ਪੰਨਾ:Alochana Magazine October, November, December 1966.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕਦਾ ਹੈ । ਸ਼ੋਲੋਖੋਫ ਦੀ ਮਹਾਨਤਾ ਇਸ ਵਿਚ ਹੈ ਕਿ ਉਸ ਨੇ ਜੀਵਨ ਦਾ ਜਿਹੜਾ ਵਿਸ਼ਾਲ ਚਿਤਰ ਪੇਸ਼ ਕੀਤਾ ਹੈ, ਉਸ ਵਿਚ ਉਸ ਨੇ ਜੀਉਂਦੇ ਜਾਗਦੇ, ਪਿਆਰ ਵਿਗੁੱਤੇ, ਘਣਾ-ਸ਼ੇ, ਹੁਲਾਸ-ਭਰੇ, ਅਤੇ ਢਹਿੰਦੀਆਂ ਕਲਾਂ ਦੇ ਸੁਭਾਵ ਵਾਲੇ ਪੀੜਿਤ ਪਾਤਰ ਪੇਸ਼ ਕੀਤੇ ਹਨ । ਡਾਨ ਦੀ ਵਾਦੀ ਦੇ ਕੱਜ਼ਾਕ ਆਪਣੀਆਂ ਫ਼ੌਜੀ ਪਰੰਪਰਾਵਾਂ ਨੂੰ ਪਿਆਰਦੇ ਹਨ ; ਉਹ ਲੋਕ-ਗਾਥਾਵਾਂ ਅਤੇ ਲੋਕ-ਕਥਾਵਾਂ ਵਿਚ ਆਸਥਾ ਰੱਖਦੇ ਹਨ, ਲੋਕ-ਗੀਤ ਗੁਣਗੁਣਾਉਂਦੇ ਹਨ ਅਤੇ ਜਦੋਂ ਉਹ ਆਪਣੇ ਸਮਾਜਿਕ ਜੀਵਨ ਦੇ ਪਿੜ ਵਿਚ ਨਚਦੇ ਗਾਉਂਦੇ, ਹਲੜ ਮਚਾਉਂਦੇ ਹਨ, ਤਾਂ ਇਸ ਤਰ੍ਹਾਂ ਲਗਦਾ ਹੈ ਕਿ ਸ਼ੋਲੋਖੌਫ਼ ਪ੍ਰਤਿਭਾ ਦੇ ਕਿਵਾੜ ਖੋਲ੍ਹ ਕੇ ਪਾਠਕ ਨੂੰ ਅੰਦਰ ਆਉਣ ਦੀ ਦਾਅਵਤ ਦੇਂਦਾ ਹੈ । ਉਸ ਦੀ ਤੈਨਾਵਲੀ, “ਡਾਨ ਵਗਦਾ ਰਿਹਾ', 'ਧਰਤੀ ਪਾਸਾ ਪਰਤਿਆ, ਅਤੇ “ਡਾਨ ਡੇਲਟਾ ਵੱਲ ਨੂੰ ਵਿਚ ਰਸੀ ਇਤਿਹਾਸ ਦੇ ਜੀਵਨ ਦੇ ਉਹ ਪੱਖ ਪੇਸ਼ ਕੀਤੇ ਗਏ ਹਨ, ਜਿਹੜੇ ਕਿ “ਰੂਸੀ ਇਨਕਲਾਬ ਅਤੇ ਖ਼ਾਨਾ ਜੰਗ ਦੇ ਨਾਲ ਸੰਬੰਧ ਰੱਖਦੇ ਹਨ । ਇਸ ਕਾਲ ਨੂੰ ਸ਼ੋਲੋਖੌਫ਼ ਨੇ ਜਿਸ ਢੰਗ ਨਾਲ ਆਪਣੀਆਂ ਰਚਨਾਵਾਂ ਵਿਚ ਸਜੀਵ ਕੀਤਾ ਹੈ, ਉਹ ਉਸ ਦੀ ਸਫ਼ਲ ਉਪਨਿਆਸਕਾਰੀ ਦੀ ਇਕ ਪ੍ਰਕਾਰ ਨਾਲ ਜ਼ਾਮਨੀ ਹੈ । ਉਸ ਦੀਆਂ ਰਚਨਾਵਾਂ ਵਿਚ ਡਾਨ ਵਾਦੀ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ । ਰੁੱਖ ਝੂਮਦੇ ਦਿੱਸਦੇ ਹਨ ਅਤੇ ਪੱਤਿਆਂ ਦੀ ਖੜ ਖੜ ਸੁਝਾਉਂਦੀ ਹੈ ਕਿ ਪੁਰਾਣੇ ਪੱਤ ਹੁਣੇ ਝੜੇ ਕਿ ਝੜੇ । ਉਸ ਨੇ ਡਾਨ ਵਾਦੀ ਦੀ ਬਨਸਪਤੀ ਨੂੰ ਜਿਸ ਬਾਰੀਕ ਨੀਝ ਨਾਲ ਤੱਕਿਆ ਹੈ ਅਤੇ ਜਿਸ ਪ੍ਰਕਾਰ ਨਾਲ ਉਸ ਦੁਆਰਾ ਸਮਾਜਿਕ ਗੁਲਕਾਰੀ ਦੀ ਝਾਲਰ ਬੁਣੀ ਹੈ, ਉਸ ਤੋਂ ਉਸ ਦੇ ਅਗੰਮੀ ਦੇਸ਼ ਪਿਆਰ ਦਾ ਪਤਾ ਲਗਦਾ ਹੈ । ਉਪਨਿਆਸ ਵਿਚ ਕ੍ਰਿਤੀਚਿਤ੍ਰਣ ਇਕ ਜਟਿਲ ਸਮੱਸਿਆ ਹੈ । ਰੂਸੀ ਉਪਨਿਆਸ ਵਿਚ ਪਰੰਪਰਾ ਇਹ ਸੀ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਇਤਿਹਾਸਿਕ ਸਮੇਂ ਦੇ ਕ੍ਰਮ ਅਨੁਸਾਰ ਸਮਾਜਿਕ ਪਿੜ ਵਿਚ ਚਿਤਰ ਦਿੱਤਾ ਜਾਂਦਾ ਸੀ । ਇਸ ਤਰਾਂ ਕਰਦਿਆਂ ਵਿਅਕਤੀ ਦੇ ਜੀਵਨ ਉੱਥਾਨ ਨਾਲ ਕ੍ਰਿਤੀ ਦੇ ਕਰਮ-ਪਰਤਾਵੇ ਦਾ ਜ਼ਿਕਰ ਕੀਤਾ ਜਾਂਦਾ ਸੀ । ਇਕ ਪ੍ਰਕਾਰ ਨਾਲ ਸਮਾਜਿਕ ਪ੍ਰਾਣੀ ਬੇਲਾਗ ਹੋ ਕੇ ਪ੍ਰਕ੍ਰਿਤੀ ਵਿਚ ਵਿਚਰਦਾ ਸੀ । ਦੋਸਤੋਵਸਕੀ ਨੇ ਇਸ ਵਿਉਂਤ ਵਿਚ ਸੁਧਾਰ ਇਹ ਕੀਤਾ ਕਿ ਪ੍ਰਕ੍ਰਿਤੀ-ਚਿਤ੍ਰਣ ਅਤੇ ਮਨੁੱਖੀ ਅਨੁਭਵ ਦੇ ਸੰਬੰਧ ਨੂੰ ਦਰਸਾਉਣ ਲਈ, ਪ੍ਰਕ੍ਰਿਤੀ ਨੂੰ ਕਹਾਣੀ ਜਾਂ ਕਥਾ-ਵਸਤੂ ਦਾ ਪਿਛਵਾੜਾ ਬਣਾਉਣ ਦੀ ਥਾਂ ਉਸ ਨੂੰ ਕਥਾ-ਵਸਤੂ ਦਾ ਚੌਖਟਾ ਬਣਾਇਆ ਅਤੇ ਮਨ-ਬਚਨੀਆਂ ਜਾਂ ਮਾਨਸਿਕ ਦਿਸ਼ਾ-ਨਿਰਦੇਸ਼ਨ ਦੀ ਵਰਤੋਂ ਕਰ ਕੇ ਇੱਕ ਪਲ ਵਿਚ ਅਨੇਕ ਕਾਲ-ਖੰਡਾਂ ਨੂੰ ਇਕੱਤਰ ਕਰਨ ਦਾ ਜਤਨ ਕੀਤਾ । ਉਸ ਦੇ ਉਪਨਿਆਸ “ਬੁੱਧੂ' ਦੇ ਮੁੱਢਲੇ ਕਾਂਡਾਂ ਵਿਚ ਦਿੱਤੇ ਪ੍ਰਕ੍ਰਿਤੀ-ਚਿਣ ਤੋਂ ਇਸ ਗੱਲ ਨੂੰ ਸਿੱਧ ਕੀਤਾ ਜਾ ਸਕਦਾ ਹੈ । ਟਾਲਸਟਾਇ ਨੇ ਕ੍ਰਿਤੀ-ਚਿਣ ਦਾ ਵਰਣਨ ਕਰਦਿਆਂ ਉਸ ਨੂੰ -- - --- - -- - - --- 85