________________
ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਦਾਚਾਰਕ ਸਚਾਈਆਂ ਨੂੰ ਹੀ ਅਸਲ ਸਨਿਆਸ ਆਖਿਆ ਹੈ : ਰੇ ਮਨ ਐਸੋ ਕਰ ਸੰਨਿਆਸਾ ॥ ਬਨ ਸੇ ਸਦਨ ਸਬੈ ਕਰਿ ਸਮਝਹੁ ਮਨ ਹੀ ਮਾਹਿ ਉਦਾਸੀ ! ਜਤ ਕੀ ਜਟਾ ਜੋਗ ਕੋ ਮਜਨੁ ਨੇਮ ਕੇ ਨਖਨ ਬਢਾਓ ॥ ੧ ਰਹਾਉ ॥...... ਰੇ ਮਨ ਇਹ ਬਿਧ ਜੋਗੁ ਕਮਾਓ I ਸਿੰਡੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ ॥੧ ਰਹਾਉ ॥ ਇਸ ਲਈ ਜਦ ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਮਾਜਿਕ ਸਦਾਚਾਰ ਦਾ ਜ਼ਿਕਰ ਕਰਦੇ ਹਾਂ ਤਾਂ ਧਰਮ ਨੂੰ ਇਸ ਦੇ ਵਿਚ ਸ਼ਮਲੇ ਕਰਦੇ ਹਾਂ । ਮਨੁੱਖ ਜਿਵੇਂ ਜਿਵੇਂ ਸਚਾਈਆਂ ਦੇ ਪਰਬਤ ਚੜ੍ਹ ਜਾਂਦਾ ਹੈ ਤਿਵੇਂ ਤਿਵੇਂ ਇਹ ਸਚਾਈਆਂ ਧਰਮ ਦੇ ਕੋਸ਼ ਦਾ ਅੰਗ ਬਣਦੀਆਂ ਜਾਂਦੀਆਂ ਹਨ ਤੇ ਸਮਾਜਿਕ ਸਦਾਚਾਰ ਦਾ ਭੰਡਾਰ ਭਰਦੀਆਂ ਹਨ । ਸਦਾਚਾਰ ਜਾਂ ਨੇਕੀ ਅਸਲ ਵਿਚ ਇਕ ਦੂਜੇ ਦੇ ਅਸਤਿਤ ਨੂੰ ਸ੍ਰੀਕਾਰਨ ਤੇ ਉਸ ਨੂੰ ਪਰਸਪਰ ਸਤਿਕਾਰ ਦੇਣ ਦਾ ਹੀ ਦੂਜਾ ਨਾਂ ਹੈ । ਦੂਜਿਆਂ ਦੇ ਹੱਕਾਂ ਨੂੰ ਪਛਾਣਨਾ ਤੇ ਉਨ੍ਹਾਂ ਦੇ ਦੁੱਖਾਂ ਨੂੰ ਆਪਣਿਆਂ ਵਾਂਗ ਮਹਸੂਸ ਕਰਨਾ ਅਸਲ ਤੇ ਪ੍ਰਾਥਮਿਕ ਸਦਾਚਾਰਕ ਗੁਣ ਹਨ । ਗੁਰੂ ਸਾਹਿਬ ਨੇ ਫ਼ਰਮਾਇਆ ਹੈ ; ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ।' ਕਈ ਵਾਰ ਅਜਿਹੇ ਫ਼ੌਰੀ ਹਾਲਾਤ ਪੈਦਾ ਹੁੰਦੇ ਹਨ ਕਿ ਕੁੱਝ ਅਨੋਖੀਆਂ ਜਿਹੀਆਂ ਸਮਾਜਿਕ ਕੀਮਤਾਂ ਹੋਂਦ ਵਿਚ ਆ ਜਾਂਦੀਆਂ ਹਨ ਪਰ ਛੇਤੀ ਹੀ ਇਹ ਇਕ ਇਤਹਾਸ ਬਣ ਕੇ ਰਹਿ ਜਾਂਦੀਆਂ ਹਨ । ਇਸ ਲਈ ਮਹਾਨ ਗੰਥ ਉਹ ਹੈ ਜੋ ਅਮਰ ਸਮਾਜਿਕ ਸਦਾਚਾਰ ਦਾ ਸੁਨੇਹਾ ਦੇਵੇ ਜਾਂ ਉਸ ਦੀ ਵਿਆਖਿਆ ਕਰੇ । ਵਕਤੀ ਸਦਾਚਾਰ ਦਾ ਪਰਿਚਯ ਦੇਣ ਵਾਲੇ ਗ੍ਰੰਥ ਇਤਿਹਾਸ ਦਾ ਅੰਗ ਤਾਂ ਬਣ ਜਾਂਦੇ ਹਨ ਪਰ ਸਮਾਜ ਦੇ ਅਮਰ ਸਦਾਚਾਰ ਦਾ ਅੰਗ ਨਹੀਂ ਬਣ ਸਕਦੇ । ਸ੍ਰੀ ਗੁਰੂ ਗ੍ਰੰਥ ਵਿਚ ਜਿਸ ਸਮਾਜਿਕ ਸਦਾਚਾਰ ਨੂੰ ਦ੍ਰਿੜਾਇਆ ਗਿਆ ਹੈ ਉਹ ਯੁਗਾਂ ਯੁਗਾਂਤਰਾਂ ਤਕ ਅਮਰ ਰਹੇਗਾ । ਇਹ ਸਦਾਚਾਰ ਇਕ ਸਮੇਂ ਉੱਤੇ ਨਹੀਂ, ਸਭ ਸਮਿਆਂ ਉਤੇ ਲਾਗ ਹੈ । ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦੇ ਪਰਮ ਸੱਚ, ਭਲੇ ਬੁਰੇ ਦੀ ਪਛਾਣ, ਦੂਜੇ ਦੇ ਅਸਤਿਤ ਨੂੰ ਸਹਾਰਨ ਤੇ ਉਸ ਦੇ ਦੁਖ ਸੁਖ ਦੀ ਸਮਝ, ਆਪਣੀ ਪ੍ਰਾਪਤੀ ਦੀ ਦੂਜਿਆਂ ਨਾਲ ਸਾਂਝ, ਹਰ ਪ੍ਰਕਾਰ ਦੀ ਇਜਾਰਾਦਾਰੀ, ਸੁਮੇਸ਼ਟਤਾ ਜਾਂ ਹੀਣਤਾ ਤੋਂ ਮੁਕਤੀ, ਨਿਰਭੈਤਾ, ਸਮਾਲੋਚਨਾ, ਮਾਣ ਹੁੰਦੇ ਨਿਮਾਣਾ ਤੇ ਤਾਣ ਹੁੰਦੇ ਹੋਏ ਨਿਤਾਣਾ ਹੋਣਾ, ਬਚਨ ਪਾਲਨਾ, ੧੧