________________
ਇੱਛਾ ਦੀ ਪੂਰਤੀ ਨਹੀਂ ਹੋ ਜਾਂਦੀ। ਇਹ ਇੱਛਾ ਆਦਰਸ਼ਕ ਵਸਤ ਨਾਲ ਸੰਜੋਗ ਦੀ ਹੁੰਦੀ ਹੈ । ਸੰਜੋਗ ਪ੍ਰਾਪਤ ਹੁੰਦਿਆਂ ਹੀ ਵਿਜੋਗ ਦਾ ਤੌਖਲਾ ਆਣ ਚੰਬੜਦਾ ਹੈ; ਤੇ ਜੇ ਸਚਮੁਚ ਵਿਜੋਗ ਵਾਪਰ ਜਾਵੇ ਤਾਂ ਸੰਗ ਆਣ ਘੇਰਦਾ ਹੈ । | ਕੀ ਰਾਗ ਤੇ ਕੀ ਦੱਖ, ਕੀ ਇੱਛਾ ਤੇ ਕੀ ਹਿੰਸਾ, ਕੀ ਸੰਜੋਗ ਤੇ ਕੀ ਵਿਜੰਗਇਹ ਸਾਰੇ ਹਉਮੈ ਦੇ ਪਰਿਵਾਰ ਦੇ ਹੀ ਸਦੱਸ ਹਨ । ਮੋਹ ਸਾਨੂੰ ਅਧਾਰ ਸੰਸਾਰ ਵਿਚ ਮਹਾਨ ਕਰਦਾ ਹੈ । ਇਸ ਮੋਹ-ਮਗਨਤਾ ਵਿਚ ਅਸੀਂ ਸਾਰੇ ਕਦਰਾਂ-ਕੀਮਤਾਂ ਵਲੋਂ ਬੇਮੁਖ ਹੋ ਜਾਂਦੇ ਹਾਂ । ਇਸ ਸ਼ੋਟ ਮੋਹ-ਮਗਨਤਾਂ ਨੇ ਸਾਰੇ ਸੰਸਾਰ ਨੂੰ ਸਿਆਂ ਹੋਇਆ ਹੈ (98), ਸਮਸਤ ਲੋਕਾਈ ਜਿਵੇਂ ਮਹ ਸਾਗਰ ਵਿਚ ਡੁੱਤੀ ਪਈ ਹੈ (99)*, ਤੇ ਹਉਮੈ ਇਸ ਦਾ ਮੂਲ ਹੈ । ਅਹੰਕਾਰ ਅਹੰਕਾਰ 'ਹਉਮੈ' ਦੀ ਹੋਛੀ ਦਾਅਵੇਦਾਰੀ ਹੈ । ਆਪਣੇ ਆਪ ਉਪਰ ਕੇਤ ਹੋਈ ਸੈ-ਰੂਪ ਤ ਹਉਮੈ ਆਪਣੀ ਵਡਿਆਈ ਨਾਲ ਕਿਸੇ ਨੂੰ ਬਿਦਣ ਨਹੀਂ ਦੇਂਦੀ । ਇਸ ਦਾ ਕੁਟਲ ਇਰਾਦਾ ਆਪਣੇ ਤੋਂ ਬਾਹਰ ਦੇ ਹਰ ਕੰਮ ਨੂੰ ਚੁਨੌਤੀ ਦੇਂਦਾ ਫਿਰਦਾ ਹੈ । ਨਿਜ-ਨਿਰਭਰਤਾ ਦੀ ਹੈਂਕੜ ਇਸ ਦਾ ਵਤੀਰਾ ਹੁੰਦਾ ਹੈ; ਆਤਮ-ਸਮਰਥਾ ਦੀ ਦਾਅਵੇਬਾਜ਼ੀ ਇਸ ਦਾ ਵਿਹਾਰ; ਤੇ ਆਪਣੀ ਵਡਿਆਈ ਦੀ ਘੋਸ਼ਣਾ ਇਸ ਦਾ ਕੁਚਲਨਾ ਇਸ ਦੇ ਭਾ ਅੰਦਰ ਅੱਧੜ ਜਹੀ ਢੀਠਤਾ ਵੀ ਪਰਵਿਰਤ ਹੁੰਦੀ ਹੈ, ਜੋ ਰੱਬ ਅੱਗੇ ਵੀ ਨਿਉਣ ਨੂੰ ਤਿਆਰ ਨਹੀਂ ਹੁੰਦੀ -ਹਰਨਾਕਸ਼ ਵਾਂਗ । ਧਰਮ ਤਾਂ ਰੱਬ ਵਿਚ ਅਨੰਦ ਵਿਸ਼ਵਾਸ ਦਾ ਨਾਮ ਹੈ । ਅਹੰਕਾਰ ਦਾ ਵਿਸ਼ਵਾਸ ਆਪਣੇ ਆਪ ਵਿਚ ਹੁੰਦਾ ਹੈ । ਇਉਂ ਅਹੰਕਾਰ ਇਕ ਦੁਖਾਂਤ ਹੈ, ਰਬ ਨਾਲ ਮਨੁੱਖ ਦੇ ਸੰਬੰਧ ਵਿਗੜਨ ਦਾ, ਮਨੁੱਖਤਾ ਨਾਲ ਮਨੁੱਖ ਦੇ ਸੰਬੰਧ ਵਿਗੜਨ ਦਾ, ਆਪਣੀ ਆਤਮਾ ਨਾਲ ਮਨੁੱਖ ਦੇ ਸੰਬੰਧ ਵਿਗੜਨ ਦਾ। ਅਹੰਕਾਰ ਦੀ ਇਕ ਵੰਨਗੀ ਅਭਿਮਾਨ ਹੈ ਜਿਸ ਵਿਚ ਆਪਣੀ ਕਿਸੇ ਪ੍ਰਾਪਤੀ ਜਾਂ ਗਣ ਬਾਰੇ ਆਤਮ-ਮਾਨਤਾ ਦਾ ਭਾਵ ਹੁੰਦਾ ਹੈ । ਰਾਜ ਦਾ, ਸੁੰਦਰਤਾ ਦਾ, ਧਨ ਦਾ,
- ਮੋਹ ਤੋਂ ਬਚਣ ਦੇ ਸਾਧਨ ਤਿਆਗ ਤੇ ਵੈਰਾਗ ਹਨ ।
- ਜਿਵੇਂ ਉਪਰ ਵਿਚਾਰਿਆ ਗਿਆ ਹੈ, ਗੁਰਮਤਿ ਵਿਚ 'ਅਹੰਕਾਰ' ਦੇ ਅਰਥ ਸਾਂਖ ਤੇ ਵੇਦਾਂਤ ਵਿਚ ਆਏ ਇਸੇ ਪਦ ਦੇ ਅਰਥਾਂ ਨਾਲ ਅਡਰੇ ਹਨ । ਇਹਨਾਂ ਦੋਨਾਂ ਦਰਸ਼ਨਾ ਵਿਚ ਆਏ ਅਹੰਕਾਰ' ਦੇ ਅਰਥ ਗੁਰਮਤਿ ਵਿਚ ਵਰਤੇ ਗਏ ਹਉਮੈ' ਪਦ ਨਾਲ ਮਨ ਖਾਂਦੇ ਹਨ । ਗੁਰਮਤਿ ਵਿਚਲੇ 'ਅਹੰਕਾਰ' ਪਦ ਦੇ ਅਰਥ ਗੁਰਬ. ਅਹੰਮਨਮਾਦ ਜਾਂ ਆਪ ਦਾ ਮਦ ਹੈ ।
16