ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ । ਦਰ ਅਸਲ, ਵਰਤਮਾਨ ਵਾਂਗ, ਹਉਂ ਵੀ ਕੋਈ ਥਿਰ ਵਸਤੂ ਨਹੀਂ । ਸਾਡਾ ਵਰਤਮਾਨ ਹਰ ਪਲ ਬੀਤੇ ਵਿਚ ਤਬਦੀਲ ਹੋਈ ਜਾਂਦਾ ਹੈ; ਹਰ ਪਲ, ਭਵਿੱਖਤ, ਵਰਤਮਾਨ ਹੋਈ ਤੁਰਿਆ ਜਾਂਦਾ ਹੈ । ਵਰਤਮਾਨ ਆਪ ਤਾਂ ਛੰਨ-ਭੰਗੁਰ ਹੈ, ਪਰ ਵਰਤਮਾਨ-ਸਿਰਜਨਾਂ ਇਕ ਨਿਰੰਤਰ ਕਿਰਿਆ ਜਾਪਦੀ ਹੈ । ਏਹੋ ਹਾਲ ਸਾਡੀ ਹਉਮੈ ਦਾ ਹੈ । ਹਉਂ ਦਾ ਵੀ ਵਜੂਦ ਕੋਈ ਨਹੀਂ, ਪਰ ਇਸ ਦੀ ਸਿਰਜਨਾ ਇਕ ਨਿਰੰਤਰ ਹੋਂਦੀ ਜਾਪਦੀ ਹੈ ਤੇ ਇਹ ਸਾਨੂੰ ਇਕ ਥਿਰ ਵਸਤ ਜਾਪਦੀ ਹੈ । ਲਗਾਤਾਰਤਾ ਦਾ ਭੁਲੇਖਾ ਕਿਸੇ ਹੱਦ ਤਕ ਸਾਡੀ ਸਿਮਰਿਤੀ ਕਾਰਣ ਵੀ ਪੈਂਦਾ ਹੈ-ਜਿਵੇਂ ਕਿ ਸਾਡੀ ਯਾਦਾਸ਼ਤ ਸਾਨੂੰ ਦਸਦੀ ਹੋਵੇ, "ਮੈਂ ਓਹੋ ‘ਮੈਂ ਹਾਂ ਜੋ ਘੜੀ ਪਹਿਲਾਂ ਖੁਸ਼ ਸਾਂ, ਹੁਣ ਉਦਾਸ ਹਾਂ ।” ਪਰ fਸਮਰਿਤੀ ਤਾਂ ਸਾਨੂੰ ਸਾਡੇ ਚੇਤਨਾ ਖੇਤਰ ਦੀ ਕਿਸੇ ਅਜਿਹੀ ਕਿਰਿਆ ਨਾਲ ਜਾਣੂ ਕਰਵਾ ਸਕਦੀ ਹੈ ਜਿਸ ਵਰਗੀ ਪਹਿਲਾਂ ਕੋਈ ਘਟਨਾ ਵਾਪਰੀ ਹੋਵੇ । ਕਿਸੇ ਦੁਹਰਾਏ ਗਏ ਅਨੁਭਵ ਵਲੋਂ ਹੀ ਇਹ ਸਾਨੂੰ ਚੇਤੰਨ ਕਰ ਸਕਦੀ ਹੈ । ਇਸ ਲਈ ਹਉਮੈ ਦਾ ਬੁਨੀਆਦੀ ਆਧਾਰ ਕੇਵਲ ਸਿਮਰਿਤੀ ਨਹੀਂ ਹੋ ਸਕਦੀ । ਇਸ ਦੇ ਪਿਛੇ ਕੋਈ ਨਿਰੰਤਰ ਚੇਤਨਾ ਅਵੱਸ਼ ਹੈ । ਉਹ ਸਾਡਾ ਆਤਮ ਹੈ । ਦਰ ਅਸਲ ਹਉਮੈ ਸਾਡੇ ਆਤਮਾ ਦਾ ਹੀ ਬਾਹਰ-ਕਰਣ ਹੈ । ਜਾਂ ਇਉਂ ਸਮਝੇ ਇਹ ਬਾਹਰਲੇ ਪ੍ਰਪੰਚ ਨਾਲ ਸੰਬੰਧ ਜੋੜਨ ਦੀ ਇਕ ਜੁਗਤ ਹੈ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਦਿਆ ਦੀ ਇਸ ਜੁਗਤ ਰਾਹੀਂ ਹੀ ਸਾਡੀ ਮਾਨਸਿਕ ਹੱਦ ਆਪਣੇ ਆਪ ਤੋਂ ਜਾਣੂ ਹੁੰਦੀ ਹੈ-ਵਸਤਾਂ ਜਾਂ ਘਟਨਾਵਾਂ ਨਾਲ ਨਹੀਂ, ਵਿਹਾਰਕੇ ਕਿਰਿਆਵਾਂ ਨਾਲ ਵੀ ਨਹੀਂ, ਸਗੋਂ ਅਨੁਭਵ ਦੇ ਭੋਗਤਾ ਨਾਲ ਪਰਿਚਿਤ ਹੁੰਦੀ ਹੈ । ਜਾਪਦਾ ਹੈ, ਹਉਮੈ ਨੂੰ ਸਾਡੀਆਂ ਸਹੀ ਮਾਨਸਿਕ ਕਿਰਿਆਵਾਂ ਦਾ ਗਿਆਨ ਤਾਂ ਹੋਂਦਾ ਹੈ, ਪਰ ਸਾਡੇ ਅਸਤਿਤਵ ਦੇ ਰਹਿੰਦੇ ਪਾਸਾਰ ਦਾ ਇਸ ਨੂੰ ਕੋਈ ਗਿਆਨ ਨਹੀਂ ਹੁੰਦਾ । ਇਸ ਨੂੰ ਉਸ ਵਿਆਪਕ ਤੇ ਪ੍ਰਕਿਰਤਿਕ ਚੇਤਨਾ ਦਾ ਕੋਈ ਅਨੁਭਵ ਨਹੀਂ ਹੁੰਦਾ ਜਿਸ ਆਸਰੇ ਵਿਅਕਤੀਗਤ ਚੇਤਨਾ ਕਾਇਮ ਰਹਿੰਦੀ ਹੈ । ਇਉਂ ਜਾਪਦਾ ਹੈ, ਅਗਿਆਨ ਦੇ ਮਹਾਸਾਗਰ ਵਿਚ ਹਉਮੈ ਅੰਸ਼ਿਕ ਗਿਆਨ ਦਾ ਇਕ ਨਿੱਕਾ ਜਿਹਾ ਭਰਮ ਟਾਪੂ ਹੈ ਜਿਸ ਉਤੇ ਖੜੋ ਕੇ ਵਿਅਕਤੀਗਤ ਮਨ ਆਪਣੀ ਹੋਂਦ ਦਾ ਹੁੰਗਾਰਾ ਭਰਦਾ ਹੈ । ਇਕ ਹੋਰ ਰੂਪਕ ਵਰਤੀਏ ਤਾਂ ਕਹਿ ਸਕਦੇ ਹਾਂ ਕਿ ਹਉਮੈ ਸਾਡੀ ਵਿਅਕਤੀਗਤ ਚੇਤਨਾ ਦਾ ਸਤਹੀ ਸੰਘਣਨ ਹੈ ਜਿਸ ਨਾਲ ਅਸੀਂ ਬਾਹਰਲੇ ਸੰਸਾਰ ਨਾਲੋਂ ਆਪਣੀ ਹੋਂਦ ਨੂੰ ਨਖੇੜਦੇ ਵੀ ਹਾਂ, ਤੇ ਆਪਣੇ ਅਨੁਭਵ ਦਾ ਉਸ ਨਾਲ ਸੰਪਰਕ ਵੀ ਪੈਦਾ ਕਰਦੇ ਹਾਂ । ਦਰ ਅਸਲ, ਹਰ 'ਨਿਜ' ਆਪਣੇ ਅੰਦਰ ਵੀ ਉਹੋ ਜਹੀ ਨਿੱਗਰਤਾਂ ਵੇਖਣ ਦੀ ਚਾਹਵਾਨ ਹੁੰਦਾ ਹੈ ਜੋ ਉਸ ਨੂੰ ਹਰੇਕ 'ਪਰ' ਵਿਚ ਦਿਸਦੀ ਹੈ । ਹੋਰ ਠੋਸ 'ਪਰ ਨਿੱਗਰਤਾ ਨਾਲ ਜਿਵੇਂ ਸਾਨੂੰ ਕੋਈ ਈਰਖਾ ਜਹੀ ਹੋਂਦੀ ਹੈ । ਤੇ ਇਕ ਕਲਪਿਤ ਮਾਨਸਕ ਦੀ ਨਿੱਗਰਤਾਂ ਅਸੀਂ ਆਪਣੀ ਵੀ ਮਿੱਥ ਲੈਂਦੇ ਹਾਂ--ਏਹੋ ਸਾਡੀ ਹਉਮੈ ਹੈ, ਸਾਡੇ ਮਨ ਦੀ ਅਸਥੂਲਤਾ (96) ।