ਪੰਨਾ:Alochana Magazine October, November and December 1987.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਸੀਂ ਨਹੀਂ ਜਾਣ ਪਾਂਦੇ ਕਿ ਸਾਡਾ ਚੇਤਨ ਤਾਂ, ਦਰ ਅਸਲ, ਇਕ ਵਿਸ਼ਾਲ ਅੰਤਰਿਕਸ਼ ਹੈ ਜਿਸ ਅੰਦਰ ਵਸਤਾਂ ਤੇ ਘਟਨਾਵਾਂ ਆਪਣੇ ਆਪ ਨੂੰ ਪ੍ਰਗਟ ਕਰ ਸਕਦੀਆਂ ਹਨ । ਬੁਨੀਆਦੀ ਵਸਤ ਕੋਈ ਸੰਰਚਨਾ ਨਹੀਂ। ਬੁਨੀਆਦੀ ਵਸਤ ਤਾਂ ਖ਼ਲਾ ਹੈ, ਸੁੰਨ ਹੈ । ਹਉਮੈ ਦੀ ਸੰਰਚਨਾ ਤਾਂ ਸੁਧੀ ਅਗਿਆਨ ਦੀ ਦੇਣ ਹੈ । ਭਾਵੇਂ ਨਿੱਗਰ ਜਾਪਦੀ ਹੈ, ਇਹ ਹੈ ਨਿਰੀ ਛਾਇਆ। ਇਸੇ ਕਰਕੇ ਇਹ ਮਾਇਆ ਹੈ । ਅਸੀਂ ਕਦੇ ਇਸ ਉਪਰ ਉੱਗਲੀ ਨਹੀਂ ਰਖ ਸਕੇ, ਪਰ ਸਦਾ ਇਸ ਪਰਛਾਵੇਂ ਜਹੇ ਨਾਲ ਚੰਬੜੀ ਫਿਰਦੇ ਹਾਂ। ਹਉਮੈ ਦਾ ਵਿਗਾਸ “ਹਉਮੈਂ' ਸਾਡੀ ਜਨਮ-ਜਾਤ ਲਭਤ ਨਹੀਂ। ਬਾਲਵਰੇਸ ਵਿਚ ਨਿਜ ਤੇ ਪਰ ਦਾ ਅੰਤਰ ਕਿਤੇ ਨਹੀਂ ਹੁੰਦਾ । ਹਉਮੈ ਦਾ ਵਿਗਾਸ ਤਾਂ ਸਮਾਜਕ ਦਬਾਵਾਂ ਦਾ ਪਰਿਣਾਮ ਹੈ । ਇਹ ਤਾਂ ਹੈ ਹੀ ਧੀ ਸਮਾਜ-ਮੂਲਕ ਸੰਰਚਨਾ ਜੋ ਰੀਤਾਂ, ਰਵਾਇਤਾਂ, ਸਿਖਿਆਵਾਂ, ਪਰਿਵਾਰਕ ਪ੍ਰਭਾਵਾਂ ਆਦਿ ਤੋਂ ਹੋਂਦ ਵਿਚ ਆਉਂਦੀ ਹੈ । ਛੋਟਾ ਬੱਚਾ ਤਾਂ ਆਪਣੇ ਬਾਰੇ ਅਕਯ ਪੁਰਖ ਵਿਚ ਗੱਲ ਕਰਦਾ ਹੈ । ਉਤਮ ਪੁਰਖੀ ‘ਮੈਂ ਤਾਂ ਉਸ ਨੂੰ ਸਿਖਾਈ ਜਾਂਦੀ ਹੈ । ਫਿਰ ਉਹ ਇਸ ਦੀ ਹੋਂਦ ਸ਼ੀਕਾਰ ਕਰਨ ਲਗ ਜਾਂਦਾ ਹੈ । ਫਿਰ ਜਦ ਉਹ ਕੁਝ ਕਰਨ ਜੋਗਾ ਹੁੰਦਾ ਹੈ ਤਾਂ ਹਰ ਕੰਮ ਆਪੇ' ਕਰਨਾ ਲੋਚਦਾਂ ਹੈ। ਹਰ ਪ੍ਰਾਪਤੀ ਨਾਲ ਹਉਮੈ ਪ੍ਰਪੱਕ ਹੁੰਦੀ ਹੈ । ਦੁਖਾਂ ਤੇ ਸੁਖਾਂ ਕਾਰਣ ਨਿਜ ਤੇ ਪਰ ਦਾ ਫ਼ਾਸਲਾ ਵਧਦਾ ਹੈ । ਉਸ ਦੀਆਂ ਤਿਪਤੀਆਂ ਬਾਹਰੋਂ ਆਉਂਦੀਆਂ ਹਨ - ਸਭ ਤੋਂ ਪਹਿਲੀ ਤ੍ਰਿਪਤੀ ਮਾਂ ਦੀਆਂ ਛਾਤੀਆਂ ਚੋਂ ਪ੍ਰਾਪਤ ਹੋਈ ਹੈ, ਜਿਸ ਵਲ ਉਸ ਨੂੰ ਲਪਕਣਾ ਪੈਂਦਾ ਹੈ । ਉਸ ਦੇ ਸਮਸਤੇ ਸੁਖਾਂ ਦਾ ਸਾਮਾਨ ‘ਦੂਜੇ' ਕਰਦੇ ਹਨ । ਦੁਖ ਵੀ ਉਸ ਨੂੰ ਬਾਹਰੋਂ ਆਉਂਦੇ ਹਨ । ਠੇਡੇ ਲਗਦੇ ਹਨ ਤਾਂ ਬਾਹਰਲੀਆਂ ਵਸਤਾਂ ਨਾਲ; ਮਾਰ ਪੈਂਦੀ ਹੈ ਤਾਂ “ਦੁਜਿਆਂ ਪਾਸੋਂ। ਇਉਂ ਇਸ 'ਮੈਂ' ਦੀ ਰਾਖੀ ਦਾ ਸੰਕਲਪ ਪੈਦਾ ਹੁੰਦਾ ਹੈ । ਫਿਰ ਸਾਡੀਆਂ ਸਦਾਚਾਰਕ ਪੱਧਤੀਆਂ ਇਸ 'ਮੈਂ' ਨਾਲ ਨੈਤਿਕ ਜ਼ਿੰਮੇਵਾਰੀਆਂ ਤੇ ਸਦਾਚਾਰਕ ਜਵਾਬ-ਦੇਹੀਆਂ ਜੋੜ ਦਿੰਦੀਆਂ ਹਨ । ਦਿਨ-ਬ-ਦਿਨ ਇਹ ਹਉਂ ਪ੍ਰਪੱਕ ਤੇ ਠੋਸ ਹੁੰਦੀ ਜਾਂਦੀ ਹੈ । ਇਹ ਸਾਨੂੰ ਇਕ ਨਿੱਗਰ ਇਕਾਈ ਪ੍ਰਤੀਤ ਹੋਣ ਲਗਦੀ ਹੈ ਜੋ ਸਮੇਂ ਨਾਲ ਹੁੰਦੀ ਨਹੀਂ, ਸਗੋਂ ਹੋਰ ਪੱਕ ਹੋਈ ਤੁਰੀ ਜਾਂਦੀ ਹੈ । ਇਸ ਦੀ ਵਾਸਤਵਿਕ ਹੱਦ ਤਾਂ ਕੋਈ ਨਹੀਂ ਹੁੰਦੀ, ਪਰ ਇਸ ਦੀ ਵਿਸ਼ੇਸ਼ ਮਾਨਸਿਕ ਬਣਤ ਇਤਨੀ ਸੰਘਣੀ ਹੋ ਜਾਂਦੀ ਹੈ ਕਿ ਸਾਨੂੰ ਇਸ ਦੀ ਨਿੱਗਰਤਾ ਦਾ ਆਭਾਸ ਹੋਣ ਲਗਦਾ ਹੈ । ਜਿਸ ਨਵੇਕਲੀ ਨਿੱਜ ਦਾ ਇਹਸਾਸ ਇਸ ਨਾਲ ਅਸੀਂ ਪ੍ਰਤੀਤ ਕਰਦੇ ਹਾਂ, ਉਹ ਪਾਣੀ ਵਿਚੋਂ ਉਠੇ ਬੁਲਬੁਲੇ ਦੇ ਨਵੇਕਲੇਪਨ ਵਰਗਾ ਹੁੰਦਾ ਹੈ -ਸੱਚ ਸਦਾ ਇਕ ਭਰਮ ! ਸੱਚ ਜਾਣੀਏ ਤਾਂ ਅਸੀਂ ਅਣਗਿਣਤ ਨਿਰਾਕਾਰ ਪਰਾਭੌਤਿਕੇ (metaphysical) ਬੁਲਬੁਲਿਆਂ ਦਾ ਸਮੂਹ ਹਾਂ-ਇਕ ਅਤਿ ਸੰਘਣਾ ਸਮੂਹ । 13