ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਹੰਬੁਧਿ ਤੋਂ ਅਗਿਆਨ ਹਉਮੈ ਵਾਲੀ ਸਾਡੀ ਬੁੱਧੀ, ਅਹੰਬੁਧਿ, ਹੀ ਸਾਡੀ ਪਹੁੰਚ ਦੀ ਸੀਮਾ ਹੈ । ਏਹੋ ਸਾਡੀ ਅਵਿਆਂ ਦਾ ਮੂਲ ਕਾਰਣ ਹੈ । ਇਸੇ ਕਾਰਣ ਹੀ ਤਾਂ ਅਸੀਂ ਆਪਣੇ ਆਪ ਨੂੰ ਸਮਸਤ ਦਾ ਕੇਂਦਰ ਮੰਨੀ ਫਿਰਦੇ ਹਾਂ-ਓਵੇਂ, ਜਿਵੇਂ ਧਰਤੀ ਨੂੰ ਸਾਰੇ ਹਿਮੰਡ ਦਾ ਕੇਂਦਰ ਥਾਪੀ ਫਿਰਦੇ ਹਾਂ । ਇੰਦਰਿਆਵੀ ਗਿਆਨ ਅਨੁਸਾਰ ਤਾਂ ਸਾਨੂੰ ਸੂਰਜ ਹੀ ਧਰਤੀ ਦੁਆਲੇ ਘੁੰਮਦਾ ਪ੍ਰਤੀਤ ਹੁੰਦਾ ਹੈ। ਇਸ ਇੰਦਰਿਆਵੀ ਮਾਣ ਨੂੰ ਅਸੀਂ ਖ ਸਮਝ ਕੇ ਕਾਰ ਕਰ ਲੈਂਦੇ ਹਾਂ । ਏਥੋਂ ਤਕ ਕਿ ਆਪਣੀ ਜ਼ਿੰਦਗੀ ਦੀ ਗਤੀ ਵੀ ਇਸੇ ਦੇ ਦਿਤੇ ਦਿਨਰਾਤਾਂ, ਰੁੱਤਾਂ-ਥਿੱਤਾਂ ਦੇ ਅਧਾਰ ਤੇ ਨੇਮਦੇ ਫਿਰਦੇ ਹਾਂ । ਪਰ ਯਥਾਰਥ ਤਾਂ ਸਾਡੀ ਧਾਰਨਾ ਦੇ ਬਿਲਕੁਲ ਉਲਟ ਹੈ । ਜੇਕਰ ਇਹ ਯਥਾਰਥਕ ਗਿਆਨ ਸਾਡੀ ਜ਼ਿੰਦਗੀ ਵਿਚ ਦਾਖ਼ਲ ਨਹੀਂ ਹੋਇਆ ਤਾਂ ਅਸੀਂ ਅਗਿਆਨ ਦੀ ਪੰਡ ਹੀ ਤਾਂ ਚੁੱਕੀ ਫਿਰਦੇ ਹਾਂ । | ਏਹੋ ਗੱਲ ਕਰਤਾਰ ਬਾਰੇ ਸਾਡੀ ਧਾਰਨਾ ਉਪਰ ਵੀ ਲਾਗੂ ਹੁੰਦੀ ਹੈ । ਅਸੀਂ ਤਾਂ ਰੱਬ ਨੂੰ ਵੀ ਆਪਣੀ ਨਿੱਜੀ ਹੱਦ ਦੁਆਲੇ ਘੁੰਮਦਾ ਹੀ ਪ੍ਰਤੀਤ ਕਰ ਕੇ ਰਾਜ਼ੀ ਹਾਂ। ਜੇਕਰ ਉਹ ਸਾਡੀਆਂ ਅਰਦਾਸਾਂ-ਬੇਨਤੀਆਂ ਸੁਣੇ, ਮੰਨੇ ਤਾਂ ਹੀ ਉਹ ਰੱਬ ਹੈ, ਨਹੀਂ ਤਾਂ ਕੋਈ ਨਹੀਂ। ਜੇਕਰ ਉਹ ਸਾਡੇ ਲਈ ਸੁਖ ਤੇ ਸਲਾਮਤੀ ਦੇ ਸਾਮਾਨ ਢੰਦਾ ਫਿਰੇ, ਤਾਂ ਹੀ ਸਾਡੇ ਲਈ ਉਸ ਦੀ ਹਸਤੀ ਹੈ, ਨਹੀਂ ਤਾਂ ਅਸੀਂ ਉਸ ਦੀ ਹੋਂਦ ਵਲੋਂ ਹੀ ਨਾਬਰ ਹਾਂ । ਠੀਕ ਹੈ, ਇਕ ਪੱਧਰ ਤਕ ਇਹ ਮਨੌਤਾਂ ਵੀ ਸਾਡੇ ਕੰਮ ਆਉਂਦੀਆਂ ਹਨ-ਓਵੇਂ, ਜਿਵੇਂ ਧਰਤੀ ਗਿਰਦ ਘੁੰਮਦਾ ਸੂਰਜ ਸਾਡੇ ਲਈ ਕਾਲ ਤੇ ਕਾਲ-ਵੰਡ ਦੇ ਬਾਨਣੂ ਬੰਣ ਵਿਚ ਸਹਾਈ ਹੁੰਦਾ ਹੈ । ਪਰ ਉਸ ਪਿਛੇ ਮਿਥਿਆ ਹੋਇਆ ਯਥਾਰਥ ਤਾਂ ਸੱਚ ਨਹੀਂ; ਉਵੇਂ ਹੀ ਇਹ ਵੀ ਸੱਚ ਨਹੀਂ ਕਿ ਰੱਬ ‘ਹਉਂ ਦੁਆਲੇ ਘੁੰਮਦਾ ਹੈ । ਸੱਚ ਤਾਂ ਇਹ ਹੈ ਕਿ ਕਰਤਾਰ ਦੀ ਕਰਤਾਰਤਾਂ ਹਰ ਵਾਪਰਦੇ ਦਾ ਸੋਮਾ ਹੈ । ਪਰ, ਇਸ ਸੱਚ ਦੀ ਅਨੁਭੂਤੀ ਸਾਨੂੰ ਕਦੋਂ ਹੁੰਦੀ ਹੈ ? ਉਹ ਤਦ ਤੀਕਰ ਨਹੀਂ ਹੋ ਸਕਦੀ ਜਦ ਤੀਕਰ ਦੁਤੀਆ ਭਾਓ ਵਾਲੀ ਹਉਮੈ ਦੀ ਨੀਝ ਬਣੀ ਰਹਿੰਦੀ ਹੈ । ਜਦ ਇਹ ਭਰਮ-ਨੀਝ ਕਿਰ ਜਾਂਦੀ ਹੈ ਤੇ ਕਿਸੇ ਹਿਮੰਡੀ ਨੀਝ ਵਾਲੀ ਅੰਦਰਲੀ ਅੱਖ ਉਜਾਗਰ ਆਣ ਹੁੰਦੀ ਹੈ ਤਦ ਹੀ ਇਹ ਅਨੁਭੂਤੀ ਸਾਡੇ ਲਈ ਸੰਭਵ ਹੋਂਦੀ ਹੈ । ਜਦ ਤੀਕਰ ਐਸੀ ਬ੍ਰਹਮੰਡੀ ਨਦਰ ਨਹੀਂ ਜਾਗਦੀ, ਅਵਿਦਿਆ ਸਾਡੀ ਤਕਦੀਰ ਬਣੀ ਰਹਿੰਦੀ ਹੈ । ਅਸੀਂ ਅਗਿਆਨ ਵਿਚ ਉਲਝੇ ਰਹਿੰਦੇ ਹਾਂ। ਅਹੰਬੁਧਿ ਦੀ ਥੰਧਾਈ ਸ਼ਾਡੇ ਮਨ ਨੂੰ ਚੰਬੜੀ ਰਹਿੰਦੀ ਹੈ, ਤੇ ਜੋ ਕੁਝ, ਦਰ ਅਸਲ, ਵਾਹਿਗੁਰੂ ਦਾ ਹੈ ਉਸ ਨੂੰ ਅਸੀਂ ਆਪਣਾ ਮੰਨੀ ਫਿਰਦੇ ਹਾਂ (71), ਤੇ ਮੂਰਖਾਂ ਬਾਂਵਰਿਆਂ ਵਾਂਗ ‘ਹਉਂ ਹਉਂ', 'ਮੇਰੀ ਮੇਰੀ ਕਰਦੇ ਫਿਰਦੇ ਹਾਂ (72) । ਹਉਮੈ ਤੇ ਹੁਕਮ 'ਹਉਮੈ' ਸਾਨੂੰ ਧਾਤ ਦੇ ਮਾਰਗ ਵਲ ਪ੍ਰੇਰਦੀ ਹੈ । ਧਾਤ ਦੇ ਟਾਕਰੇ ਗੁਰਮਤਿ ਵਿਚ ਲਿਵ ਦਾ ਮਾਰਗ ਨਿਰੁਪਿਆ ਗਿਆ ਹੈ । ਇਬਰਾਨੀ ਮਤਾਂ ਵਿਚ ਨੇਕੀ ਦੇ ਮਾਰਗ ਤੇ