਆਂ ਇਸੇ ਧਰਤੀ ਦੀਆਂ ਦੇ ਸਾਧ ਰਣ ਇਸਤ੍ਰੀਆਂ ਹਨ । ਇਤਿਹਾਸਿਕ ਸਾਂਗਾਂ ਵਿਚ 'ਅਮਰ ਸਿੰਘ ਰਾਠੌਰ' ਸਭ ਤੋਂ ਪ੍ਰਸਿੱਧ ਸਾਂਗ ਹੈ ਰਾਜੇ ਰਾਣੀਆਂ, ਰਾਜਕੁਮਾਰ ਤੇ ਮਾਰੀਆਂ, ਮੰਤਰੀ, ਮੰਤਰੀ-ਪੱਤਰ, ਸੇਠ, ਸ਼ਾਹੂਕਾਰ। ਸੌਦਾਗਰ-ਬੇਟੇ; ਸੂਰਮੇ, ਡਾਕੂ, ਮੁਨਿਆਰ, ਮੁਨਿਆਰਨੀਆਂ, ਮਾਲਣਾਂ, ਲਕੜਹਾਰੇ, ਸੰਤ, ਭਗਤ, ਦੇਵੀ ਦੇਵਤੇ ਸਾਧਾਰਣ ਗਭਰੂ ਤੇ ਮੁਟਿਆਰਾਂ ਸਾਂਗਾਂ ਦੇ ਆਮ ਪਾਤਰ ਹਨ ਸ਼ਿਕਾਰ ਨੂੰ ਗਏ ਰਾਜਕੁਮਾਰਾਂ ਦਾ ਰਾਹ ਭੁੱਲਣਾ, ਕਿਸੇ ਬਾਗ਼ ਵਿਚ ਨਾਇਕ ਤੇ ਨਾਇ". ਦਾ ਪ੍ਰਥਮ ਮੇਲ ਹੋਣਾ, ਰਾਜਕੁਮਾਰਾਂ ਨੂੰ ਦੇਸ਼-ਨਿਕਾਲਾ ਤੇ ਉਨਾਂ ਦਾ ਮਨਿਆਰ ਲਕੜਹਾਰੇ ਬਣਨਾ, ਨਾਇਕ ਤੇ ਨਾਇਕਾਵਾਂ ਦੇ ਬਿਰਹੋਂ ਵਿਚ ਤੜਫਣਾ ਨਾਇਕ ਕੇਸ ਵਟਾ ਕੇ ਨਾਇਕ ਨੂੰ ਬਚਾਉਣਾ, ਨਾਇਕ ਦਾ ਇਸਤੀ ਰੂਪ ਧਾਰ ਕੇ ਨਾਇਕਾ ਮਿਲਣਾ, ਪਤਨੀ ਦਾ ਆਪਣੇ ਆਪ ਨੂੰ ਪਤੀਬਰਤਾ ਸਿੱਧ ਕਰਨ ਲਈ ਜਾਂ ਕੋਈ । ਸ਼ਰਤ ਪੂਰੀ ਕਰਨ ਲਈ ਕਰੜੀ ਪ੍ਰੀਖਿਆ ਵਿੱਚੋਂ ਲੰਘਣਾ ਅਤੇ ਅੰਤ ਵਿਚ ਬੁਰਾ ਨੂੰ ਬਰਾਈ ਦਾ ਦੰਡ ਤੇ ਸੁਹਿਰਦ ਲੋਕਾਂ ਨੂੰ ਸੁਖੀ ਜੀਵਨ ਦੀ ਦਾਤ, ਸਾਂਗਾਂ ਦਾ ਆਮ ਘਟਨਾਵਾਂ ਹਨ । | ਹਰਿਆਣਵੀ ਸਾਂਗਾਂ ਦਾ ਘਟਨਾ-ਖੇਤਰ ਕਾਫ਼ੀ ਵਿਸ਼ਾਲ ਹੈ । ਜੇ ਰਪਕਲਾ ਡਿਬਰੂ (ਆਸਾਮ) ਦੀ ਹੈ ਤਾਂ ਸਰਨਦੇ ਉੱਜੈਨ ਦੀ, ਤੇ ਪਦਮਾ 'ਤੇ ਪਦਮਾਵਤ ਕਰਣਾਟਕ ਦੀ ਹੈ ਤੇ ਮੋਹ 42 ਦਾ, ਨਾਇਕ ਦਾ ਕੇ ਨਾਇਕਾਂ ਨੂੰ ਜਾਂ ਕੋਈ ਹੋਰ ਸਾਂਗਾਂ ਦੀਆਂ