ਪੰਨਾ:Alochana Magazine October, November and December 1987.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਰਖਿਆ ਨੂੰ ਪਿੰਡ ਦੀ ਚੇਤਨਾ ਸੱਚ ਸਮਝ ਲੈਂਦੀ ਹੈ ਤੇ ਇਸ਼ ਕੈਦ ਨੂੰ ਆਪਣੀ ਜ਼ਿੰਦਗੀ ਮਿਥ ਲੈਂਦੀ ਹੈ । ਏਹੋ ਮਾਇਆ ਦੀ ਪਾਈ ਭੁਲਾਉਣੀ ਹੈ ਜਿਸ ਨੂੰ ਅਸੀਂ ਸਾਰੇ ਮਿੱਠੀ ਕਰਕੇ ਮੰਨੀ ਬੈਠੇ ਹਾਂ (64) । ਏਹੋ ਅਗਿਆਨਤਾ ਹੈ । ਏਹੋ ਮੋਹ ਹੈ । ਹੁਣ ਮਾਇਆ ਅਗਲਾ ਅਮਰ ਵਰਤਾਉਂਦੀ ਹੈ । ਅਨੰਤ ਨਾਲੋਂ ਸਾਡੀ ਡੋਰੀ ਤੋੜ ਕੇ ਧਾਤੇ ਦੇ ਰਾਹ ਤੇ ਸਾਨੂੰ ਤੋਰ ਦੇਂਦੀ ਹੈ (65) । ਧਾਤ ਦਾ ਮਾਰਗ ਤ੍ਰਿਸ਼ਨਾਂ ਦਾ ਮਾਰਗ ਹੈ । ਤਦੇ ਹਉਮੈ ਅੰਦਰੋਂ ਤ੍ਰਿਸ਼ਨਾ ਜਾਗ ਉਠਦੀ ਹੈ,* ਤੇ ਇਸ਼ ਦੀ ਤਿਖਾ ਨਾਲ ਉਹ ਪੰਚ ਦੇ ਮਾਰੂਥਲਾਂ ਵਿਕ ਭਟਕਦੀ ਫਿਰਦੀ ਹੈ । ਵਸਤਾਂ ਨੂੰ ਸਮਸਤ ਨਾਲੋਂ ਨਖੇੜ ਕੇ ਆਪਣੇ ਵੇਖਰ ਏ ਨਿਜ ਨਾਲ ਜੋੜਦੀ ਫਿਰਦੀ ਹੈ । 'ਹਉਂ ਹਉਂ ਕਰਨ ਵਾਲੀ ਬਿਰਤੀ ਹੁਣ 'ਮਰੀ' 'ਮੇਰੀ' ਕਰਨ ਲਗਦੀ ਹੈ । ਹੁਣ ਹਉਮੈ ਦੇ ਨਾਲ ਮਮਤਾ ਆਣ ਜੁੜਦੀ ਹੈ (67) । 'ਅਹੰਕਾਰ’ ਦੇ ਪਹਿਲੂ 'ਚੋਂ 'ਮਮਣਕਾਰ’ ਦਾ ਦਾਅਵਾ ਬੇਦਾਰ ਆਣ ਹੁੰਦਾ ਹੈ । ਪਰਿਣਾਮ ਸਰੂਪ ਨਾਲੇ ਹਉਮੈ ਹੋਰ ਸੰਘਣੀ ਹੋ ਜਾਂਦੀ ਹੈ, ਨਾਲੇ ਹੋਰ ਵਿਸਤ੍ਰਿਤ । ਇਉਂ ਮਾਇਆ ਦਾ ਭਰਮਾਇਆ ਬੰਦਾ ਆਪਣੇ ਆਪੇ ਤੋਂ ਬੇਗਾਨਾ ਹੋਇਆ ਫਿਰਦਾ ਹੈ । ਇਉਂ ਮਾਇਆ ਉਸ ਦੀ ਹਉਮੈ ਹੋ ਨਿਬੜਦੀ ਹੈ, ਤੇ ਹਉਮੈ ਉਸ ਦੀ ਮਾਇਆ । ਇਸੇ ਲਈ ਗੁਰਬਾਣੀ ਵਿਚ 'ਹਉਮੈ ਮਾਇਆ ਬੜੀ ਥਾਈਂ ਇਕੱਠੇ ਆਏ ਹਨ (68) । ਇਹ ਹਉਮੈ ਮਾਇਆ’ ਸਾਨੂੰ ਸਾਡੇ ਅਸਲੇ ਤੋਂ ਨਖੇੜ ਕੇ ਸਾਡੇ ਅੰਦਰ ਦੁਬਿਧਾ ਦੀ ਬਿਰਤੀ, 'ਦੂਜਾ ਭਾਓ’ ਪੈਦਾ ਕਰਦੀ ਹੈ (68) ਤੇ ਇਹ ਦੁਬਿਧਾ ਸਾਡੀ ਅਧੋਗਤੀ ਦਾ ਕਾਰਣ ਬਣਦੀ ਹੈ (70). ਹਉਮੈ, ਮਮਤਾ, ਮੋਹ, ਦੁਬਿਧਾ ਇਹ ਸਭ ਮਾਇਆ ਦੇ ਪੈਦਾ ਕੀਤੇ ਭੁਲੇਖੇ ਹਨ, ਜਿਨ੍ਹਾਂ ਵਿਚ ਬੱਝੇ ਅਸੀਂ ਮਹਾਂ ਦੁੱਖਾਂ ਦੇ ਭਾਗੀ ਬਣਦੇ ਹਾਂ ! ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ ਹਉਮੈ ਮਮਤਾ ਬਹੁ ਮੋਹੁ ਵਧਾਇਆ ॥ ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥ --- ਮਲਾਰ ਮ: ੩ (੧੨੬੧/੧੭)

  • ਇਸੇ ਲਈ ਗੁਰਬਾਣੀ ਵਿਚ 'ਹਉਮੈ-ਤ੍ਰਿਸ਼ਨਾ' ਇਕੱਠੇ ਅਨੇਕਾਂ ਵਾਰ ਆਏ ਹਨ (66) ।

Cf: And this Maya consists in Man's ego itself (sayings of Sri Rama Krishna).