ਪੰਨਾ:Alochana Magazine October, November, December 1966.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਣਾਲੀਆਂ ਵਿਚ ਨਹੀਂ ਖਪ ਸਕਦੀਆਂ । ਏਸੇ ਕਾਰਣ ਰੂਸੀ ਸਾਹਿੱਤਕਾਰਾਂ ਲਈ ਜ਼ਰੂਰੀ ਹੋ ਗਿਆ ਕਿ ਉਹ ਨਿਪਟ ਯਥਾਰਥਵਾਦ ਜਾਂ ਪ੍ਰਭਾਵਵਾਦ ਤੋਂ ਮੁਕਤੀ ਪ੍ਰਾਪਤ ਕਰ ਲੈਣ ਅਤੇ ਫ਼ਰਾਂਸ ਤੋਂ ਮਿਲੀਆਂ ਭਵਿੱਖਵਾਦੀ ਅਤੇ ਚਿੰਵਾਦੀ ਰੁਚੀਆਂ ਨੂੰ ਵੀ ਤਿਆਗ ਦੇਣ । ਰੂਸੀ ਇਨਕਲਾਬ ਦੇ ਸਮੇਂ ਬਹੁਤ ਸਾਰੇ ਰੂਸੀ ਕਵੀਆਂ ਨੇ ਅਜਿਹੀਆਂ ਰਚਨਾਵਾਂ ਰਚੀਆਂ ਜਿਹੜੀਆਂ ਕਿ ਆਰਾਜਕਤਾ ਨੂੰ ਜੀ-ਆਇਆਂ ਕਹਿੰਦੀਆਂ ਸਨ ਅਤੇ ਬਹੁਤ ਸਾਰੇ ਅਜਿਹੇ ਕਵੀ ਲੋਕ-ਪ੍ਰਿਯ ਵੀ ਹੋਏ । ਇਸ ਦਾ ਵੱਡਾ ਕਾਰਣ ਇਹ ਸੀ ਕਿ ਇਨਕਲਾਬ ਸਮੇਂ ਸੰਗ੍ਰਾਮੀਏ ਸਭ ਕੁੱਝ ਨਸ਼ਟ ਕਰਕੇ ਨਵੇਂ ਸਿਰਿਓਂ ਉਸਾਰੀ ਕਰਨਾ ਚਾਹੁੰਦੇ ਸਨ । | ਉਸ ਪਿੱਛੋਂ ਪ੍ਰਸਿੱਧ ਰੂਸੀ ਕਵੀ ਮਾਯਾਕਾਵਸਕੀ ਦੀ ਸਰਦਾਰੀ ਹੇਠ ਇਸ ਆਰਾਜਕਤਾਵਾਦੀ ਲਹਿਰ ਨੇ ਇਕ ਨਵਾਂ ਮੋੜ ਲਿਆ | ਮਾਯਾਵਸਕੀ ਦੀ ਕਵਿਤਾ ਵਿਚ ਵੱਟਦੇ ਲਾਵੇ ਦਾ ਭੈ ਭਰਿਆ ਤੇਜ ਸੀ ਅਤੇ ਉਸ ਨੇ ਪੁਰਾਣੇ ਲੈ-ਬੱਧ ਤੋਲਾਂ ਨੂੰ ਤਿਆਗ ਕੇ, ਆਤਮਾ ਦੇ ਨਿਰੋਲ ਪ੍ਰਗਟਾਵੇ ਲਈ, ਨਵੇਂ ਕਾਵਿ-ਸ਼ਿਲਪ ਦਾ ਵਿਧਾਨ ਕੀਤਾ | ਉਹ ਬਗਾਵਤ ਦਾ ਨਾਅਰਾ ਲਾਉਂਦਾ ਸੀ ਪਰ ਇਸ ਦੇ ਨਾਲ ਹੀ ਉਹ ਇਸ ਗੱਲ ਦਾ ਵੀ ਖ਼ਾਹਿਸ਼ਮੰਦ ਸੀ ਕਿ ਨਵੀਂ-ਰੁਸੀ ਕਵਿਤਾ ਵਿਚ ਨਵੇਂ ਉਪਜੇ ਸਨਅਤੀ ਸ਼ਹਿਰਾਂ ਅਤੇ ਉਨ੍ਹਾਂ ਵਿਚ ਅਸਥਾਪਿਤ ਫ਼ੈਕਟਰੀਆਂ ਦਾ ਗੁਣ-ਗਾਨ ਹੋਵੇ । ਉਹ ਨਵੇਂ ਰੁਸ ਦੀ ਉਸਾਰੀ ਵਿਚ ਜੁੱਟੇ ਮਜ਼ਦੂਰਾਂ ਦਾ ਉਨਮਾਦ ਦਰਸਾਉਣਾ ਚਾਹੁੰਦਾ ਹੈ । ਮਾਯਾਵਸਕੀ ਦੇ ਚਲਾਣਾ ਕਰ ਜਾਣ ਪਿੱਛੋਂ ਰੂਸ ਦੇ ਸਮਾਜਿਕ ਅਤੇ ਰਾਜਸੀ ਜੀਵਨ ਵਿਚ ਬੜੇ ਪਲਟੇ ਆਏ । ਬਦੇਸ਼ੀ ਸਾਮਰਾਜੀ, ਦਖ਼ਲਅੰਦਾਜ਼ੀ ਵਿਚ ਬੁਰੀ ਤਰਾਂ ਨਿਸਫਲ ਰਹੇ । ਖ਼ਾਨਾ ਜੰਗ ਵਿਚ ਸਾਮਵਾਦੀ ਸੰਗਾਮੀਆਂ ਦੇ ਹਰਾਵਲ ਦੇ ਦਸਤੇ ਬੋਲਸ਼ੇਵਿਕਾਂ ਨੇ ਫ਼ੈਸਲਾਕੁਨ ਜਿੱਤ ਪ੍ਰਾਪਤ ਕਰ ਲਈ । ਲੈਨਿਨ ਨੇ ਸਨਅਤ ਅਤੇ ਖੇਤੀਬਾੜੀ ਦੇ ਖੇਤਰ ਵਿਚ ਅਜਾਰਾਦਾਰੀ, ਉਜਰਤੀ ਕਾਰਜ-ਪ੍ਰਬੰਧ ਅਤੇ ਣਿਕ ਲੁੱਟ-ਕੁੱਟ ਨੂੰ ਬਿਲਕੁਲ ਸਮਾਪਤ ਕਰ ਦਿੱਤਾ ਅਤੇ ਆਪਣੀ ਨਵੀਂ ਵਿਉਂਤ ਦੁਆਰਾ ਨਵੇਂ ਸਮਾਜਵਾਦੀ ਪ੍ਰਬੰਧ ਦੀ ਨੀਂਹ ਰੱਖੀ । ਇਸ ਕਾਰਣ ਰੂਸੀ ਸਾਹਿੱਤਕਾਰ ਦੇ ਦ੍ਰਿਸ਼ਟੀਕੋਣ ਵਿਚ ਇਕ ਭਾਰੀ ਪਲਟਾ ਆ ਜਾਣਾ ਜ਼ਰੂਰੀ ਸੀ ਅਤੇ ਉਸ ਨੇ ਸੰਪੂਰਣ ਰੂਪ ਵਿਚ ਸਮਾਜਵਾਦੀ ਯਥਾਰਥਵਾਦ ਨੂੰ ਅਪਣਾ ਲਿਆ । ਲੈਨਿਨ ਦੇ ਜੀਵਨ-ਕਾਲ ਵਿਚ ਹੀ ਮੈਕਸਿਮ ਗੋਰਕੀ ਨੇ ਸਮਾਜਵਾਦੀ ਯਥਾਰਥਵਾਦ ਉੱਤੇ ਨਿਰਭਰ ਆਪਣੀਆਂ ਮਹਾਨ ਰਚਨਾਵਾਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਸੀ । ਗੋਰਕੀ ਦੀਆਂ ਰਚਨਾਵਾਂ ਵਿੱਚੋਂ ਮਨੁੱਖੀ ਕਿਰਤ ਦੀ ਸਫਲਤਾ, ਅਤੇ ਭਵਿੱਖ ਵਿਚ ਆਉਣ ਵਾਲ ਖ਼ੁਸ਼ਹਾਲੀ ਦੀ ਝਲਕ ਸਾਫ਼ ਦਿੱਸ ਆਉਂਦੀ ਹੈ । ਸਾਮਵਾਦੀ ਧੜੇ ਵਿਚ ਅਜਿਹੇ ਲੋਕਾਂ ਦਾ ਜ਼ੋਰ ਹੋ ਗਿਆ ਸੀ ਜਿਹੜੇ ਕਿ ਸਾਹਿੱਤ ਦੁਆਰਾ ਪ੍ਰਚਾਰ ਕਰਨ ਦੇ ਖੁੱਲਮ ਖੁੱਲਾ ਹੱਕ ਵਿਚ ਸਨ ਪਰ ਗੋਰਕੀ ਦੀਆਂ ਮਾਨਵਵਾਦੀ ਰੁਚੀਆਂ ਅਤੇ ਉਸ ਦੀਆਂ ਰਚਨਾਵਾਂ ਦੇ 82