ਪੰਨਾ:Alochana Magazine October, November, December 1966.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਟਾਲਸਟਾਇ ਦਾ ਅਤੇ ਦੂਜਾ ਸੀ ਸਟਾਲਿਨ ਦੇ ਆਦੇਸ਼ ਅਨੁਸਾਰ "ਆਤਮਾ ਦੇ ਸ਼ਿਲਪੀ” ਬਣਨ ਦਾ । ਦੌਸਤੋਵਸਕੀ ਨੇ ਪਰੰਪਰਾਗਤ ਰੂਸੀ ਵਿਚਾਰਧਾਰਾ ਅਨੁਸਾਰ ਗੁਨਾਹ ਦਾ ਇਹਸਾਸ ਅਤੇ ਸਿਦਕ-ਦਿਲੀ ਨਾਲ ਖਿਮਾ ਦੀ ਯਾਚਨਾ ਨੂੰ ਆਪਣਾ ਮੁੱਖ ਵਿਸ਼ਾ ਬਣਾਇਆ ਸੀ । ਟਾਲਸਟਾਇ ਦੀਆਂ ਸਾਰੀਆਂ ਰਚਨਾਵਾਂ ਵਿਚ ਸਦਾਚਾਰਕ ਉੱਚਤਾ ਅਤੇ ਸਮਾਜਿਕ ਉੱਤਰਦਾਇਤ ਉੱਤੇ ਜ਼ੋਰ ਦਿੱਤਾ ਗਿਆ ਸੀ । ਸਟਾਲਿਨਕਾਲ ਵਿਚ ਸਾਹਿੱਤਕਾਰਾਂ ਨੂੰ ਇਹ ਆਖਿਆ ਗਿਆ ਕਿ ਉਹ ਨਵੇਂ ਸਵੀਅਤ ਸਮਾਜ ਦੇ ਨਿਰਮਾਤਾ ਮਜ਼ਦੂਰ ਦਾ ਗੁਣਗਾਨ ਕਰਨ ਅਤੇ ਅਜਿਹਾ ਕਰਦਿਆਂ ਗੋਰਕੀ ਦੇ ਸਮਾਜਿਕ ਯਥਾਰਥਵਾਦ ਦਾ ਇਕ ਪ੍ਰਕਾਰ ਨਾਲ ਵਿਗੜਿਆ ਹੋਇਆ ਰੂਪ ਪੇਸ਼ ਕੀਤਾ ਗਿਆ । ਜਦੋਂ ਰੂਸੀ ਸਾਹਿੱਤਕਾਰ ਇਸ ਪ੍ਰਕਾਰ ਦੋ-ਚਿੱਤੀ ਵਿਚ ਸੰਕਟ-ਸੇ ਸਨ ਤਾਂ ਸ਼ੈਲਖੌਫ਼ ਨੇ ਆਪਣੀ ਕਰੜੀ ਮੇਹਨਤ ਅਤੇ ਲੰਮੇ ਸਾਹਿੱਤ-ਅਭਿਆਸ ਦਾ ਸਦਕਾ ਰੂਸੀ ਸਾਹਿੱਤਕਾਰਾਂ ਦੀ ਇਕ ਤਰ੍ਹਾਂ ਨਾਲ ਅਗਵਾਈ ਕੀਤੀ । | ਰੂਸੀ ਸਾਹਿੱਤਕਾਰ ਸਤਿਕਾਰ ਵਜੋਂ ਸ਼ੋਲੋਖੌਫ਼ ਨੂੰ "ਮੀਖ਼ਾਇਲ ਆਖਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਸ ਪ੍ਰਕਾਰ ਆਧੁਨਿਕ ਰੂਸੀ ਸਾਹਿੱਤਕਾਰ ਉਸ ਨਾਲ ਸਨੇਹ ਰੱਖਦੇ ਹਨ । ਜਿਹੜੀ ਗੱਲ ਔਲਖੌਫ ਨੂੰ ਇਸ ਸੁਨੇਹ ਅਤੇ ਸਤਿਕਾਰ ਦਾ ਪਾਤਰ ਬਣਾਉਂਦੀ ਹੈ, ਉਹ ਹੈ ਉਪਨਿਆਸਕਾਰੀ ਦੇ ਖੇਤਰ ਵਿਚ ਉਸ ਦੀ ਮਹਾਨ ਘਾਲਣਾ | ਰੂਸੀ ਸਮਾਜਿਕ ਜੀਵਨ ਦਾ ਜਿਹੜਾ ਵਿਸ਼ਾਲ ਅਧਿਐਨ ਉਸ ਨੇ ਆਪਣੇ ਉਪਨਿਆਸਾਂ ਵਿਚ ਪੇਸ਼ ਕੀਤਾ ਹੈ, ਉਸ ਦੀ ਮਿਸਾਲ ਕਿਸੇ ਹੋਰ ਰੂਸੀ ਸਾਹਿੱਤਕਾਰ ਦੀਆਂ ਰਚਨਾਵਾਂ ਵਿਚ ਨਹੀਂ ਮਿਲਦੀ । ਇਸ ਵਿਚ ਕੁੱਝ ਸੰਦੇਹ ਨਹੀਂ ਕਿ ਆਕਾਰ ਦੀ ਦ੍ਰਿਸ਼ਟੀ ਤੋਂ ਟਾਲਸਟਾਇ ਅਤੇ ਦੋਸਤੋਵਸਕੀ ਦੀਆਂ ਰਚਨਾਵਾਂ “ਵਜ਼ਨੀ" ਹਨ ਪਰੰਤੂ ਦੋਹਾਂ ਮਹਾਨ ਉਪਨਿਆਸਕਾਰਾਂ ਦੀਆਂ ਰਚਨਾਵਾਂ ਵਿਚ ਜਿਹੜਾ ਸਿੱਧਾਂਤਕ ਸੂਤਰਬੱਧ ਵਿਚਾਰ ਹੈ, ਉਹ ਉਨ੍ਹਾਂ ਦੇ ਪਾਤਰਾਂ ਨੂੰ ਸਜੀਵ ਅਤੇ ਲਿਤ ਬਣਾਉਣ ਦੀ ਥਾਂ ਪ੍ਰਤੀਕਾਤਮਕ ਅਤੇ ਕਾਲਪਨਿਕ ਵਧੇਰੇ ਬਣਾਂਦਾ ਹੈ । ‘ਜੰਗ ਅਤੇ ਅਮਨ" ਦੇ ਪਾਤਰ, ਉਪਨਿਆਸ ਦੇ ਸੰਦਰਭ ਵਿਚ ਤਾਂ ਸਜੀਵ ਹਨ ਪਰੰਤੂ ਜਦੋਂ ਪਾਠਕ ਪੁਸਤਕ ਦਾ ਪਾਠ ਮੁਕਾ ਲੈਂਦਾ ਹੈ ਤਾਂ ਉਹ ਅਨੁਭਵ ਕਰਦਾ ਹੈ ਕਿ ਉਹ ਕਿਸੇ ਕਾਲਪਣਿਕ ਲੋਕ ਵਿਚ ਵਿਚਰਦਾ ਰਿਹਾ ਹੈ ਜਿੱਥੇ ਕਿ ਸਤਿ ਅਤੇ ਅਸਤਿ, ਰਹਸਵਾਦ ਅਤੇ ਯਥਾਰਥਵਾਦ, ਆਤਮਾ ਅਤੇ ਪਰਮਾਤਮਾ, ਰੂਪ ਅਤੇ ਕਰੂਪ, ਨਿਜਤ ਅਤੇ ਸਮਾਜਿਕ ਕਰਤੱਵ ਇਕ ਦੂਜੇ ਨਾਲ ਲੋਹਾ ਲੈਂਦੇ ਰਹੇ ਹਨ ਅਤੇ ਪੁਸਤਕ-ਕਰਤਾ ਇਕ ਸਫਲ ਨਿਰਦੇਸ਼ਕ ਵਾਂਗ ਨਿਪਟਾਰਾ ਅਤੇ ਨਬੇੜਾ ਕਰਦਾ ਰਿਹਾ ਹੈ । ਦੌਸਤ ਵਸਕੀ ਦਾ ਉਪਨਿਆਸ ‘ਕੁਜ਼ਫ਼ ਭਰਾ' ਵਿਚ “ਐਲੀਓਸ਼ਾ' ਸਾਡੀ ਹਮਦਰਦੀ ਦਾ ਪਾਤਰ ਹੈ ਪਰ ਕੋਈ ਕਿਸ ਤਰ੍ਹਾਂ ਉਸ ਵਾਂਗ ਆਪਣੀ ਮਾਨਸਿਕ ਪੀੜਾ ਨੂੰ ਮੁੱਠੀ ਵਿਚ ਲੈ ਕੇ ਸਮਾਜਿਕ ਪਿੜ ਵਿਚ ਵਿਚਰ 84